08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮਾਰਕੁੱਟ ਕਰਕੇ ਫਾਇਰ ਕਰਨ, ਸੋਨੇ ਦੀ ਚੈਨ ਖੋਹਣ ਤੇ ਪਿਸਤੌਲ ਲੈ ਕੇ ਫ਼ਰਾਰ ਹੋਣ ਦੇ ਦੋਸ਼ ’ਚ ਮਾਮਲਾ ਦਰਜ

ਹੁਸ਼ਿਆਰਪੁਰ, 7 ਅਗਸਤ (ਨਰਿੰਦਰ ਸਿੰਘ ਬੱਡਲਾ)- ਮਾਰਕੁੱਟ ਕਰਕੇ ਕਥਿਤ ਤੌਰ ’ਤੇ ਪਿਸਤੌਲ ਖੋਹ ਕੇ ਫਾਇਰ ਕਰਨ, ਪਿਸਤੌਲ ਲੈ ਕੇ ਦੌੜਨ ਦੇ ਦੋਸ਼ ’ਚ ਥਾਣਾ ਹਰਿਆਣਾ ਦੀ ਪੁਲਿਸ ਨੇ ਪਿਤਾ ਪੁੱਤਰ ਸਮੇਤ 3 ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਵਾਸੀ ਹਿਮਾਂਸ਼ੂ ਕੌਸ਼ਲ ਨੇ ਪੁਲਿਸ ਨੂੰ ਦੱਸਿਆ ਕਿ ਪੈਟਰੋਲ ਪੰਪ ’ਤੇ ਪ੍ਰਬੰਧਕ ਵਜੋਂ ਕੰਮ ਕਰਦਾ ਹੈ।

Ad Position 21
No active advertisement
ਅਜੀਤ ਡੈਸਕ 08-08-2026
ਹੁਸ਼ਿਆਰਪੁਰ, 7 ਅਗਸਤ (ਨਰਿੰਦਰ ਸਿੰਘ ਬੱਡਲਾ)- ਮਾਰਕੁੱਟ ਕਰਕੇ ਕਥਿਤ ਤੌਰ ’ਤੇ ਪਿਸਤੌਲ ਖੋਹ ਕੇ ਫਾਇਰ ਕਰਨ, ਪਿਸਤੌਲ ਲੈ ਕੇ ਦੌੜਨ ਦੇ ਦੋਸ਼ ’ਚ ਥਾਣਾ ਹਰਿਆਣਾ ਦੀ ਪੁਲਿਸ ਨੇ ਪਿਤਾ ਪੁੱਤਰ ਸਮੇਤ 3 ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਵਾਸੀ ਹਿਮਾਂਸ਼ੂ ਕੌਸ਼ਲ ਨੇ ਪੁਲਿਸ ਨੂੰ ਦੱਸਿਆ ਕਿ ਪੈਟਰੋਲ ਪੰਪ ’ਤੇ ਪ੍ਰਬੰਧਕ ਵਜੋਂ ਕੰਮ ਕਰਦਾ ਹੈ। ਉਸਨੇ ਦੱਸਿਆ ਕਿ 1 ਦਿਨ 1000 ਰੁਪਏ ਦੀ ਹੋਈ ਆਨਲਾਈਨ ਚੋਰੀ ਨੂੰ ਲੈ ਕੇ ਉਸਨੇ ਪੰਪ ’ਤੇ ਕੰਮ ਕਰਨ ਵਾਲੇ ਪੰਕਜ ਪੁੱਤਰ ਲਖਵਿੰਦਰ ਸਿੰਘ ਵਾਸੀ ਭੂੰਗਾ ਤੋਂ ਪੁੱਛਗਿੱਛ ਕੀਤੀ ਸੀ। ਇਸ ’ਤੇ ਉਸਨੇ ਫ਼ੋਨ ਕਰਕੇ ਆਪਣੇ ਪਿਤਾ ਨੂੰ ਬੁਲਾ ਲਿਆ ਜਦਕਿ ਹਰਵਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਆ ਗਿਆ। ਉਸਨੇ ਦੱਸਿਆ ਕਿ ਦੋਸ਼ੀਆਂ ਨੇ ਉੱਥੇ ਆਉਂਦੇ ਹੀ ਉਸਦੇ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ ਅਤੇ ਉਸਦਾ ਪਿਸਤੌਲ ਖੋਹ ਕੇ ਉਸ ’ਤੇ ਫਾਇਰ ਕਰਕੇ ਉਸਦੇ ਗਲੇ ’ਚ ਪਾਈ ਸੋਨੇ ਦੀ ਚੈਨ ਖੋਹ ਲਈ। ਉਸਨੇ ਦੱਸਿਆ ਕਿ ਦੋਸ਼ੀ ਉੱਥੋਂ ਦੌੜਦੇ ਹੋਏ ਉਸਦਾ ਪਿਸਤੌਲ ਵੀ ਨਾਲ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾ ਕੇ ਕੈਂਸਰ ਦੇ ਖ਼ਤਰੇ ਨੂੰ ਘਟਾਇਆ ਜਾ ਸਕਦੈ-ਡਾ. ਸ਼ੁਭ ਮਹਿੰਦਰੂ ਅਗਲੀ ਖ਼ਬਰ ਪ੍ਰਵਾਸੀ ਭਾਰਤੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋ ਲਈ ਏ.ਸੀ. ਭੇਟ
Ad Position 24