21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੈਂਡੋਵਾਲ ਦੇ ਪੰਚਾਇਤ ਮੈਂਬਰਾਂ ਨੇ ਗ੍ਰਾਮ ਪੰਚਾਇਤ ਤੋਂ ਆਪਣਾ ਸਮਰਥਨ ਵਾਪਸ ਲਿਆ

ਹੁਸ਼ਿਆਰਪੁਰ, 20 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਕੈਂਡੋਵਾਲ ਪਿੰਡ ਵਿਚ 3 ਪੰਚਾਇਤ ਮੈਂਬਰਾਂ ਗੁਰਦੀਪ ਸਿੰਘ ਵਾਰਡ ਨੰਬਰ 05, ਸੁਰਿੰਦਰ ਕੌਰ ਵਾਰਡ ਨੰਬਰ 04, ਬਲਵੀਰ ਕੌਰ ਕੈਂਥ ਵਾਰਡ ਨੰਬਰ 03 ਤੇ ਪਿੰਡ ਦੇ ਪਤਵੰਤੇ ਸੱਜਣਾਂ ਭੁਪਿੰਦਰ ਸਿੰਘ, ਸ਼ਵਿੰਦਰ ਸਿੰਘ ਲਾਡੀ ਤੇ ਹਰਬੰਸ ਸਿੰਘ ਤੇ ਸਤਨਾਮ ਸਿੰਘ ਦੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਦੀਪ ਸਿੰਘ ਨੂੰ ਮੰਗ ਪੱਤਰ ਦੇ ਕੇ ਪਿੰਡ ਵਿਚ ਪ੍ਰਬੰਧਕ ਲਗਾ ਕੇ ਕੰਮ ਕਰਵਾਉਣ ਦੀ ਅਪੀਲ ਕੀਤੀ ਤੇ ਪੰਚਾਇਤ ਮੈਂਬਰਾਂ ਨੇ ਗ੍ਰਾਮ ਪੰਚਾਇਤ ’ਤੇ ਨਾ ਸਹਿਯੋਗ ਕਰਨ, ਪਿੰਡ ਵਿਚ ਨਾਜਾਇਜ਼ 4 ਟਾਹਲੀਆਂ ਕਟਵਾਉਣ ਤੇ ਪੰਚਾਇਤ ਮੈਂਬਰਾਂ ਨੂੰ ਫ਼ੈਸਲੇ ਕਰਨ ਵਿਚ ਅਣਗੌਲਿਆਂ ਕਰਨ ‘ਤੇ ਪਿੰਡ ਵਿਚ ਨਾਜਾਇਜ਼ ਕਲੋਨੀ ਕੱਟਣ ਤੇ ਧੱਕੇਸ਼ਾਹੀ ਕਰਨ ਆਦਿ ਦੇ ਲਿਖਤੀ ਪੱਤਰ ਵਿਚ ਦੋਸ਼ ਲਗਾਏ। ਡੀ.

Ad Position 21
No active advertisement
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਦੀਪ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਕੈਂਡੋਵਾਲ ਦੇ ਪੰਚਾਇਤ ਮੈਂਬਰ। ਉਨ੍ਹਾਂ ਨਾਲ ਜੈ ਗੋਪਾਲ ਧੀਮਾਨ ਤੇ ਹੋਰ। 21-08-2026
ਹੁਸ਼ਿਆਰਪੁਰ, 20 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਕੈਂਡੋਵਾਲ ਪਿੰਡ ਵਿਚ 3 ਪੰਚਾਇਤ ਮੈਂਬਰਾਂ ਗੁਰਦੀਪ ਸਿੰਘ ਵਾਰਡ ਨੰਬਰ 05, ਸੁਰਿੰਦਰ ਕੌਰ ਵਾਰਡ ਨੰਬਰ 04, ਬਲਵੀਰ ਕੌਰ ਕੈਂਥ ਵਾਰਡ ਨੰਬਰ 03 ਤੇ ਪਿੰਡ ਦੇ ਪਤਵੰਤੇ ਸੱਜਣਾਂ ਭੁਪਿੰਦਰ ਸਿੰਘ, ਸ਼ਵਿੰਦਰ ਸਿੰਘ ਲਾਡੀ ਤੇ ਹਰਬੰਸ ਸਿੰਘ ਤੇ ਸਤਨਾਮ ਸਿੰਘ ਦੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਦੀਪ ਸਿੰਘ ਨੂੰ ਮੰਗ ਪੱਤਰ ਦੇ ਕੇ ਪਿੰਡ ਵਿਚ ਪ੍ਰਬੰਧਕ ਲਗਾ ਕੇ ਕੰਮ ਕਰਵਾਉਣ ਦੀ ਅਪੀਲ ਕੀਤੀ ਤੇ ਪੰਚਾਇਤ ਮੈਂਬਰਾਂ ਨੇ ਗ੍ਰਾਮ ਪੰਚਾਇਤ ’ਤੇ ਨਾ ਸਹਿਯੋਗ ਕਰਨ, ਪਿੰਡ ਵਿਚ ਨਾਜਾਇਜ਼ 4 ਟਾਹਲੀਆਂ ਕਟਵਾਉਣ ਤੇ ਪੰਚਾਇਤ ਮੈਂਬਰਾਂ ਨੂੰ ਫ਼ੈਸਲੇ ਕਰਨ ਵਿਚ ਅਣਗੌਲਿਆਂ ਕਰਨ ‘ਤੇ ਪਿੰਡ ਵਿਚ ਨਾਜਾਇਜ਼ ਕਲੋਨੀ ਕੱਟਣ ਤੇ ਧੱਕੇਸ਼ਾਹੀ ਕਰਨ ਆਦਿ ਦੇ ਲਿਖਤੀ ਪੱਤਰ ਵਿਚ ਦੋਸ਼ ਲਗਾਏ। ਡੀ.ਡੀ.ਪੀ.ਓ. ਨੇ ਤੁਰੰਤ ਕਾਰਵਾਈ ਕਰਦਿਆਂ ਬੀ.ਡੀ.ਪੀ.ਓ. ਮਾਹਿਲਪੁਰ ਤੋਂ ਰਿਪੋਰਟ ਮੰਗ ਲਈ ਹੈ ਤਾਂ ਕਿ ਪ੍ਰਬੰਧਕ ਦੇ ਸਬੰਧ ਵਿਚ ਫ਼ੈਸਲਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਵਿਚ ਸਾਰੀ ਤਰ੍ਹਾਂ ਦੀਆਂ ਮਿਲੀਆਂ ਗਰਾਂਟਾਂ ਦਾ ਤੇ ਲਗਾਏ ਦੋਸ਼ਾਂ ਦੀ ਸੀ.ਬੀ.ਆਈ. ਤੋਂ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਤਾਂ ਕਿ ਪਿੰਡ ਸਾਰੇ ਕੰਮਾਂ ਦਾ ਸਹੀ ਆਡਿਟ ਹੋ ਸਕੇ। ਪੰਚਾਇਤ ਮੈਂਬਰਾਂ ਨੇ ਮੰਗ ਪੱਤਰ ਦੀ ਕਾਪੀ ਡਾਇਰੈਕਟਰ ਪੰਚਾਇਤੀ ਰਾਜ ਅਤੇ ਵਿੱਤ ਸਕੱਤਰ ਪੰਚਾਇਤੀ ਰਾਜ ਨੂੰ ਭੇਜੀ ਹੈ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਆਈ ਬੈਂਕ ਵਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਨੇਤਰਦਾਨ ਪੰਦ੍ਹਰਵਾੜਾ 25 ਤੋਂ ਅਗਲੀ ਖ਼ਬਰ ਐਸ.ਵੀ.ਜੇ.ਸੀ. ਡੀ.ਏ.ਵੀ. ਪਬਲਿਕ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਤਰੰਜ ਮੁਕਾਬਲਿਆਂ ’ਚ ਮਾਰੀਆਂ ਮੱਲਾਂ
Ad Position 24