05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਐੱਚ.ਪੀ. ਗੈਸ ਸਿਲੰਡਰ ਉਪਭੋਗਤਾ 16 ਤੱਕ ਈ-ਕੇ.ਵਾਈ.ਸੀ. ਜ਼ਰੂਰ ਕਰਵਾਉਣ-ਇੰਜ. ਸੁਖਬੀਰ ਸਿੰਘ

ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ)- ਐੱਚ. ਪੀ.

Ad Position 21
No active advertisement
ਇੰਜ. ਸੁਖਬੀਰ ਸਿੰਘ ਗੜ੍ਹਦੀਵਾਲਾ 04-08-2026
ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ)- ਐੱਚ.ਪੀ. ਗੈਸ ਸਿਲੰਡਰ ਦੀ ਘਰੇਲੂ ਵਰਤੋਂ ਕਰਨ ਵਾਲੇ ਉਪਭੋਗਤਾ ਆਪਣਾ ਈ-ਕੇ.ਵਾਈ.ਸੀ. ਜਲਦ ਤੋਂ ਜਲਦ ਪੂਰਾ ਕਰਵਾ ਲੈਣ, ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਘਰੇਲੂ ਗੈਸ ਸਿਲੰਡਰ ਕਮਰਸ਼ੀਅਲ ਰੇਟ ’ਤੇ ਮਿਲੇਗਾ। ਇਨ੍ਹਾਂ ਜਾਣਕਾਰੀ ਐੱਚ.ਪੀ. ਮਨਜੀਤ ਗੈਸ ਏਜੰਸੀ ਗੜ੍ਹਸ਼ੰਕਰ ਦੇ ਮਾਲਕ ਇੰਜ. ਸੁਖਬੀਰ ਸਿੰਘ ਗੜ੍ਹਦੀਵਾਲਾ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਐੱਚ.ਪੀ. ਗੈਸ ਦੇ ਘਰੇਲੂ ਉਪਭੋਗਤਾਵਾਂ ਵਲੋਂ ਹੁਣ ਤੱਕ ਆਪਣੀ ਈ-ਕੇ.ਵਾਈ.ਸੀ. ਪੂਰਾ ਨਹੀਂ ਕਰਵਾਇਆ ਗਿਆ ਉਨ੍ਹਾਂ ਦੀ ਸਹੂਲਤ ਲਈ ਇਹ ਪ੍ਰਕਿਰਿਆ ਬਹੁਤ ਹੀ ਆਸਾਨ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਪਭੋਗਤਾ ਐੱਚ. ਪੀ . ਪੇ-ਮੋਬਾਈਲ ਐਪ ਦੀ ਮਦਦ ਨਾਲ ਆਨਲਾਈਨ ਜਾਂ ਫਿਰ ਗੈਸ ਏਜੰਸੀ ਦੇ ਡਲੀਵਰੀ ਵਾਲੇ ਵਿਅਕਤੀ ਤੋਂ ਘਰ ਬੈਠੇ ਹੀ ਆਪਣਾ ਈ-ਕੇ.ਵਾਈ.ਸੀ. ਪੂਰਾ ਕਰਵਾ ਸਕਦੇ ਹਨ। ਇੰਜ. ਸੁਖਬੀਰ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਈ-ਕੇ.ਵਾਈ.ਸੀ. ਕਰਵਾਉਣ ਵਾਲੇ ਉਪਭੋਗਤਾ ਨੂੰ ਕੰਪਨੀ ਦੇ ਨਿਰਦੇਸ਼ ਅਨੁਸਾਰ 190 ਰੁਪਏ ਦੀ ਪਾਈਪ ਤੋਂ ਇਲਾਵਾ 236 ਰੁਪਏ ਇੰਸਪੈਕਸ਼ਨ ਫ਼ੀਸ ਜਮਾਂ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਪਭੋਗਤਾ 16 ਅਗਸਤ ਤੱਕ ਆਪਣੀ ਈ-ਕੇਵਾਈਸੀ ਹਰ ਹਾਲਤ ਵਿਚ ਪੂਰਾ ਕਰਵਾ ਲੈਣ ਤਾਂ ਹੀ ਉਨ੍ਹਾਂ ਨੂੰ ਗੈਸ ਸਿਲੰਡਰ ਘਰੇਲੂ ਦਰਾਂ ’ਤੇ ਮਿਲੇਗਾ। ਈ-ਕੇ.ਵਾਈ.ਸੀ. ਨਾ ਕਰਵਾਉਣ ਦੀ ਸੂਰਤ ਵਿਚ ਉਨ੍ਹਾਂ ਨੂੰ ਘਰੇਲੂ ਗੈਸ ਸਿਲੰਡਰ ਨਹੀਂ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ ਅਗਲੀ ਖ਼ਬਰ 04-08-2026
Ad Position 24
No active advertisement