08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਖ਼ਾਲਸਾ ਕਾਲਜ ’ਚ ਧਰਮਪਾਲ ਸਾਹਿਲ ਦਾ ਨਾਵਲ ‘ਜਲਦੂਤ’ ਲੋਕ ਅਰਪਣ

ਮਾਹਿਲਪੁਰ, 8 ਅਗਸਤ (ਰਜਿੰਦਰ ਸਿੰਘ)- ਖ਼ਾਲਸਾ ਕਾਲਜ ਮਾਹਿਲਪੁਰ ਵਿਚ ਚਲਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਧਰਮਪਾਲ ਸਾਹਿਲ ਦੇ ਨਾਵਲ ਜਲਦੂਤ ਦੇ ਲੋਕ ਅਰਪਣ ਸਬੰਧੀ ਇੱਕ ਸਾਹਿੱਤਿਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 09-08-2026
ਮਾਹਿਲਪੁਰ, 8 ਅਗਸਤ (ਰਜਿੰਦਰ ਸਿੰਘ)- ਖ਼ਾਲਸਾ ਕਾਲਜ ਮਾਹਿਲਪੁਰ ਵਿਚ ਚਲਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਧਰਮਪਾਲ ਸਾਹਿਲ ਦੇ ਨਾਵਲ ਜਲਦੂਤ ਦੇ ਲੋਕ ਅਰਪਣ ਸਬੰਧੀ ਇੱਕ ਸਾਹਿੱਤਿਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਨਾਵਲਕਾਰ ਡਾ. ਧਰਮਪਾਲ ਸਾਹਿਲ, ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਮਾਰੋਹ ਦੇ ਆਰੰਭ ਮੌਕੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਚੰਗਾ ਸਾਹਿਤ ਹਮੇਸ਼ਾ ਸਮਾਜ ਨੂੰ ਨਰੋਈ ਦਿਸ਼ਾ ਦਿੰਦਾ ਹੈ। ਉਨ੍ਹਾਂ ਸਾਹਿਲ ਨੂੰ ਇਸ ਨਾਵਲ ਦੀ ਪ੍ਰਕਾਸ਼ਨਾਂ ‘ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ: ਜੀ.ਬੀ. ਸ਼ੇਖ਼ੋ ਨੇ ਧਰਮਪਾਲ ਸਾਹਿਲ ਦੇ ਨਾਵਲਾਂ ਵਿਚ ਪੇਸ਼ ਕੰਢੀ ਸਭਿਆਚਾਰ ਬਾਰੇ ਵਿਚਾਰ ਰੱਖੇ। ਲੇਖਕ ਧਰਮਪਾਲ ਸਾਹਿਲ ਨੇ ਆਪਣੇ ਨਾਵਲਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ। ਪ੍ਰਬੰਧਕਾਂ ਵਲੋਂ ਧਰਮਪਾਲ ਸਾਹਿਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਬਲਵੀਰ ਕੌਰ ਤੇ ਡਾ. ਪ੍ਰਭਜੋਤ ਕੌਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ’ਚ ਵਿੱਦਿਅਕ ਮੇਲਾ ਤੇ ਕਰੀਅਰ ਗਾਈਡੈਂਸ ਸੈਸ਼ਨ ਸਫ਼ਲਤਾਪੂਰਵਕ ਸਮਾਪਤ ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ’ਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ
Ad Position 24