08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਤਲਵਾੜਾ ਵਿਖੇ ਨਵੀਂ ਕਮੇਟੀ ਦਾ ਸਨਮਾਨ ਸਮਾਗਮ - ਡਾ. ਹਰਸਿਮਰਤ ਸਿੰਘ ਸਾਹੀ

ਤਲਵਾੜਾ, 8 ਅਗਸਤ (ਮਹਿਤਾ)- ਮਹਾਰਾਣਾ ਪ੍ਰਤਾਪ ਭਵਨ ਤਲਵਾੜਾ ਵਿਖੇ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਦੀ ਨਵ-ਗਠਿਤ ਕਮੇਟੀ ਦੇ ਸਨਮਾਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਨਗਰ ਕੌਂਸਲ ਦਸੂਹਾ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਸੀਨੀਅਰ ਆਗੂ ਡਾ.

Ad Position 21
No active advertisement
ਅਜੀਤ ਡੈਸਕ 09-08-2026
ਤਲਵਾੜਾ, 8 ਅਗਸਤ (ਮਹਿਤਾ)- ਮਹਾਰਾਣਾ ਪ੍ਰਤਾਪ ਭਵਨ ਤਲਵਾੜਾ ਵਿਖੇ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਦੀ ਨਵ-ਗਠਿਤ ਕਮੇਟੀ ਦੇ ਸਨਮਾਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਨਗਰ ਕੌਂਸਲ ਦਸੂਹਾ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਸੀਨੀਅਰ ਆਗੂ ਡਾ. ਹਰਸਿਮਰਤ ਸਿੰਘ ਸਾਹੀ (ਸੰਨੀ ਸਾਹੀ) ਵਿਸ਼ੇਸ਼ ਤੌਰ ’ ਤੇ ਸ਼ਾਮਲ ਹੋਏ। ਇਸ ਮੌਕੇ ਡਾ. ਸਾਹੀ ਨੇ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਭਵਨ ਦੀ ਨਵੀਂ ਬਣੀ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਦੌਰਾਨ ਡਾ. ਸਾਹੀ ਨੇ ਕਿਹਾ ਕਿ ਸਮਾਜ ਵਿੱਚ ਆਪਸੀ ਭਾਈਚਾਰਾ, ਏਕਤਾ ਤੇ ਸਦਭਾਵਨਾ ਨੂੰ ਕਾਇਮ ਰੱਖਣ ਵਿੱਚ ਧਾਰਮਿਕ ਕਮੇਟੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਤੇ ਸਮਾਜਕ ਕਾਰਜਾਂ ਨੂੰ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਕਮੇਟੀਆਂ ਅਤੇ ਕਲੱਬ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਧਾਰਮਿਕ ਕਮੇਟੀਆਂ ਦੇ ਨਾਲ-ਨਾਲ ਖੇਡ ਕਮੇਟੀਆਂ ਤੇ ਕਲੱਬਾਂ ਦਾ ਗਠਨ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਨਵ-ਗਠਿਤ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਤੇ ਸਮਾਜ ਸੇਵਾ ਦੀ ਭਾਵਨਾ ਨਾਲ ਨਿਭਾਉਣਗੇ। ਇਸ ਮੌਕੇ ਮਾਸਟਰ ਮਹਿੰਦਰ, ਦਲਜੀਤ ਜੀਤੂ, ਸ਼ਿਵਮ ਸ਼ਰਮਾ, ਕਰਨਪਾਲ ਸਿੰਘ ਗੋਲਡੀ, ਪ੍ਰਧਾਨ ਅਨੁਜ ਠਾਕੁਰ, ਜਨਰਲ ਸੈਕਟਰੀ ਨਿਕਲ ਠਾਕੁਰ, ਕੈਸ਼ੀਅਰ ਕੁਲਦੀਪ ਰਾਣਾ, ਰਸ਼ਪਾਲ ਠਾਕੁਰ ਸੀਨੀਅਰ ਮੀਤ ਪ੍ਰਧਾਨ, ਠਾਕੁਰ ਸੁਰਿੰਦਰ ਸਿੰਘ, ਸੁਖਵੰਤ ਰਾਣਾ ਸਾਬਕਾ ਪ੍ਰਧਾਨ, ਰੋਹਨ ਠਾਕੁਰ, ਸ਼ਾਨੂੰ ਠਾਕੁਰ, ਵਿਕਾਸ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਜਾਨਵੀ ਮਿਨਹਾਸ ਦਾ ਪੰਜਾਬ ਯੂਨੀਵਰਸਿਟੀ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ’ਚ ਵਿੱਦਿਅਕ ਮੇਲਾ ਤੇ ਕਰੀਅਰ ਗਾਈਡੈਂਸ ਸੈਸ਼ਨ ਸਫ਼ਲਤਾਪੂਰਵਕ ਸਮਾਪਤ
Ad Position 24