ਭਲਕੇ ਬਿਜਲੀ ਬੰਦ ਰਹੇਗੀ
ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸਹਾਇਕ ਕਾਰਜਕਾਰੀ ਇੰਜ. ਮਰਨਾਈਆਂ ਖ਼ੁਰਦ ਇੰਜ.
ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸਹਾਇਕ ਕਾਰਜਕਾਰੀ ਇੰਜ. ਮਰਨਾਈਆਂ ਖ਼ੁਰਦ ਇੰਜ. ੳਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਫੋਕਲ ਪੁਆਇੰਟ ਤੋਂ ਚੱਲਦੇ 11 ਕੇ.ਵੀ. ਫੀਡਰ ਅਧੀਨ ਸਬ ਡਵੀਜ਼ਨ ਮਰਨਾਈਆਂ ਖ਼ੁਰਦ, ਪੁਰਹੀਰਾਂ ਸ਼ਹਿਰੀ, ਫਗਵਾੜਾ ਰੋਡ ਏ.ਪੀ. ਫੀਡਰਾਂ ਦੀ ਜ਼ਰੂਰੀ ਮੁਰੰਮਤ ਅਤੇ ਦਰਖਤਾਂ ਦੀ ਛਗਾਂਈ ਕਰਨ ਕਰਕੇ 20 ਅਗਸਤ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸਦੇ ਚੱਲਦਿਆਂ ਪੁਰਹੀਰਾਂ ਸ਼ਹਿਰੀ ਤੋਂ ਸਾਰਾ ਪੁਰਹੀਰਾਂ ਅਤੇ ਆਲੇ ਦੁਆਲੇ ਦੀ ਸਪਲਾਈ ਅਤੇ ਫਗਵਾੜਾ ਰੋਡ ਏ.ਪੀ. ਤੋਂ ਖੇਤੀਬਾੜੀ ਟਿਊਬਵੈੱਲਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।