08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਗੈਸ ਪਲਾਂਟ ਲਗਾਉਣ ਲਈ ਬਿਜਲੀ ਮੀਟਰ ਕੁਨੈਕਸ਼ਨ ਲੈਣ ਦਾ ਜਹੂਰਾ ਵਾਸੀਆਂ ਵਲੋਂ ਭਾਰੀ ਵਿਰੋਧ

ਚੌਲਾਂਗ, 7 ਅਗਸਤ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਜ਼ਹੂਰਾ ਵਿਖੇ ਸੀ. ਬੀ.

Ad Position 21
No active advertisement
ਅਜੀਤ ਡੈਸਕ 08-08-2026
ਚੌਲਾਂਗ, 7 ਅਗਸਤ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਜ਼ਹੂਰਾ ਵਿਖੇ ਸੀ. ਬੀ. ਜੀ. ਕੰਪਰੈਸ ਗੈਸ ਪਲਾਂਟ ਲਗਾਉਣ ਲਈ ਬਿਜਲੀ ਕੁਨੈਕਸ਼ਨ ਲੈਣ ਦਾ ਭਾਰੀ ਵਿਰੋਧ ਜ਼ਹੂਰਾ ਵਾਸੀਆਂ ਵਲੋਂ ਕੀਤਾ ਗਿਆ। ਇਸ ਸਬੰਧੀ ਐਨ. ਆਰ. ਆਈ. ਪਿੰਡ ਦੇ ਨੌਜਵਾਨਾਂ ਨੇ ਵੀ ਇਸ ਪਲਾਂਟ ਦਾ ਵਿਰੋਧ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਕਿਸਾਨ ਆਗੂ, ਸ਼ਾਲੂ ਜਹੂਰਾ ਸਰਪੰਚ, ਜਗਤਾਰ ਸਿੰਘ ਸਰਪੰਚ ਕਲਿਆਣਪੁਰ ਦੀ ਅਗਵਾਈ ਵਿਚ ਇਲਾਕਾ ਨਿਵਾਸੀਆਂ ਦਾ ਵੱਡਾ ਇਕੱਠ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸ਼ਾਲੂ ਜ਼ਹੂਰਾ ਨੇ ਦੱਸਿਆ ਕਿ ਪਿਛਲੇ ਸਾਲ ਐਸ. ਡੀ. ਐਮ. ਟਾਂਡਾ ਨੇ ਮੈਨੂੰ ਪਲਾਂਟ ਲਗਾਉਣ ਦੇ ਸਬੰਧੀ ਬੁਲਾਇਆ ਸੀ, ਜਿਸ ਵਿਚ ਉਪਰੋਕਤ ਪਲਾਂਟ ਲਗਾਉਣ ਲਈ ਮਦਦ ਲਈ ਕਿਹਾ ਗਿਆ ਸੀ। ਮੇਰੇ ਵਲੋਂ ਪਿੰਡ ਵਾਸੀਆਂ ਦੀ ਸਲਾਹ ਲੈਣ ਸਬੰਧੀ ਕਿਹਾ ਗਿਆ ਸੀ। ਇਸ ਸੰਬੰਧੀ ਪਿੰਡ ਦੀ ਪੰਚਾਇਤ ਵਲੋਂ ਮਤਾ ਪਾ ਕੇ ਵਿਰੋਧ ਕੀਤਾ ਗਿਆ। ਇਸ ਸਬੰਧੀ ਮੰਗ ਪੱਤਰ ਵੀ ਐਸ. ਡੀ. ਐਮ. ਟਾਂਡਾ ਨੂੰ ਦਿੱਤਾ ਗਿਆ।ਹੋਰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪਲਾਂਟ ਆਬਾਦੀ ਤੇ ਮਿਉਂਸਪਲ ਕੌਂਸਲ ਕੋਲ ਨਹੀਂ ਲੱਗ ਸਕਦਾ ਜਦਕਿ ਜਹੂਰਾ ਪਿੰਡ ਟਾਂਡਾ ਤੇ ਭੋਗਪੁਰ ਤੋਂ ਕੇਵਲ 7 ਕਿੱਲੋਮੀਟਰ ਦੀ ਹੱਦ ’ਤੇ ਹੈ। ਅੱਜ ਮੌਕਾ ਦਿਖਾਉਣ ਲਈ ਕੰਪਨੀ ਦੇ ਨੁਮਾਇੰਦੇ ਬਿਜਲੀ ਵਿਭਾਗ ਦੇ ਅਧਿਕਾਰੀਆ ਸਮੇਤ ਆਏ ਸੀ। ਇਨ੍ਹਾਂ ਨੂੰ ਪਿੰਡਾ ਦੇ ਲੋਕਾਂ ਨੇ ਮੰਗ ਪੱਤਰ ਦਿੱਤਾ। ਇਸ ਮੌਕੇ ਚਰਨਜੀਤ ਸਿੰਘ ਡੱਲਾ, ਅਮ੍ਰਿਤਪਾਲ ਸਿੰਘ ਖਰਲ ਕਲਾਂ, ਬਲਕਾਰ ਸਿੰਘ, ਇੰਦਾ ਜਹੂਰਾ, ਜਹੂਰਾ ਕਾਲੋਨੀ ਦੇ ਸਮੂਹ ਵਾਸੀ, ਤਾਰਾ ਸਿੰਘ, ਜਸਵਿੰਦਰ ਸਿੰਘ, ਦੀਵਾਨ ਸਿੰਘ, ਅਮਰਜੀਤ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਮੋਹਣ ਸਿੰਘ, ਸਿੰਘ, ਟੀਟਾ, ਪ੍ਰਸ਼ੋਤਮ ਸਿੰਘ, ਚਮਕੋਰ ਸਿੰਘ, ਜਗਮੋਹਨ ਸਿੰਘ, ਸਤਪਾਲ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਮਰਨ ਉਪਰੰਤ ਨੇਤਰ ਦਾਨ ਕੀਤੇ ਅਗਲੀ ਖ਼ਬਰ ਲੋੜਵੰਦ ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਵੰਡੀਆਂ
Ad Position 24