ਡੀ.ਸੀ. ਦਫ਼ਤਰ ਸਾਹਮਣੇ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਨੇ ਲਗਾਇਆ ਰੋਸ ਧਰਨਾ
ਹੁਸ਼ਿਆਰਪੁਰ, 10 ਅਗਸਤ (ਨਰਿੰਦਰ ਸਿੰਘ ਬੱਡਲਾ)- ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਵਲੋਂ ਕੇਂਦਰੀ ਜਥੇਬੰਦੀਆਂ ਦੇ ਸੱਦੇ ‘ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਡੀ. ਸੀ.
ਹੁਸ਼ਿਆਰਪੁਰ, 10 ਅਗਸਤ (ਨਰਿੰਦਰ ਸਿੰਘ ਬੱਡਲਾ)- ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਵਲੋਂ ਕੇਂਦਰੀ ਜਥੇਬੰਦੀਆਂ ਦੇ ਸੱਦੇ ‘ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਡੀ.ਸੀ. ਦਫ਼ਤਰ ਹੁਸ਼ਿਆਰਪੁਰ ਵਿਖੇ ਰੋਸ ਧਰਨਾ ਲਗਾਇਆ ਗਿਆ ਤੇ ਖ਼ੁਦ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ। ਇਸ ਮੌਕੇ ਡੀ.ਸੀ. ਦੀ ਗੈਰ-ਹਾਜ਼ਰੀ ਵਿਚ ਤਹਿਸੀਲਦਾਰ ਪ੍ਰਦਰਸ਼ਨਕਾਰੀਆਂ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਦੱਸਿਆ ਕਿ ਗ੍ਰਿਫ਼ਤਾਰੀ ਕਰਨ ਸਬੰਧੀ ਕੋਈ ਸਰਕਾਰੀ ਹੁਕਮ ਨਹੀਂ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੇਂਦਰੀ ਜੁਆਇੰਟ ਸਕੱਤਰ ਬਿਕਰਮ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਮਹੱਤਵਪੂਰਨ ਅੰਦੋਲਨ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਮੌਕੇ ਜਥੇਬੰਦੀਆਂ ਵੱਲੋਂ ਗ੍ਰਿਫ਼ਤਾਰੀ ਅੰਦੋਲਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਨੂੰ ਮੁੜ ਅਮਰੀਕੀ ਸਾਮਰਾਜਵਾਦ ਦੇ ਪ੍ਰਭਾਵ ਹੇਠ ਲਿਜਾਣ ਦੀਆਂ ਨੀਤੀਆਂ ‘ਤੇ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਸੂਬਾਈ ਕਿਸਾਨ ਆਗੂ ਗੁਰਨੇਕ ਸਿੰਘ ਭੱਜਲ, ਖੇਤ ਮਜ਼ਦੂਰ ਆਗੂ ਗੁਰਮੇਸ਼ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਦਰਸ਼ਨ ਸਿੰਘ ਮੱਟੂ, ਸਫ਼ਾਈ ਆਗੂ ਮਨਜੀਤ ਕੌਰ ਤੇ ਸੀਟੂ ਆਗੂ ਮਹਿੰਦਰ ਕੁਮਾਰ ਬਢੋਆਣ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਵੱਡੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਆਸ਼ਾ ਨੰਦ, ਹਰਬੰਸ ਸਿੰਘ ਧੂਤ, ਰਣਜੀਤ ਚੌਹਾਨ, ਸੀਟੂ ਦੇ ਗਰੀਬ ਦਾਸ ਬੀਟਨ ਆਦਿ ਹਾਜ਼ਰ ਸਨ।