21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮਹਿਲਾ ਦੀ ਮੌਤ ਮਾਮਲੇ ’ਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਵਲੋਂ ਧਰਨਾ

ਹਰਿਆਣਾ, 20 ਅਗਸਤ (ਹਰਮੇਲ ਸਿੰਘ ਖੱਖ)- ਬੀਤੀ ਸ਼ਾਮ ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ’ਤੇ ਪਿੰਡ ਘਾਸੀਪੁਰ ਨੇੜੇ ਜੀ. ਓ.

Ad Position 21
No active advertisement
ਅਜੀਤ ਡੈਸਕ 21-08-2026
ਹਰਿਆਣਾ, 20 ਅਗਸਤ (ਹਰਮੇਲ ਸਿੰਘ ਖੱਖ)- ਬੀਤੀ ਸ਼ਾਮ ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ’ਤੇ ਪਿੰਡ ਘਾਸੀਪੁਰ ਨੇੜੇ ਜੀ.ਓ. ਪੈਟਰੋਲ ਪੰਪ ਨਜ਼ਦੀਕ ਇਕ ਮਹਿੰਦਰਾ ਗੱਡੀ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ਵਿੱਚ ਐਕਟਿਵਾ ਸਵਾਰ ਮਹਿਲਾ ਦੀ ਮੌਤ ਹੋ ਗਈ ਸੀ ਪਰ ਪੁਲਿਸ ਵਲੋਂ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਰਿਵਾਰਕ ਮੈਬਰਾਂ ਨੇ ਥਾਣਾ ਹਰਿਆਣਾ ਅੱਗੇ ਜਾਮ ਲਗਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਚੇਤਨਾ (23) ਸਾਲ ਜਿਸਦਾ ਕਰੀਬ 6 ਮਹੀਨੇ ਪਹਿਲੇ ਵਿਆਹ ਹੋਇਆ ਸੀ ਤੇ ਉਹ ਸਪੋਰਟਸ ਟੀਚਰ ਸੀ ਤੇ 2 ਸਕੂਲਾਂ ’ਚ ਸੇਵਾ ਨਿਭਾਅ ਰਹੀ ਸੀ। ਬੀਤੇ ਕੱਲ੍ਹ ਕਰੀਬ 6 ਕੁ ਵਜੇ ਉਸ ਦੀ ਮੌਤ ਹੋਣ ਤੋਂ ਬਾਅਦ ਅੱਜ 24 ਘੰਟੇ ਬੀਤ ਜਾਣ ’ਤੇ ਵੀ ਪੁਲਿਸ ਵਲੋਂ ਪਰਚਾ ਦਰਜ ਨਾ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ’ਤੇ ਮ੍ਰਿਤਕ ਚੇਤਨਾ ਦੇ ਵਾਰਸਾਂ ‘ਚ ਭਾਰੀ ਰੋਸ ਭਰ ਗਿਆ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਸਵੇਰ ਤੋਂ ਪੁਲਿਸ ਉਨ੍ਹਾਂ ਨੂੰ ਖੱਜਲ ਕਰ ਰਹੀ ਹੈ ਤੇ ਰਾਜੀਨਾਮੇ ਲਈ ਬਾਰ ਬਾਰ ਜ਼ੋਰ ਪਾਇਆ ਜਾ ਰਿਹਾ ਹੈ ਜਿਸ ਕਰਕੇ ਪ੍ਰੇਸ਼ਾਨ ਹੋ ਕੇ ਉਨ੍ਹਾਂ ਵੱਲੋਂ ਥਾਣੇ ਸਾਹਮਣੇ ਧਰਨਾ ਦਿੱਤਾ ਗਿਆ ਤੇ ਧਰਨਾ ਲਗਾਉਣ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਧਰਨੇ ‘ਚ ਮੌਜੂਦ ਵਾਰਸਾਂ ਤੇ ਭਾਰੀ ਗਿਣਤੀ ‘ਚ ਮੌਜੂਦ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਖਿਆਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾ ਲਗਾਉਣ ਵਾਲਿਆਂ ਵੱਲੋਂ ਕਿਹਾ ਗਿਆ ਕਿ ਪੁਲਿਸ ਦੋਸ਼ੀਆਂ ਨਾਲ ਮਿਲ ਕੇ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਧਰਨੇ ਕਾਰਨ ਕਰੀਬ ਇੱਕ ਘੰਟੇ ਤੱਕ ਜਾਮ ਲੱਗਾ ਰਿਹਾ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਥਾਣਾ ਹਰਿਆਣਾ ਦੇ ਐਸ. ਐਚ. ਓ. ਗੁਰਬਚਨ ਸਿੰਘ ਨੇ ਭਰੋਸਾ ਦਿਵਾਇਆ ਕਿ ਕੱਲ੍ਹ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੇ ਭਰੋਸਾ ਦਵਾਉਣ ਤੇ ਜਾਮ ਖੋਲਿਆ ਗਿਆ। ਇਸ ਮੌਕੇ ਮਨਪ੍ਰੀਤ, ਸੁਨੀਤਾ, ਮਨਜੀਤ, ਸੰਤੋਸ਼ ਕੁਮਾਰੀ, ਚਰਨਜੀਤ ਸਿੰਘ ਤੇ ਗੋਲਡੀ ਸਣੇ ਭਾਰੀ ਗਿਣਤੀ ‘ਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪਤਿਆਲ ਨਜ਼ਦੀਕ ਬੱਸ ਤੇ ਮੋਟਰਸਾਈਕਲ ਹਾਦਸੇ ’ਚ ਦੋ ਹਲਾਕ ਅਗਲੀ ਖ਼ਬਰ ਸਿਵਲ ਹਸਪਤਾਲ ਦੇ ਸਫ਼ਾਈ ਸੇਵਕਾਂ ਤੇ ਆਕਸੀਜਨ ਗੈਸ ਦੀ ਸਪਲਾਈ ਦੇਣ ਵਾਲੇ ਕਾਮਿਆਂ ਵਲੋਂ ਰੋਸ ਧਰਨਾ
Ad Position 24