ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ ਟਕਸਾਲੀ ਭਾਜਪਾ ਆਗੂ ਦਾ ਸਨਮਾਨ
ਤਲਵਾੜਾ, 22 ਅਗਸਤ (ਮਹਿਤਾ)- ਭਾਜਪਾ ਕਮਾਹੀ ਦੇਵੀ ਦੇ ਸਾਬਕਾ ਮੰਡਲ ਪ੍ਰਧਾਨ ਰਾਮ ਸਰੂਪ, ਮਾਸਟਰ ਮਹਿੰਦਰ ਸਿੰਘ ਅਤੇ ਤਿਲਕ ਰਾਜ ਨੂੰ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਸਮੂਹ ਪਾਰਟੀ ਵਰਕਰਾਂ ਨਾਲ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਧਾਨ ਮਿਨਹਾਸ ਨੇ ਕਿਹਾ ਕਿ ਭਾਜਪਾ ਹੀ ਵਿਸ਼ਵ ਵਿਚ ਇਸ ਤਰ੍ਹਾਂ ਦੀ ਸਿਆਸੀ ਪਾਰਟੀ ਹੈ ਜੋ ਆਪਣੇ ਮਿਹਨਤੀ ਤੇ ਇਮਾਨਦਾਰ ਆਗੂਆਂ ਦਾ ਸਨਮਾਨ ਕਰਦੀ ਹੈ।
ਤਲਵਾੜਾ, 22 ਅਗਸਤ (ਮਹਿਤਾ)- ਭਾਜਪਾ ਕਮਾਹੀ ਦੇਵੀ ਦੇ ਸਾਬਕਾ ਮੰਡਲ ਪ੍ਰਧਾਨ ਰਾਮ ਸਰੂਪ, ਮਾਸਟਰ ਮਹਿੰਦਰ ਸਿੰਘ ਅਤੇ ਤਿਲਕ ਰਾਜ ਨੂੰ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਸਮੂਹ ਪਾਰਟੀ ਵਰਕਰਾਂ ਨਾਲ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਧਾਨ ਮਿਨਹਾਸ ਨੇ ਕਿਹਾ ਕਿ ਭਾਜਪਾ ਹੀ ਵਿਸ਼ਵ ਵਿਚ ਇਸ ਤਰ੍ਹਾਂ ਦੀ ਸਿਆਸੀ ਪਾਰਟੀ ਹੈ ਜੋ ਆਪਣੇ ਮਿਹਨਤੀ ਤੇ ਇਮਾਨਦਾਰ ਆਗੂਆਂ ਦਾ ਸਨਮਾਨ ਕਰਦੀ ਹੈ। ਸੰਜੀਵ ਮਿਨਹਾਸ ਨੇ ਕਿਹਾ ਕਿ ਪਾਰਟੀ ਦਾ ਕਹਿਣਾ ਹੈ ਕਿ ਯੂਥ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਪਸੀਨਾ ਵਹਾਉਣ ਵਾਲੇ ਛੋਟੇ ਆਗੂਆਂ ਨਾਲ ਹੀ ਸੰਗਠਨ ਦੀ ਅਸਲੀ ਤਾਕਤ ਹੈ। ਇਸ ਮੌਕੇ ਪ੍ਰਧਾਨ ਕੈਪਟਨ ਨਰੇਸ਼, ਵਿਨੋਦ ਮਿੱਠੂ, ਮਹੰਤ ਰਾਜ ਗਿਰੀ ਮਹਾਰਾਜ, ਸ਼ਿਵਮ ਸ਼ਰਮਾ, ਵਿਪਨ ਕੁਮਾਰ, ਸੁਰਿੰਦਰ ਬਹਿ ਵਿਧਿਆ, ਡਾ. ਸੁਭਾਸ਼, ਸੁਮਨ ਗੋਲਡੀ, ਵਰਿੰਦਰ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਆਗੂ ਹਾਜ਼ਰ ਸਨ।