06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬੇਗਮਪੁਰ-ਜੰਡਿਆਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਸ਼ਾਮਚੁਰਾਸੀ, 3 ਅਗਸਤ (ਗੁਰਮੀਤ ਸਿੰਘ ਖ਼ਾਨਪੁਰੀ)- ਪਿੰਡ ਬੇਗਮਪੁਰ-ਜੰਡਿਆਲਾ ਵਿਖੇ ਤੀਆਂ ਨੂੰ ਸਮਰਪਿਤ ਵਿਰਾਸਤੀ ਸਮਾਗਮ ਕਰਵਾਇਆ ਗਿਆ, ਪਿੰਡ ਦੀ ਪੰਚਾਇਤ ਅਤੇ ਪ੍ਰਵਾਸੀ ਭਾਰਤੀ ਇਕਬਾਲ ਸਿੰਘ ਧਨੋਆ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦਾ ਉਦਘਾਟਨ ਸਰਪੰਚ ਬੀਬੀ ਰਣਜੀਤ ਕੌਰ ਨੇ ਕੀਤਾ। ਇਸ ਵਿਸ਼ੇਸ਼ ਵਿਰਾਸਤੀ ‘ ਤੀਆਂ ਤੀਜ ਦੀਆਂ’ ਦੇ ਪ੍ਰੋਗਰਾਮ ਦੌਰਾਨ ਪਿੰਡ ਬੇਗਮਪੁਰ-ਜੰਡਿਆਲਾ ਦੀਆਂ ਧੀਆਂ-ਭੈਣਾਂ ਦੇ ਹੋਏ ਇਕੱਠ ਨੇ ‘ਤੀਆਂ ਤੀਜ ਦੀਆਂ’ ਦੀਆਂ ਸਾਰੀਆਂ ਰਸਮਾਂ ਦਾ ਚਾਅ ਪੂਰਾ ਕੀਤਾ।

Ad Position 21
No active advertisement
ਅਜੀਤ ਡੈਸਕ 04-08-2026
ਸ਼ਾਮਚੁਰਾਸੀ, 3 ਅਗਸਤ (ਗੁਰਮੀਤ ਸਿੰਘ ਖ਼ਾਨਪੁਰੀ)- ਪਿੰਡ ਬੇਗਮਪੁਰ-ਜੰਡਿਆਲਾ ਵਿਖੇ ਤੀਆਂ ਨੂੰ ਸਮਰਪਿਤ ਵਿਰਾਸਤੀ ਸਮਾਗਮ ਕਰਵਾਇਆ ਗਿਆ, ਪਿੰਡ ਦੀ ਪੰਚਾਇਤ ਅਤੇ ਪ੍ਰਵਾਸੀ ਭਾਰਤੀ ਇਕਬਾਲ ਸਿੰਘ ਧਨੋਆ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦਾ ਉਦਘਾਟਨ ਸਰਪੰਚ ਬੀਬੀ ਰਣਜੀਤ ਕੌਰ ਨੇ ਕੀਤਾ। ਇਸ ਵਿਸ਼ੇਸ਼ ਵਿਰਾਸਤੀ ‘ ਤੀਆਂ ਤੀਜ ਦੀਆਂ’ ਦੇ ਪ੍ਰੋਗਰਾਮ ਦੌਰਾਨ ਪਿੰਡ ਬੇਗਮਪੁਰ-ਜੰਡਿਆਲਾ ਦੀਆਂ ਧੀਆਂ-ਭੈਣਾਂ ਦੇ ਹੋਏ ਇਕੱਠ ਨੇ ‘ਤੀਆਂ ਤੀਜ ਦੀਆਂ’ ਦੀਆਂ ਸਾਰੀਆਂ ਰਸਮਾਂ ਦਾ ਚਾਅ ਪੂਰਾ ਕੀਤਾ। ਇਸ ਮੌਕੇ ਸਮਾਜ ਸੇਵਕ ਦਲਜੀਤ ਸਿੰਘ ਲਾਡੀ ਤੇ ਸਾਬਕਾ ਸਰਪੰਚ ਤੇ ਨੰਬਰਦਾਰ ਗੁਰਮੀਤ ਚੰਦ ਨੇ ਤੀਆਂ ਦੇ ਇਸ ਤਿਉਹਾਰ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਪੁਰਾਤਨ ਸਮੇਂ ਵਿਚ ਨਵੀਂਆਂ ਵਿਆਹੀਆਂ ਮੁਟਿਆਰਾਂ ਪਹਿਲਾ ਸਾਉਣ ਮਹੀਨਾ ਆਪਣੇ ਪੇਕੇ ਘਰ ਕੱਟਦੀਆਂ ਸਨ। ਮੰਚ ਸੰਚਾਲਨ ਦੀ ਭੂਮਿਕਾ ਸਪਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਬਬਲੀ, ਪੂਨਮ, ਬਲਵੀਰ ਕੌਰ, ਤੋਸ਼ੀ, ਕਿਰਨਦੀਪ ਕੌਰ, ਗੁਰਬਖਸ਼ ਕੌਰ, ਸ਼ਿਵਾਨੀ, ਨਵਦੀਪ ਕੌਰ, ਸੋਨੀਆ, ਰਜਿੰਦਰ ਕੁਮਾਰ, ਅਮਰਜੀਤ ਕੌਰ, ਲਛਮੀ ਦੇਵੀ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਤਰਲਿਆਂ ਤੋਂ ਬਾਅਦ ਬਣੀ ਬਸੀ ਜਲਾਲ ਦੀ ਸੜਕ 15 ਦਿਨਾਂ ਵਿਚ ਟੁੱਟਣ ਕਾਰਨ ਪਿੰਡ ਵਾਸੀਆਂ ਨੇ ਜਤਾਇਆ ਰੋਸ ਅਗਲੀ ਖ਼ਬਰ ਐਲ.ਏ.ਡੀ.ਸੀ. ਪਾਲਿਸੀ ਰੱਦ ਹੋਣ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਪੀ.ਐੱਸ. ਘੁੰਮ...
Ad Position 24
No active advertisement