ਹੁਸ਼ਿਆਰਪੁਰ- ਲੈਕ: ਪ੍ਰਿਤਪਾਲ ਸਿੰਘ ਦਾ ਜਨਮ 27 ਜੁਲਾਈ, 1968 ਨੂੰ ਪਿੰਡ ਲਾਂਬੜਾ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿਤਾ ਦਲੇਲ ਸਿੰਘ ਦੇ ਘਰ ਹੋਇਆ। ਆਪ ਨੇ ਦਸਵੀਂ ਪਿੰਡ ਦੇ ਸਰਕਾਰੀ ਸਕੂਲ ਤੋਂ ਪਾਸ ਕੀਤੀ। ਸਾਲ 1986 ‘ਚ ਆਪ ਨੇ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਜੇ.ਆਰ. ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਆਪ ਨੇ ਬੀ.ਏ. (ਮੈਥ, ਇਕਨਾਮਿਕਸ, ਪੰਜਾਬੀ) ਸੈਣੀ ਬਾਰ ਕਾਲਜ ਖਡਿਆਲਾ ਤੋਂ ਤੇ ਬੀ.ਐੱਡ ਦੀ ਡਿਗਰੀ 1992 ‘ਚ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਤੋਂ ਕੀਤੀ। ਆਪ ਨੇ 1994 ‘ਚ ਐਮ.ਐਸ.ਸੀ. (ਮੈਥ) ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਅਤੇ 1996 ‘ਚ ਐਮ.ਕਾਮ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ, ਐਮ.ਏ. ਇਕਨਾਮਿਕਸ ਡਿਸਟੈਂਸ ਐਜੂਕੇਸ਼ਨ ਤੋਂ ਆਪਣੀ ਨੌਕਰੀ ਦੇ ਨਾਲ-ਨਾਲ ਪਾਸ ਕੀਤੀ। ਆਪ ਨੇ 29-08-1997 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਭਾਈਆਂ ‘ਚ ਬਤੌਰ ਅਧਿਆਪਕ ਨੌਕਰੀ ਸ਼ੁਰੂ ਕੀਤੀ। ਉਪਰੰਤ ਆਪ ਦੀ ਬਦਲੀ ਪਹਿਲਾਂ ਸਾਂਧਰਾ ਦੇ ਸਰਕਾਰੀ ਸਕੂਲ ਵਿਖੇ ਹੋਈ ਤੇ ਫਿਰ 2009 ‘ਚ ਬਤੌਰ ਕਾਮਰਸ ਲੈਕਚਰਾਰ ਸ.ਸ.ਸ.ਸਕੂਲ ਖਡਿਆਲਾ ਸੈਣੀਆਂ ਵਿਖੇ ਬਦਲੀ ਹੋਈ, ਉਪਰੰਤ ਆਪ ਦੀ ਬਦਲੀ ਪੱਜੋਦਿਓਤਾ ਸੂਸ ਦੇ ਸਰਕਾਰੀ ਸਕੂਲ ਤੇ ਫਿਰ 2016 ‘ਚ ਸ.ਸ.ਸ.ਸਕੂਲ ਬਾਗਪੁਰ-ਸਤੌਰ ਵਿਖੇ ਹੋਈ, ਜੋ ਹੁਣ ਸਕੂਲ ਆਫ਼ ਐਮੀਨੈਂਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਦਾ ਵਿਆਹ ਮਨਦੀਪ ਕੌਰ ਨਾਲ ਹੋਇਆ ਤੇ ਆਪ ਦੇ ਘਰ ਇਕ ਪੁੱਤਰੀ ਗੁਰਕਿਰਨ ਕੌਰ ਤੇ ਪੁੱਤਰ ਹਰਜੋਤ ਸਿੰਘ ਨੇ ਜਨਮ ਲਿਆ, ਜੋ ਵਿਦੇਸ਼ ‘ਚ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ। ਲੈਕ: ਪ੍ਰਿਤਪਾਲ ਸਿੰਘ 31 ਜੁਲਾਈ ਨੂੰ ਸਕੂਲ ਆਫ਼ ਐਮੀਨੈਂਸ ਬਾਗਪੁਰ-ਸਤੌਰ ਤੋਂ ਸੇਵਾ ਮੁਕਤ ਹੋ ਰਹੇ ਹਨ। -ਨਰਿੰਦਰ ਸਿੰਘ ਬੱਡਲਾ