ਕੈਂਟਰ ਤੇ ਟਰਾਲੇ ਦੀ ਆਹਮੋ ਸਾਹਮਣੇ ਹੋਈ ਟੱਕਰ, 1 ਦੀ ਮੌਤ
ਚੱਬੇਵਾਲ, 20 ਅਗਸਤ (ਰਾਜੀਵ ਭਾਰਦਵਾਜ)- ਪਿੰਡ ਮਹਿਨਾ ਨੇੜੇ ਇਕ ਟਰਾਲਾ ਤੇ ਕੈਂਟਰ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਹੋਣ ਨਾਲ ਕੈਂਟਰ ਚਾਲਕ ਦੀ ਮੌਤ ਅਤੇ ਟਰਾਲਾ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਤੜਕੇ ਤਿੰਨ ਕੁ ਵਜੇ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ ‘ਤੇ ਮਾਹਿਲਪੁਰ ਵਲੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੇ ਟਰਾਲਾ ਨੰਬਰ ਪੀ.
ਚੱਬੇਵਾਲ, 20 ਅਗਸਤ (ਰਾਜੀਵ ਭਾਰਦਵਾਜ)- ਪਿੰਡ ਮਹਿਨਾ ਨੇੜੇ ਇਕ ਟਰਾਲਾ ਤੇ ਕੈਂਟਰ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਹੋਣ ਨਾਲ ਕੈਂਟਰ ਚਾਲਕ ਦੀ ਮੌਤ ਅਤੇ ਟਰਾਲਾ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਤੜਕੇ ਤਿੰਨ ਕੁ ਵਜੇ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ ‘ਤੇ ਮਾਹਿਲਪੁਰ ਵਲੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੇ ਟਰਾਲਾ ਨੰਬਰ ਪੀ.ਬੀ. 11 ਸੀ.ਬੀ-1765 ਦੀ ਸਾਹਮਣੇ ਤੋਂ ਆ ਰਹੇ ਕੈਂਟਰ (ਟਰੱਕ) ਨੰਬਰ ਐਚ.ਆਰ. 37 ਵੀ.-0073 ਨਾਲ ਆਹਮੋ ਸਾਹਮਣੇ ਤੋਂ ਟੱਕਰ ਹੋ ਗਈ ਜਿਸ ਨਾਲ ਕੈਂਟਰ ਚਾਲਕ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਹਰਸ਼ ਪੁੱਤਰ ਗਵਰਧਨ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ ਜਦਕਿ ਟਰਾਲੇ ਦਾ ਡਰਾਈਵਰ ਦਵਿੰਦਰ ਬਾਸੀ ਦੀਨਾ ਨਗਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।