20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੇਨਰਾ ਬੈਂਕ ਅਸਲਪੁਰ ਦੇ ਸਟਾਫ਼ ਵਲੋਂ ਹੋਣਹਾਰ ਵਿਦਿਆਰਥਣਾਂ ਨਕਦ ਰਾਸ਼ੀ ਨਾਲ ਸਨਮਾਨਿਤ

ਬੁੱਲ੍ਹੋਵਾਲ, 20 ਅਗਸਤ (ਲੁਗਾਣਾ)- ਸਰਕਾਰੀ ਸੀਨਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਵਿਖੇ ਕੇਨਰਾ ਬੈਂਕ ਅਸਲਪੁਰ ਦੇ ਮੈਨੇਜਰ ਰਜੀਵ ਕੁਮਾਰ ਤੇ ਸਟਾਫ਼ ਮੈਂਬਰ ਤਜਿੰਦਰ ਸਿੰਘ (ਨਿੱਕਾ) ਪਿੰਡ ਢੱਡੇ ਫਤਿਹ ਸਿੰਘ ਵੱਲੋਂ ਸਕੂਲ ਵਿਚ ਪੜ੍ਹ ਰਹੀਆਂ ਹੋਣਹਾਰ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਬੈਂਕ ਦੇ ਸਟਾਫ਼ ਮੈਂਬਰ ਤਜਿੰਦਰ ਸਿੰਘ ਨਿੱਕੇ ਨੇ ਦੱਸਿਆ ਕਿ ਬੈਂਕ ਵੱਲੋਂ 5ਵੀ ਤੋਂ 10ਵੀ ਜਮਾਤ ਤੱਕ ਦੀ ਪੜ੍ਹਾਈ ਕਰਦੀਆਂ ਲੋੜਵੰਦ ਤੇ ਮਿਹਨਤੀ ਲੜਕੀਆਂ ਨੂੰ ਪੰਜ ਪੰਜ ਹਜ਼ਾਰ ਰੁਪਏ (8,9,10) ਜਮਾਤ ਤੇ ਤਿੰਨ ਤਿੰਨ ਹਜ਼ਾਰ ਰੁਪਏ (5,6,7) ਜਮਾਤ ਦੀਆਂ ਬੱਚੀਆਂ ਨੂੰ ਦਿੱਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 21-08-2026
ਬੁੱਲ੍ਹੋਵਾਲ, 20 ਅਗਸਤ (ਲੁਗਾਣਾ)- ਸਰਕਾਰੀ ਸੀਨਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਵਿਖੇ ਕੇਨਰਾ ਬੈਂਕ ਅਸਲਪੁਰ ਦੇ ਮੈਨੇਜਰ ਰਜੀਵ ਕੁਮਾਰ ਤੇ ਸਟਾਫ਼ ਮੈਂਬਰ ਤਜਿੰਦਰ ਸਿੰਘ (ਨਿੱਕਾ) ਪਿੰਡ ਢੱਡੇ ਫਤਿਹ ਸਿੰਘ ਵੱਲੋਂ ਸਕੂਲ ਵਿਚ ਪੜ੍ਹ ਰਹੀਆਂ ਹੋਣਹਾਰ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਬੈਂਕ ਦੇ ਸਟਾਫ਼ ਮੈਂਬਰ ਤਜਿੰਦਰ ਸਿੰਘ ਨਿੱਕੇ ਨੇ ਦੱਸਿਆ ਕਿ ਬੈਂਕ ਵੱਲੋਂ 5ਵੀ ਤੋਂ 10ਵੀ ਜਮਾਤ ਤੱਕ ਦੀ ਪੜ੍ਹਾਈ ਕਰਦੀਆਂ ਲੋੜਵੰਦ ਤੇ ਮਿਹਨਤੀ ਲੜਕੀਆਂ ਨੂੰ ਪੰਜ ਪੰਜ ਹਜ਼ਾਰ ਰੁਪਏ (8,9,10) ਜਮਾਤ ਤੇ ਤਿੰਨ ਤਿੰਨ ਹਜ਼ਾਰ ਰੁਪਏ (5,6,7) ਜਮਾਤ ਦੀਆਂ ਬੱਚੀਆਂ ਨੂੰ ਦਿੱਤੇ ਗਏ ਹਨ। ਇਹ ਰਾਸ਼ੀ ਬੱਚਿਆਂ ਦੀ ਵਧੀਆ ਪੜ੍ਹਾਈ ਨੂੰ ਦੇਖਦੇ ਹੋਏ ਕੇਨਰਾ ਬੈਂਕ ਵੱਲੋਂ ਉਨ੍ਹਾਂ ਨੂੰ ਹੌਂਸਲੇ ਵਜੋਂ ਦਿੱਤੇ ਗਏ। ਇਸ ਦੌਰਾਨ ਸਕੂਲ ਸਟਾਫ਼ ਵੱਲੋਂ ਮੈਨੇਜਰ ਰਜੀਵ ਕੁਮਾਰ ਤੇ ਸਟਾਫ਼ ਮੈਂਬਰ ਤਜਿੰਦਰ ਸਿੰਘ (ਨਿੱਕਾ) ਤੇ ਆਏ ਸਟਾਫ਼ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਨਮਾਨ ਕਰਨ ਵਾਲਿਆ ਵਿਚ ਜਥੇ.ਜਸਪਾਲ ਸਿੰਘ ਪਾਲੀ, ਪ੍ਰਧਾਨ ਕੁਲਦੀਪ ਸਿੰਘ ਢੱਡੇ, ਲੈਕ.ਮਲਕੀਤ ਸਿੰਘ ਜੌਹਲ, ਲੈਕ. ਆਰ.ਪੀ. ਸਿੰਘ (ਸਟੇਟ ਐਵਾਰਡੀ), ਸਿਮਰਨਜੀਤ ਸਿੰਘ ਧਾਮੀ, ਮੈਡਮ ਇੰਦਰਜੀਤ ਕੌਰ, ਲੈਕ.ਕੁਲਵਿੰਦਰ ਕੌਰ ਬੱਧਣ, ਲੈਕ. ਸਤਵਿੰਦਰ ਕੌਰ, ਰਣਜੀਤ ਕੌਰ, ਕਮਲਜੀਤ ਕੌਰ, ਪਵਨਦੀਪ ਕੌਰ, ਸਤਵਿੰਦਰ ਜੀਤ ਕੌਰ ਸਿੱਧੂ ਤੇ ਸਕੂਲ ਦੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦ ਦੇ ਸਮਰਥਨ ’ਚ ਬੰਗਾ ਚੌਕ ’ਚ ਧਰਨਾ ਅੱਜ ਅਗਲੀ ਖ਼ਬਰ ਲਾਲੀ ਬਾਜਵਾ ਵਲੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਮਹਿੰਦੀਪੁਰ ਦਾ ਸਨਮਾਨ
Ad Position 24