ਨਾਬਾਲਗ ਭੈਣਾਂ ਨੂੰ ਵਰਗਲਾ ਕੇ ਕਿਧਰੇ ਲਿਜਾਣ ਵਾਲੇ
5 ਵਿਅਕਤੀ ਨਾਮਜ਼ਦ
ਮਾਹਿਲਪੁਰ, 20 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ 2 ਨਾਬਾਲਗ ਲੜਕੀਆਂ ਨੂੰ ਵਰਗਾ ਫੁਸਲਾ ਕੇ ਲਿਜਾਣ ਵਾਲੇ 5 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਨਦੀਪ ਕੌਰ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਸਾਲ 2022 ਵਿਚ ਹੋ ਚੁੱਕੀ ਹੈ।
ਮਾਹਿਲਪੁਰ, 20 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ 2 ਨਾਬਾਲਗ ਲੜਕੀਆਂ ਨੂੰ ਵਰਗਾ ਫੁਸਲਾ ਕੇ ਲਿਜਾਣ ਵਾਲੇ 5 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਨਦੀਪ ਕੌਰ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਸਾਲ 2022 ਵਿਚ ਹੋ ਚੁੱਕੀ ਹੈ। ਉਸ ਤਿੰਨ ਬੱਚੇ ਹਨ। ਉਸ ਦੀਆਂ ਦੋਵੇਂ ਲੜਕੀਆਂ ਨਾਲ ਗੁਰਪ੍ਰੀਤ ਸਿੰਘ ਪੁੱਤਰ ਮਿੰਟੂ ਵਾਸੀ ਸੈਲਾ ਖ਼ੁਰਦ ਤੇ ਰੌਬਿਨ ਪੁੱਤਰ ਨਾ-ਮਾਲੂਮ ਵਾਸੀ ਡਾਨਸੀਵਾਲ, ਕਾਫੀ ਸਮੇਂ ਤੋਂ ਇੱਕੋ ਸਕੂਲ ਵਿਚ ਪੜ੍ਹਦੇ ਹੋਣ ਕਾਰਨ ਇੱਕ ਦੂਜੇ ਦੇ ਘਰ ਆਉਣਾ ਜਾਣਾ ਸੀ । ਗੁਰਪ੍ਰੀਤ ਤੇ ਰੌਬਿਨ ਉਕਤ ਉਸ ਦੀਆਂ ਦੋਨੋ ਲੜਕੀਆਂ ਨੂੰ ਹਮ-ਸਲਾਹ ਹੋ ਕੇ ਵਰਗਾ ਫੁਸਲਾ ਕੇ ਮਿਤੀ 11 ਅਗਸਤ ਨੂੰ ਰਾਤ ਕਰੀਬ 10 ਵਜੇ ਵਰਗ਼ਲਾ ਫੁਸਲਾ ਕੇ ਆਪਣੇ ਨਾਲ ਲੈ ਗਏ ਹਨ। ਰੌਬਿਨ, ਗੁਰਪ੍ਰੀਤ ਤੇ ਇਹਨਾਂ ਦੇ ਨਜ਼ਦੀਕੀ ਦੋਸਤ ਸਾਹਿਲ ਵਾਸੀ ਪਦਰਾਣਾ ਹਾਲ ਵਾਸੀ ਸੈਲਾ ਖ਼ੁਰਦ ਤੇ ਕਰਨ ਵਾਸੀ ਸੈਲਾ ਖ਼ੁਰਦ ਤੇ ਰੌਬਿਨ ਦੀ ਭੈਣ ਕਿਤਣਾ ਵਾਲੀ ਨੇ ਉਸ ਨੂੰ ਰਸਤੇ ਵਿਚ ਘੇਰ ਕੇ ਧਮਕੀਆਂ ਦਿੱਤੀਆਂ ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ।