05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਾਜਪਾਈਆਂ ਨੇ ਨਗਰ ਕੌਂਸਲ ਮੁਕੇਰੀਆਂ ਦੀ ਚੋਣ ’ਤੇ ਉਠਾਏ ਸਵਾਲ

ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)- ਅੱਜ ਭਾਜਪਾ ਦਫ਼ਤਰ ਮੁਕੇਰੀਆਂ ਵਿਖੇ ਨਗਰ ਕੌਂਸਲਰਾਂ ਦੀ ਚੋਣ ਨੂੰ ਲੈ ਕੇ ਭਾਜਪਾਈਆਂ ਵਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਬੋਲਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਕੇਰੀਆਂ ਅੰਦਰ ਧੱਕੇਸ਼ਾਹੀ ਨਾਲ ਭਾਜਪਾ ਦੇ 2 ਕੌਂਸਲਰਾਂ ਨੂੰ ਪਾਰਟੀ ’ਚ ਸ਼ਾਮਿਲ ਕਰ ਲਿਆ।

Ad Position 21
No active advertisement
ਅਜੀਤ ਡੈਸਕ 04-08-2026
ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)- ਅੱਜ ਭਾਜਪਾ ਦਫ਼ਤਰ ਮੁਕੇਰੀਆਂ ਵਿਖੇ ਨਗਰ ਕੌਂਸਲਰਾਂ ਦੀ ਚੋਣ ਨੂੰ ਲੈ ਕੇ ਭਾਜਪਾਈਆਂ ਵਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਬੋਲਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਕੇਰੀਆਂ ਅੰਦਰ ਧੱਕੇਸ਼ਾਹੀ ਨਾਲ ਭਾਜਪਾ ਦੇ 2 ਕੌਂਸਲਰਾਂ ਨੂੰ ਪਾਰਟੀ ’ਚ ਸ਼ਾਮਿਲ ਕਰ ਲਿਆ। ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਨੇ ਜਿੱਥੇ ਭਾਜਪਾ ਦੇ 2 ਕੌਂਸਲਰ ਧੱਕੇਸ਼ਾਹੀ ਨਾਲ ਸ਼ਾਮਿਲ ਕੀਤੇ ਉਥੇ ਕਾਂਗਰਸ ਦੇ 6 ਕੌਂਸਲਰ ਵੀ ਡਰਾ ਧਮਕਾ ਕੇ ਮੁਕੇਰੀਆਂ ਅੰਦਰ ਆਮ ਆਦਮੀ ਪਾਰਟੀ ਦੀ ਕਮੇਟੀ ਬਣਾ ਲਈ ਗਈ। ਉਨ੍ਹਾਂ ਕਿਹਾ ਕਿ ‘ਆਪ ਦਾ 1 ਕੌਂਸਲਰ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੱਕਾ ਕੀਤਾ ਹੈ ਕਿਉਂਕਿ ਵੋਟਰਾਂ ਨੇ ਸਾਡੇ ’ਤੇ ਵਿਸ਼ਵਾਸ ਜਿੱਤਾਇਆ ਸੀ ਪਰ ਇਨ੍ਹਾਂ ਨੇ ਚਾਲਬਾਜ਼ੀ ਕਰਕੇ ਅੱਜ ਮੁਕੇਰੀਆਂ ਅੰਦਰ ਜੋ ਧੱਕੇਸ਼ਾਹੀ ਕੀਤੀ ਹੈ, ਲੋਕ ਇਸ ਦਾ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ। ਇਸ ਮੌਕੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇ. ਕਿਰਪਾਲ ਸਿੰਘ ਗੇਰਾ, ਰਘੂਨਾਥ ਰਾਣਾ ਦਸੂਹਾ, ਬੰਟੀ ਸਾਹਨੀ, ਸੁਭਾਸ਼ ਚੰਦਰ ਐਮ. ਸੀ, ਰਮਨ ਡੋਗਰਾ ਐਮ. ਸੀ., ਰਾਮ ਮਹਾਜਨ, ਅਮਨ ਸ਼ਰਮਾ, ਪਵਨ ਸ਼ਰਮਾ, ਜੋਗਿੰਦਰ ਰਾਣਾ, ਸੋਰਵ ਸ਼ਰਮਾ ਆਦਿ ਤੋਂ ਇਲਾਵਾ ਭਾਜਪਾ ਦੇ ਹੋਰ ਵਰਕਰ ਹਾਜ਼ ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਘਰ ਦੇ ਬਾਹਰੋਂ ਗੱਡੀ ਚੋਰੀ
Ad Position 24
No active advertisement