02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਦਿਨੇਸ਼ ਮਹਿਤਾ ਦੀ ਯਾਦ ’ਚ ਭਰਾ ਪੰਡਿਤ ਨਰੇਸ਼ ਮਹਿਤਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਤਲਵਾੜਾ, 2 ਅਗਸਤ (ਮਹਿਤਾ)- ਕਾਮਾਹੀ ਦੇ ਡੀ. ਏ.

Ad Position 21
No active advertisement
ਅਜੀਤ ਡੈਸਕ 03-08-2026
ਤਲਵਾੜਾ, 2 ਅਗਸਤ (ਮਹਿਤਾ)- ਕਾਮਾਹੀ ਦੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਡਿਤ ਨਰੇਸ਼ ਮਹਿਤਾ ਦਾਤਾਰਪੁਰੀ ਵਲੋਂ ਆਪਣੇ ਸਵਰਗਵਾਸੀ ਭਰਾ ਪੰਡਿਤ ਦਿਨੇਸ਼ ਕੁਮਾਰ ਮਹਿਤਾ ਦੀ ਨਿੱਘੀ ਪਵਿੱਤਰ ਯਾਦ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਹਾਇਤਾ ਰਾਸ਼ੀ ਅਤੇ ਸਮਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਸਕੂਲ ਦੀ ਹੋਣਹਾਰ ਪ੍ਰਿੰਸੀਪਲ ਅਨੀਤਾ ਦੇਵੀ ਧਰਮ ਪਤਨੀ ਮਾਸਟਰ ਕੁਲਦੀਪ ਮਾਣਕ ਨੇ ਦੱਸਿਆ ਕਿ ਦਾਤਾਰਪੁਰ ਨਿਵਾਸੀ ਪੰਡਿਤ ਨਰੇਸ਼ ਮਹਿਤਾ ਅਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਆਸ਼ੂਤੋਸ਼ ਮਹਿਤਾ ਸੇਵਾ ਮੁਕਤ ਚੀਫ਼ ਪੇਟੀ ਅਫ਼ਸਰ ਇੰਡੀਅਨ ਨੇਵੀ, ਸੀ.ਐੱਸ.ਏ. ਪੰਜਾਬ ਗਰਾਮੀਣ ਬੈਂਕ ਐਮਾਂ ਮਾਂਗਟ ਵਲੋਂ ਸਕੂਲ ਦੇ 35 ਹੋਣਹਾਰ ਵਿਦਿਆਰਥੀਆਂ ਨੂੰ 15 ਹਜ਼ਾਰ ਰੁਪਏ ਨਕਦ ਅਤੇ ਸਮਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਦਾਨੀ ਪਰਿਵਾਰ ਪਿਛਲੇ ਵਰ੍ਹੇ ਵੀ ਵਿਦਿਆਰਥੀਆਂ ਦੀ ਮਾਲੀ ਸਹਾਇਤਾ ਕਰ ਚੁੱਕਾ ਹੈ। ਇਸ ਮੌਕੇ ’ਤੇ ਪ੍ਰਿੰਸੀਪਲ ਅਨੀਤਾ ਦੇਵੀ, ਪੰਡਿਤ ਨਰੇਸ਼ ਮਹਿਤਾ, ਪੰਡਿਤ ਮਹੇਸ਼ ਮਹਿਤਾ, ਆਸ਼ੂਤੋਸ਼ ਮਹਿਤਾ, ਲੇਖਕ ਰਾਜਿੰਦਰ ਮਹਿਤਾ, ਸ਼ਰਮੀਲੀ ਦੇਵੀ, ਅਨਿਲ ਕੁਮਾਰ, ਓਮ ਪ੍ਰਕਾਸ਼, ਤਮੰਨਾ, ਰਾਜਿੰਦਰ ਕੁਮਾਰ ਆਦਿ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਡੇਂਗੂ ਲਾਰਵਾ ਕੀਤਾ ਚੈੱਕ ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਤਲਵਾੜਾ ਸਕੂਲ ਦੇ ਪ੍ਰਿੰਸੀਪਲ ਜਪਿੰਦਰ ਕੁਮਾਰ ਸਨਮਾਨਿਤ
Ad Position 24
No active advertisement