05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਡਾ. ਇਸ਼ਾਂਕ ਨੇ ਡਾ. ਬੀ.ਆਰ. ਅੰਬੇਡਕਰ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ

ਮਾਹਿਲਪੁਰ, 3 ਅਗਸਤ (ਰਜਿੰਦਰ ਸਿੰਘ)- ਪਿੰਡ ਚੰਦੇਲੀ ਵਿਖੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਮੌਕੇ ਇੱਕ ਸਾਦਾ ਸਮਾਗਮ ਸਰਪੰਚ ਕਮਲ ਦੇਵੀ ਦੀ ਅਗਵਾਈ ‘ਚ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਡਾ.

Ad Position 21
No active advertisement
ਅਜੀਤ ਡੈਸਕ 04-08-2026
ਮਾਹਿਲਪੁਰ, 3 ਅਗਸਤ (ਰਜਿੰਦਰ ਸਿੰਘ)- ਪਿੰਡ ਚੰਦੇਲੀ ਵਿਖੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਮੌਕੇ ਇੱਕ ਸਾਦਾ ਸਮਾਗਮ ਸਰਪੰਚ ਕਮਲ ਦੇਵੀ ਦੀ ਅਗਵਾਈ ‘ਚ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਡਾ.ਇਸ਼ਾਂਕ ਕੁਮਾਰ ਚੱਬੇਵਾਲ ਵਲੋਂ ਪਿੰਡ ਵਾਸੀਆਂ ਦੀ ਪਿਛਲੇ ਕਾਫੀ ਸਾਲਾਂ ਤੋਂ ਚਲਦੀ ਮੰਗ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਕਮਿਊਨਿਟੀ ਹਾਲ ਦਾ ਨਾਂਅ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ. ਅੰਬੇਡਕਰ ਕਮਿਊਨਿਟੀ ਹਾਲ ਰੱਖਿਆ ਹੈ। ਸਮਾਜ ਸੇਵੀ ਜੀਵਨ ਕੁਮਾਰ ਚੰਦੇਲੀ ਨੇ ਦੱਸਿਆ ਕਿ ਇਸ ਹਾਲ ‘ਚ ਮਿਆਰੀ ਸਮਾਗਮਾਂ ਤੋ ਇਲਾਵਾ ਬੱਚਿਆਂ ਨੂੰ ਜੀਵਨ ਜਾਚ, ਸ਼ਖ਼ਸੀਅਤ ਦੇ ਵਿਕਾਸ ਤੇ ਵਿੱਤੀ ਪ੍ਰਬੰਧਨ ਨਾਲ ਸੰਬੰਧਿਤ ਪੁਸਤਕਾਂ ਦਾ ਗਿਆਨ ਦੇਣ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਵੱਡੀਆਂ ਪ੍ਰਸ਼ਾਸਨਿਕ ਪਦਵੀਆਂ ਵਾਸਤੇ ਸੇਧ ਤੇ ਸਿੱਖਿਆ ਵੀ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਸੰਤ ਰਮੇਸ਼ ਦਾਸ, ਪੰਚ ਵਰਖਾ ਪਵਾਰ, ਪੰਚ ਅਮਰਜੀਤ ਕੌਰ, ਪੰਚ ਜਸਵਿੰਦਰ ਸਿੰਘ, ਹਰਬੰਸ ਸਿੰਘ, ਸਰਪੰਚ ਸੁਰਿੰਦਰ ਸਿੰਘ ਗੋਹਗੜੋਂ , ਭਜਨ ਲਾਲ, ਰਜੇਸ਼ ਕੁਮਾਰ, ਮਨਪ੍ਰੀਤ ਸਿੰਘ, ਰਕੇਸ਼ ਕੁਮਾਰ, ਜਸਪਾਲ ਕੌਰ, ਰਾਮ ਆਸਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜੀਏਟ ਸਕੂਲ ’ਚ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਜ਼ੋਨਲ ਸ਼ਤਰੰਜ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਪੂਜਾ ਪਟਿਆਲ। ਜ਼ੋਨਲ ਸ਼ਤਰੰਜ ਮੁਕਾਬਲਿਆਂ...
Ad Position 24
No active advertisement