ਕੈਨੇਡੀਅਨ ਆਰਮੀ ’ਚ ਚੁਣੀ ਗਈ ਰੋੜ ਮਜਾਰਾ ਦੀ ਰਤਿੰਦਰ ਕੌਰ, ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ
ਗੜ੍ਹਸ਼ੰਕਰ, 10 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡ ਰੋੜ ਮਜਾਰਾ ਦੀ ਧੀ ਰਤਿੰਦਰ ਕੌਰ ਕੈਨੇਡੀਅਨ ਆਰਮੀ ਵਿਚ ਚੁਣੀ ਗਈ ਹੈ। ਪਿਤਾ ਰਘਵੀਰ ਸਿੰਘ ਤੇ ਮਾਤਾ ਬਲਜਿੰਦਰ ਕੌਰ ਦੀ ਧੀ ਰਤਿੰਦਰ ਕੌਰ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਜਮਾਤ ਪਾਸ ਕਰਨ ਉਪਰੰਤ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਤੋਂ 10+1 ਤੋਂ ਲੈ ਕੇ ਬੀ.
ਗੜ੍ਹਸ਼ੰਕਰ, 10 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡ ਰੋੜ ਮਜਾਰਾ ਦੀ ਧੀ ਰਤਿੰਦਰ ਕੌਰ ਕੈਨੇਡੀਅਨ ਆਰਮੀ ਵਿਚ ਚੁਣੀ ਗਈ ਹੈ। ਪਿਤਾ ਰਘਵੀਰ ਸਿੰਘ ਤੇ ਮਾਤਾ ਬਲਜਿੰਦਰ ਕੌਰ ਦੀ ਧੀ ਰਤਿੰਦਰ ਕੌਰ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਜਮਾਤ ਪਾਸ ਕਰਨ ਉਪਰੰਤ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਤੋਂ 10+1 ਤੋਂ ਲੈ ਕੇ ਬੀ.ਕਾਮ. ਤੱਕ ਦੀ ਪੜ੍ਹਾਈ ਕਰਨ ਉਪਰੰਤ ਉਹ ਉਚੇਰੀ ਸਿੱਖਿਆ ਲਈ ਕੈਨੇਡਾ ਚਲੀ ਗਈ ਸੀ। ਪਿਤਾ ਰਘਵੀਰ ਸਿੰਘ ਨੇ ਦੱਸਿਆ ਕਿ ਰਤਿੰਦਰ ਕੌਰ ਨੇ ਕੈਨੇਡਾ ਦੇ ਸਰਕਾਰੀ ਕਾਲਜ ਵਿਚ ਮਾਸਟਰ ਡਿਗਰੀ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਵੱਖ-ਵੱਖ ਥਾਵਾਂ ‘ਤੇ ਕੰਮ ਕਰਦਿਆਂ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾ ਹੀ ਕੈਨੇਡੀਅਨ ਆਰਮੀ ਵਲੋਂ ਰਤਿੰਦਰ ਕੌਰ ਨੂੰ ਉਸ ਨੂੰ ਸਿਲੈੱਕਟ ਕਰਦਿਆਂ ਨਿਯੁਕਤੀ ਪੱਤਰ ਸੌਂਪਿਆ ਗਿਆ ਹੈ। ਮਾਤਾ-ਪਿਤਾ ਬਲਜਿੰਦਰ ਕੌਰ ਤੇ ਰਘਵੀਰ ਸਿੰਘ ਨੇ ਆਪਣੀ ਧੀ ਦੀ ਪ੍ਰਾਪਤੀ ‘ਤੇ ਖ਼ੁਸ਼ੀ ਹਾਜ਼ਰ ਕਰਦਿਆਂ ਕਿਹਾ ਕਿ ਉਸ ਨੇ ਮਾਪਿਆਂ ਹੀ ਨਹੀਂ ਸਗੋਂ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ।