ਜੋਗਾ ਸਿੰਘ ਇਬਰਾਹੀਮਪੁਰ ਵਲੋਂ ਢਾਡੀ ਵਾਰ ‘ਦੀਨ ਦੁਨੀ ਦਾ ਟਿੱਕਾ’ ਦਾ ਪੋਸਟਰ ਜਾਰੀ
ਗੜ੍ਹਸ਼ੰਕਰ, 24 ਅਗਸਤ (ਧਾਲੀਵਾਲ)-ਗੁਰਦੁਆਰਾ ਬਾਬਾ ਗੰਗ ਦਾਸ ਜੀ ਪਿੰਡ ਘਾਗੋਂ ਗੁਰੂ ਵਿਖੇ ਸਮਾਗਮ ਦੌਰਾਨ ਪ੍ਰਬੰਧਕ ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ ਸਾਬਕਾ ਸਰਪੰਚ ਵਲੋਂ ਢਾਡੀ ਜਸਦੀਪ ਸਿੰਘ ਨਾਗਰਾ ਮੈਹਿੰਦਪੁਰ ਵਾਲਿਆਂ ਵਲੋਂ ਗਾਈ ਗਈ ਢਾਡੀ ਵਾਰ ‘ਦੀਨ ਦੁਨੀ ਦਾ ਟਿੱਕਾ’ ਦਾ ਪੋਸਟਰ ਜਾਰੀ ਕੀਤਾ ਗਿਆ। ਪੋਸਟਰ ਜਾਰੀ ਕਰਦਿਆਂ ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ ਨੇ ਕਿਹਾ ਕਿ ਢਾਡੀ ਜਗਤ ਦੇ ਖੇਤਰ ਵਿਚ ਢਾਡੀ ਜਸਦੀਪ ਸਿੰਘ ਨਾਗਰਾ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਗੜ੍ਹਸ਼ੰਕਰ, 24 ਅਗਸਤ (ਧਾਲੀਵਾਲ)-ਗੁਰਦੁਆਰਾ ਬਾਬਾ ਗੰਗ ਦਾਸ ਜੀ ਪਿੰਡ ਘਾਗੋਂ ਗੁਰੂ ਵਿਖੇ ਸਮਾਗਮ ਦੌਰਾਨ ਪ੍ਰਬੰਧਕ ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ ਸਾਬਕਾ ਸਰਪੰਚ ਵਲੋਂ ਢਾਡੀ ਜਸਦੀਪ ਸਿੰਘ ਨਾਗਰਾ ਮੈਹਿੰਦਪੁਰ ਵਾਲਿਆਂ ਵਲੋਂ ਗਾਈ ਗਈ ਢਾਡੀ ਵਾਰ ‘ਦੀਨ ਦੁਨੀ ਦਾ ਟਿੱਕਾ’ ਦਾ ਪੋਸਟਰ ਜਾਰੀ ਕੀਤਾ ਗਿਆ। ਪੋਸਟਰ ਜਾਰੀ ਕਰਦਿਆਂ ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ ਨੇ ਕਿਹਾ ਕਿ ਢਾਡੀ ਜਗਤ ਦੇ ਖੇਤਰ ਵਿਚ ਢਾਡੀ ਜਸਦੀਪ ਸਿੰਘ ਨਾਗਰਾ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਦੀਨ ਦੁਨੀ ਦਾ ਟਿੱਕਾ’ ਢਾਡੀ ਵਾਰ ਵਿਚ ਜਥੇ ਨੇ ਬਾਬਾ ਗੁਰਦਿੱਤਾ ਜੀ ਦੀ ਮਹਿਮਾ ਦਾ ਗਾਇਨ ਕੀਤਾ ਹੈ। ਢਾਡੀ ਜਸਦੀਪ ਸਿੰਘ ਨਾਗਰਾ ਨੇ ਕਿਹਾ ਕਿ ਉਨ੍ਹਾਂ ਨਾਲ ਸਾਥੀ ਢਾਡੀ ਬਲਕਾਰ ਸਿੰਘ ਬੇਲੀ, ਢਾਡੀ ਕਾਬਲ ਸਿੰਘ ਰਠੌਰ ਤੇ ਗਿਆਨੀ ਮਦਨ ਸਿੰਘ ਮੁਸਾਫਿਰ ਵਲੋਂ ਸਾਥ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਗਿਆਨੀ ਗੁਰਪਾਲ ਸਿੰਘ ਰੋਡ ਮਜਾਰਾ, ਚਰਨਜੀਤ ਸਿੰਘ ਚੱਕ ਫੁੱਲੂ, ਮਾ. ਬਲਵੀਰ ਸਿੰਘ, ਅਵਤਾਰ ਸਿੰਘ ਨੰਗਲਾਂ ਤੇ ਹੋਰ ਹਾਜ਼ਰ ਹੋਏ।