25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਦੇਸ਼ ਭਗਤ ਟੈਕਨੀਕਲ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਤਲਵਾੜਾ, 25 ਅਗਸਤ (ਮਹਿਤਾ)- ਦੇਸ ਭਗਤ ਟੈਕਨੀਕਲ ਕਾਲਜ (ਆਈ. ਟੀ.

Ad Position 21
No active advertisement
ਅਜੀਤ ਡੈਸਕ 26-08-2026
ਤਲਵਾੜਾ, 25 ਅਗਸਤ (ਮਹਿਤਾ)- ਦੇਸ ਭਗਤ ਟੈਕਨੀਕਲ ਕਾਲਜ (ਆਈ.ਟੀ.ਆਈ.) ਭਟੇੜ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਇਨ੍ਹਾਂ ਨਤੀਜਿਆਂ ਵਿਚ ਪਹਿਲੇ ਅਤੇ ਦੂਸਰੇ ਨਤੀਜੇ ਹਾਸਲ ਕੀਤੇ ਹਨ। ਜਿਨ੍ਹਾਂ ਵਿਚ ਇਲੈਕਟਰੀਸ਼ਨ ਅਤੇ ਆਰ. ਏ. ਸੀ. ਦੇ ਗੌਰਵ ਚੌਧਰੀ, ਗੁਰਪ੍ਰੀਤ ਸਿੰਘ, ਵਿਸਾਲ ਸਿੰਘ ਚੌਧਰੀ, ਗੋਰਵ ਕੌਂਡਲ, ਅਜੇ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸੇ ਤਰ੍ਹਾਂ ਨਿਤਨ ਕੁਮਾਰ, ਪੰਕਜ ਕੁਮਾਰ, ਅੰਕਿਤ ਕੁਮਾਰ ਨੇ ਡੀਜ਼ਲ ਮਕੈਨਿਕ ਅਤੇ ਮੋਟਰ ਮਕੈਨਿਕ ਟਰੇਡ ਚੋ ਰਾਹੁਲ ਕੁਮਾਰ, ਸ਼ੁਭਮ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਾਰੇ ਵਿਦਿਆਰਥੀਆਂ ਨੂੰ ਚੇਅਰਮੈਨ ਇੰਜ. ਬਲਵਿੰਦਰ ਸਿੰਘ ਸੈਣੀ ਉੱਘੇ ਸਿੱਖਿਆ ਸ਼ਾਸਤਰੀ ਅਤੇ ਜਸਪ੍ਰੀਤ ਸਿੰਘ ਮੈਨੇਜਿੰਗ ਡਾਇਰੈਕਟਰ ਨੇ ਮੁਬਾਰਕਾਂ ਦਿੱਤੀਆਂ ਹਨ। ਇਨ੍ਹਾਂ ਸਿੱਖਿਆਰਥੀਆਂ ਨੇ ਕਾਲਜ ਦਾ ਨਾਮ ਉੱਚਾ ਕੀਤਾ ਹੈ। ਕਾਲਜ ਪਿ੍ਰੰਸੀਪਲ ਦਿਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਨ੍ਹਾਂ ਸਿੱਖਿਆਰਥੀਆਂ ਨੂੰ ਕਾਲਜ ਕਨਵੋਕੇਸ਼ਨ ਦੇ ਪ੍ਰੋਗਰਾਮ ਤੇ ਸਨਮਾਨ ਕੀਤਾ ਜਾਵੇਗਾ। ਇੰਜ. ਬਲਵਿੰਦਰ ਸਿੰਘ ਸੈਣੀ ਚੇਅਰਮੈਨ ਨੇ ਦੱਸਿਆ ਕਿ ਕਾਲਜ ਦੇ 10 ਟੈਕਨੀਕਲ ਕੋਰਸਾਂ ਵਿਚ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਲੱਸਟਰ ਰੂਪੋਵਾਲ ਵਿਖੇ ਦਾਨੀ ਸੱਜਣਾਂ ਵਲੋਂ ਵਾਟਰ ਕੂਲਰ ਭੇਟ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਹੰਬੜਾਂ ’ਚ ਖੇਡ ਗਰਾਊਂਡਾਂ ਦਾ ਉਦਘਾਟਨ
Ad Position 24