ਜ਼ੋਨਲ ਪੱਧਰ ਦੀਆਂ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਬਲਦੇਵ ਸਿੰਘ ਤੇ ਹੋਰ।
ਬੀ.ਐੱਸ.ਡੀ. ਸਕੂਲ ਦੇ ਖਿਡਾਰੀਆਂ ਦਾ ਜ਼ੋਨਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
ਅੱਡਾ ਸਰਾਂ, 2 ਅਗਸਤ (ਹਰਜਿੰਦਰ ਸਿੰਘ ਮਸੀਤੀ)- ਬਾਬਾ ਬੁੱਢਾ ਪਬਲਿਕ ਸਕੂਲ ਕੰਧਾਲਾ ਜੱਟਾਂ ਵਿਖੇ ਹੋਈਆਂ ਜ਼ਿਲ੍ਹੇ ਦੀਆਂ ਜ਼ੋਨਲ ਪੱਧਰ ਦੀਆਂ ਟਾਂਡਾ-2 ਜ਼ੋਨ ਦੀਆਂ ਖੇਡਾਂ ’ਚ ਬੀ. ਐੱਸ.
ਅੱਡਾ ਸਰਾਂ, 2 ਅਗਸਤ (ਹਰਜਿੰਦਰ ਸਿੰਘ ਮਸੀਤੀ)- ਬਾਬਾ ਬੁੱਢਾ ਪਬਲਿਕ ਸਕੂਲ ਕੰਧਾਲਾ ਜੱਟਾਂ ਵਿਖੇ ਹੋਈਆਂ ਜ਼ਿਲ੍ਹੇ ਦੀਆਂ ਜ਼ੋਨਲ ਪੱਧਰ ਦੀਆਂ ਟਾਂਡਾ-2 ਜ਼ੋਨ ਦੀਆਂ ਖੇਡਾਂ ’ਚ ਬੀ.ਐੱਸ.ਡੀ. ਸੀਨੀਅਰ ਸਕੈਂਡਰੀ ਸਕੂਲ ਕੰਧਾਲਾ ਜੱਟਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਿੰ. ਬਲਦੇਵ ਸਿੰਘ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-19 ਤੇ ਅੰਡਰ-14 ਵਰਗ ਦੇ ਖੋ-ਖੋ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਅੰਡਰ-17 ਸ਼ਤਰੰਜ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਰਜਿੰਦਰ ਸਿੰਘ ਬੀਰਮਪੁਰ, ਅਰਚਨਾ ਠਾਕੁਰ, ਵਿਨੋਦ ਕੁਮਾਰ, ਗਗਨਦੀਪ ਸਿੰਘ, ਕੇਵਲ ਸਿੰਘ, ਜਸਵੀਰ ਕੌਰ, ਰਮਨਦੀਪ ਕੌਰ, ਹਰਜਿੰਦਰ ਕੌਰ, ਸੰਦੀਪ ਕੌਰ, ਹਰਮਿੰਦਰ ਕੌਰ, ਸੰਦੀਪ ਕੌਰ ਆਦਿ ਮੌਜੂਦ ਸਨ।