19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕੋਟ ਦੇ ਘਾਟੇ ’ ਚ ਮਿੰਨੀ ਬਾਈਪਾਸ ਦੇ ਨਾਂਅ ’ ਤੇ ਕੀਤੀ ਗਈ ਨਾਜਾਇਜ਼ ਮਾਈਨਿੰਗ

ਬੀਣੇਵਾਲ, 18 ਅਗਸਤ (ਬੈਜ ਚੌਧਰੀ)-ਗੜ੍ਹਸ਼ੰਕਰ ਵਿਖੇ ਕਥਿਤ ਤੌਰ ’ਤੇ ਬਣਾਏ ਜਾ ਰਹੇ ਮਿੰਨੀ ਬਾਈਪਾਸ ਦੇ ਨਾਂਅ ’ਤੇ ਗੜ੍ਹਸ਼ੰਕਰ-ਨੰਗਲ ਮੁੱਖ ਸੜਕ ਦੇ ਨਾਲ ਲੱਗਦੇ ਕੋਟ ਦੇ ਘਾਟੇ (ਜੰਗਲੀ ਇਲਾਕੇ) ’ਚ ਵੱਡੇ ਪੱਧਰ ’ਤੇ ਪਹਾੜੀਆਂ ਸਾਫ਼ ਕਰਕੇ ਖ਼ੁਦਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇੱਥੇ ਵੱਡੀਆਂ-ਵੱਡੀਆਂ ਪਹਾੜੀਆਂ ਨੂੰ ਕੱਟ ਕੇ ਵੱਡੀ ਮਾਤਰਾ ਵਿਚ ਮਿੱਟੀ ਅਤੇ ਪੱਥਰ ਆਦਿ ਟਰੱਕਾਂ ਰਾਹੀਂ ਚੁੱਕ ਕੇ ਗੜ੍ਹਸ਼ੰਕਰ ਵਿਚ ਬਣਾਏ ਜਾ ਰਹੇ ਕਥਿਤ ਮਿੰਨੀ ਬਾਈਪਾਸ ਲਈ ਲਿਜਾਏ ਗਏ।

Ad Position 21
No active advertisement
ਅਜੀਤ ਡੈਸਕ 19-08-2026
ਬੀਣੇਵਾਲ, 18 ਅਗਸਤ (ਬੈਜ ਚੌਧਰੀ)-ਗੜ੍ਹਸ਼ੰਕਰ ਵਿਖੇ ਕਥਿਤ ਤੌਰ ’ਤੇ ਬਣਾਏ ਜਾ ਰਹੇ ਮਿੰਨੀ ਬਾਈਪਾਸ ਦੇ ਨਾਂਅ ’ਤੇ ਗੜ੍ਹਸ਼ੰਕਰ-ਨੰਗਲ ਮੁੱਖ ਸੜਕ ਦੇ ਨਾਲ ਲੱਗਦੇ ਕੋਟ ਦੇ ਘਾਟੇ (ਜੰਗਲੀ ਇਲਾਕੇ) ’ਚ ਵੱਡੇ ਪੱਧਰ ’ਤੇ ਪਹਾੜੀਆਂ ਸਾਫ਼ ਕਰਕੇ ਖ਼ੁਦਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇੱਥੇ ਵੱਡੀਆਂ-ਵੱਡੀਆਂ ਪਹਾੜੀਆਂ ਨੂੰ ਕੱਟ ਕੇ ਵੱਡੀ ਮਾਤਰਾ ਵਿਚ ਮਿੱਟੀ ਅਤੇ ਪੱਥਰ ਆਦਿ ਟਰੱਕਾਂ ਰਾਹੀਂ ਚੁੱਕ ਕੇ ਗੜ੍ਹਸ਼ੰਕਰ ਵਿਚ ਬਣਾਏ ਜਾ ਰਹੇ ਕਥਿਤ ਮਿੰਨੀ ਬਾਈਪਾਸ ਲਈ ਲਿਜਾਏ ਗਏ। ਇਸ ਮਾਮਲੇ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਸਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੁੱਖ ਸੜਕ ਅਤੇ ਜੰਗਲੀ ਇਲਾਕੇ ਵਿਚ ਵੱਡੇ ਪੱਧਰ ’ਤੇ ਨਜਾਇਜ਼ ਮਾਈਨਿੰਗ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਸਬੰਧਿਤ ਵਿਭਾਗਾਂ ਵੱਲੋਂ ਸਮੇਂ ਸਿਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਜਦੋਂ ਜੰਗਲਾਤ ਵਿਭਾਗ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਵੱਲੋਂ ਵੱਖ-ਵੱਖ ਜਵਾਬ ਦਿੱਤੇ ਗਏ। ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦਾ ਪਤਾ ਲੱਗਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਕਥਿਤ ਨਾਜਾਇਜ਼ ਮਾਈਨਿੰਗ ਨੂੰ ਕਰੀਬ ਦੋ ਹਫ਼ਤਿਆਂ ਤੋਂ ਵੱਧ ਦਾ ਸਮਾਂ ਬੀਤ ਚੁੁੱਕਿਆ ਹੈ। ਅਜਿਹੇ ਵਿਚ ਇਹ ਸਵਾਲ ਉੱਠਦਾ ਹੈ ਕਿ ਜੇਕਰ ਮੁੱਖ ਹਾਈਵੇਅ ਦੇ ਨਾਲ ਲੱਗਦੇ ਜੰਗਲੀ ਇਲਾਕੇ ਵਿਚ ਵੱਡੇ ਪੱਧਰ ’ਤੇ ਪਹਾੜੀਆਂ ਦੀ ਕਟਾਈ ਕਰਕੇ ਮਿੱਟੀ ਅਤੇ ਪੱਥਰ ਟਰੱਕਾਂ ਰਾਹੀਂ ਲਿਜਾਏ ਗਏ ਤਾਂ ਸਬੰਧਿਤ ਵਿਭਾਗਾਂ ਨੂੰ ਇਸ ਦੀ ਭਿਣਕ ਕਿਉਂ ਨਹੀਂ ਲੱਗੀ । ਮਾਮਲੇ ਦੀ ਇੱਕ ਹੋਰ ਅਹਿਮ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਜਿਸ ਜ਼ਮੀਨ ’ਤੇ ਕਥਿਤ ਤੌਰ ’ਤੇ ਖ਼ੁਦਾਈ ਕੀਤੀ ਗਈ, ਉੱਥੇ ਬਾਅਦ ਵਿਚ ਵਣ ਵਿਭਾਗ ਵੱਲੋਂ 600 ਦੇ ਕਰੀਬ ਦਰਖ਼ਤ ਵੀ ਲਗਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਸੰਬੰਧੀ ਵਣ ਮੰਡਲ ਅਫ਼ਸਰ ਹਰਭਜਨ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ,ਦਵਿੰਦਰ ਰਾਣਾ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਬੀਤ,ਅਜੈਬ ਸਿੰਘ ਬੋਪਾਰਾਏ ਜਨਰਲ ਸਕੱਤਰ ਜੱਟ ਮਹਾਂ ਸਭਾ ਪੰਜਾਬ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਸੂ ਮੋਟੋ ਲੈ ਕੇ ਜਿੰਮੇਦਾਰ ਲੋਕਾਂ ਤੇ ਵਿਭਾਗ ਵਿਰੁੱਧ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ’ਚ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਜਿੰਪਾ ਨੇ 3 ਬੱਸਾਂ ਨੂੰ ਕੀਤਾ ਰਵਾਨਾ
Ad Position 24