ਵਿਧਾਇਕ ਘੁੰਮਣ ਵਲੋਂ ਵੱਖ-ਵੱਖ ਪਿੰਡਾਂ ਨੂੰ 12 ਲੱਖ ਰੁਪਏ ਦੇ ਚੈੱਕ ਭੇਟ
ਦਸੂਹਾ, 24 ਅਗਸਤ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਵੱਖ-ਵੱਖ ਪਿੰਡਾਂ ਨੂੰ 12 ਲੱਖ ਰੁਪਏ ਦੇ ਚੈੱਕ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਦੱਸਿਆ ਪਿੰਡ ਨਰਾਇਣਗੜ੍ਹ, ਸਹਿਗਾ ਅਤੇ ਗੰਗਾ ਚੱਕ ਨੂੰ ਗਰਾਂਟ ਦੇ ਚੈੱਕ ਦਿੱਤੇ ਹਨ ਜਿੰਨਾ ਵਿਚ ਨਰਾਇਣਗੜ੍ਹ ਨੂੰ ਤਿੰਨ ਲੱਖ, ਗੰਗਚੱਕ ਨੂੰ ਦੋ ਲੱਖ, ਸਹਿਗਾ ਨੂੰ ਸੱਤ ਲੱਖ ਦਾ ਚੈੱਕ ਦਿੱਤਾ ਗਿਆ ਹੈ।
ਦਸੂਹਾ, 24 ਅਗਸਤ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਵੱਖ-ਵੱਖ ਪਿੰਡਾਂ ਨੂੰ 12 ਲੱਖ ਰੁਪਏ ਦੇ ਚੈੱਕ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਦੱਸਿਆ ਪਿੰਡ ਨਰਾਇਣਗੜ੍ਹ, ਸਹਿਗਾ ਅਤੇ ਗੰਗਾ ਚੱਕ ਨੂੰ ਗਰਾਂਟ ਦੇ ਚੈੱਕ ਦਿੱਤੇ ਹਨ ਜਿੰਨਾ ਵਿਚ ਨਰਾਇਣਗੜ੍ਹ ਨੂੰ ਤਿੰਨ ਲੱਖ, ਗੰਗਚੱਕ ਨੂੰ ਦੋ ਲੱਖ, ਸਹਿਗਾ ਨੂੰ ਸੱਤ ਲੱਖ ਦਾ ਚੈੱਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ ਤੇ ਹੋ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਪਸੰਦ ਆ ਰਹੀਆਂ ਕਿਹਾ ਕਿ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਖ਼ੁਸ਼ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਹੋ ਰਿਹਾ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਹਮੇਸ਼ਾ ਲਈ ਰਿਣੀ ਰਹਿਣਗੇ। ਇਸ ਸਮੇਂ ਕੇ.ਪੀ. ਸੰਧੂ ਚੇਅਰਮੈਨ, ਬਲਬੀਰ ਸਿੰਘ ਸੰਮਤੀ ਮੈਂਬਰ, ਦਲਜੀਤ ਸਿੰਘ, ਰਸ਼ਪਿੰਦਰ ਸਿੰਘ ਕਾਹਲੋਂ, ਪ੍ਰੈਟੀ ਨਰਾਇਣਗੜ੍ਹ, ਬੱਗਾ ਗੰਗਾ ਚੱਕ, ਸੱਤਾ ਨਰਾਇਣਗੜ੍ਹ ਹਾਜ਼ਰ ਸਨ।