21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੰਤ ਅਮਰੀਕ ਸਿੰਘ ਪੰਜ ਤੱਤਾਂ ’ਚ ਵਿਲੀਨ

ਆਦਮਪੁਰ, ਨਸਰਾਲਾ 21 ਅਗਸਤ (ਹਰਪ੍ਰੀਤ ਸਿੰਘ, ਸਤਵੰਤ ਸਿੰਘ)- ਸੰਤ ਬਾਬਾ ਜਵਾਲਾ ਸਿੰਘ ਨਿਰਮਲ ਕੁਟੀਆ ਪਿੰਡ ਪਧਿਆਣਾ ਦੇ ਗੱਦੀ ਨਸ਼ੀਨ ਸੰਤ ਅਮਰੀਕ ਸਿੰਘ ਪਿੰਡ ਪਧਿਆਣਾ ਜੋ ਬੀਤੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ‘ਚ ਜਾ ਬਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰਨ ਗੁਰਮਰਿਆਦਾ ਨਾਲ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 22-08-2026
ਆਦਮਪੁਰ, ਨਸਰਾਲਾ 21 ਅਗਸਤ (ਹਰਪ੍ਰੀਤ ਸਿੰਘ, ਸਤਵੰਤ ਸਿੰਘ)- ਸੰਤ ਬਾਬਾ ਜਵਾਲਾ ਸਿੰਘ ਨਿਰਮਲ ਕੁਟੀਆ ਪਿੰਡ ਪਧਿਆਣਾ ਦੇ ਗੱਦੀ ਨਸ਼ੀਨ ਸੰਤ ਅਮਰੀਕ ਸਿੰਘ ਪਿੰਡ ਪਧਿਆਣਾ ਜੋ ਬੀਤੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ‘ਚ ਜਾ ਬਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰਨ ਗੁਰਮਰਿਆਦਾ ਨਾਲ ਕਰ ਦਿੱਤਾ ਗਿਆ। ਸੰਤਾਂ ਦੇ ਅੰਤਿਮ ਦਰਸ਼ਨਾਂ ਲਈ ਤੜਕੇ ਤੋਂ ਹੀ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਹੜ੍ਹ ਉਮੜ ਪਿਆ। ਸੰਗਤਾਂ ਵਲੋਂ ਵੈਰਾਗਮਈ ਸੁਰ ਵਿੱਚ ਨਾਮ-ਬਾਣੀ ਦਾ ਪ੍ਰਵਾਹ ਚਲਾਇਆ ਜਾ ਰਿਹਾ ਸੀ। ਅੰਤਿਮ ਸੰਸਕਾਰ ਦੇ ਸਮੇਂ ਵੱਖ-ਵੱਖ ਧਾਰਮਿਕ ਸੰਪਰਦਾਵਾਂ ਦੇ ਮੁਖੀ, ਜਿਨਾਂ ਵਿੱਚ ਦਲਜੀਤ ਸਿੰਘ ਮਿਨਹਾਸ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਸੰਤ ਮਨਮੋਹਨ ਸਿੰਘ, ਸੰਤ ਸਰਵਨ ਸਿੰਘ, ਸੰਤ ਜਨਕ ਸਿੰਘ ਡੇਰਾ ਸੰਤਪੁਰਾ ਜੱਬੜ, ਗਿਆਨੀ ਸੁਖਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ,ਬਾਬਾ ਨਾਗਰ ਸਿੰਘ ਮਿਸਲ ਸ਼ਹੀਦਾਂ ਟੂਟੋਮਜ਼ਾਰਾ, ਸੰਤ ਅਵਤਾਰ ਸਿੰਘ ਲੰਗੜੋਆ, ਸੰਤ ਅਜੀਤ ਸਿੰਘ ਨੌਲੀ, ਸੰਤ ਬਲਰਾਜ ਸਿੰਘ ਜਿਆਣ, ਸੰਤ ਨਰਿੰਦਰ ਸਿੰਘ ਆਨੰਦਪੁਰ ਸਾਹਿਬ, ਸੰਤ ਤਲਵਿੰਦਰ ਸਿੰਘ ਪਰਮੇਸ਼ਰ ਭੋਗਪੁਰ, ਸੰਤ ਸਰਬਜੀਤ ਸਿੰਘ ਠਕਰੋਵਾਲ, ਸੰਤ ਹਰਜਿੰਦਰ ਸਿੰਘ ਜੋਹਲਾ ਚਾਹ ਵਾਲੇ, ਸੰਤ ਜਸਪਾਲ ਸਿੰਘ ਨਰੂੜ, ਭਾਈ ਮੁਖਤਿਆਰ ਸਿੰਘ ਸਪਰੋੜ, ਸੰਤ ਸਾਧੂ ਸਿੰਘ ਕੁਹਾੜਹਪੁਰ, ਭਾਈ ਪਰਮਜੀਤ ਸਿੰਘ ਮੇਗੋਵਾਲ, ਭਾਈ ਗੁਰਪ੍ਰੀਤ ਸਿੰਘ ਸ਼ਾਮ ਚੁਰਾਸੀ, ਭਾਈ ਗਗਨਦੀਪ ਸਿੰਘ ਪਟਿਆਲਾ, ਬਿਮਲਜੀਤ ਸਿੰਘ ਖਾਲਸਾ ਆਦਮਪੁਰ, ਭਾਈ ਸੁਰਜੀਤ ਸਿੰਘ ਉਦੇਸੀਆਂ, ਸਰਪੰਚ ਸਿਮਰਨ ਕੌਰ, ਨੰਬਰਦਾਰ ਬਲਜੀਤ ਸਿੰਘ, ਪੰਚ ਗੁਰਦੇਵ ਸਿੰਘ, ਇੰਸਪੈਕਟਰ ਸਤਨਾਮ ਸਿੰਘ ਡਰੋਲੀ ਕਲਾਂ, ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ, ਪ੍ਰਮੁੱਖ ਰਾਜਨੀਤਿਕ ਆਗੂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪਹੁੰਚ ਕੇ ਦੇਹ ‘ਤੇ ਦੁਸ਼ਾਲੇ ਭੇਟ ਕੀਤੇ। ਬੁਲਾਰਿਆਂ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਸੰਤ ਅਮਰੀਕ ਸਿੰਘ ਦਾ ਵਿਛੋੜਾ ਪੂਰੇ ਸਮਾਜ ਲਈ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਹੈ। ਸੰਤ ਅਮਰੀਕ ਸਿੰਘ ਨੇ ਆਪਣਾ ਪੂਰਾ ਜੀਵਨ ਗੁਰਮਤਿ ਪ੍ਰਚਾਰ, ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜਨ ਵਿੱਚ ਲਗਾ ਦਿੱਤਾ। ਜਾਣਕਾਰੀ ਦਿੰਦੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਕਰਮਜੀਤ ਸਿੰਘ ਨੇ ਦੱਸਿਆ ਕਿ ਸੰਤ ਅਮਰੀਕ ਸਿੰਘ ਦੀ ਅੰਤਿਮ ਅਰਦਾਸ ਮਿਤੀ 29 ਅਗਸਤ ਨੂੰ ਡੇਰਾ ਪਧਿਆਣਾ ਵਿਖੇ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਏ.ਆਈ. ਤੇ ਉਦਮਤਾ ’ਤੇ ਜ਼ੋਰ- ਸੋਨਾਲੀ ਗਿਰੀ ਅਗਲੀ ਖ਼ਬਰ ਅੱਡਾ ਝੁੰਗੀਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਗੂ। ਗੜ੍ਹਸ਼ੰਕਰ ਬਲਾਕ ਦੇ ਐਨ. ਪੀ. ਐੱਸ. ਪੀੜਤ 23 ਦੀ ਰੈਲੀ ’...
Ad Position 24