ਸਿੱਖ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਧਾਲੀਵਾਲ, ਮਿਰਜ਼ਾਪੁਰ ਜੰਡੇ, ਨਰਿਆਲਾ, ਦੇਹਰੀਵਾਲ, ਕਾਲਰਾ, ਮਸੀਤ ਪਲਕੋਟ ਵਿਖੇ ਹੋਣਗੇ ਸਮਾਗਮ - ਗੁਰਪ੍ਰੀਤ ਸਿੰਘ
ਹੁਸ਼ਿਆਰਪੁਰ, 26 ਅਗਸਤ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)- ਸੰਤ ਅਨੂਪ ਸਿੰਘ ਊਨਾ ਸਾਹਿਬ ਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਇਲਾਕੇ ਦੀਆਂ ਸਹਿਯੋਗੀ ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿਨ੍ਹਾਂ ਸਿੰਘਣੀਆਂ ਨੇ ਧਰਮ ਦੀ ਖਾਤਿਰ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 10 ਅਕਤੂਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗੁਰਪ੍ਰੀਤ ਸਿੰਘ ਪ੍ਰਧਾਨ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵ: ਅਜਵਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਹਾਨ ਕੀਰਤਨ ਦਰਬਾਰ ਕਰਵਾਉਣ ਦੀ ਪ੍ਰਥਾ ਨੂੰ ਅੱਗੇ ਤੋਰਦੇ ਹੋਏ ਕੀਰਤਨ ਦਰਬਾਰ ਤੋਂ ਪਹਿਲਾਂ ਪਿੰਡਾਂ ‘ਚ ਗੁਰਮਤਿ ਸਮਾਗਮ ਕਰਵਾਉਣ ਦੀ ਲੜੀ ਤਹਿਤ 28 ਅਗਸਤ ਨੂੰ ਪਿੰਡ ਧਾਲੀਵਾਲ ਨਜ਼ਦੀਕ ਦੁਸੜਕਾ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਭਾਈ ਸਤਿੰਦਰ ਸਿੰਘ ਆਲਮ, ਬੀਬੀ ਮਨਦੀਪ ਕੌਰ ਖ਼ਾਲਸਾ ਸ਼ਾਮਚੁਰਾਸੀ ਵਾਲੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, 29 ਅਗਸਤ ਨੂੰ ਰਾਤ ਦਾ ਪਹਿਲਾ ਸਮਾਗਮ ਪਿੰਡ ਮਿਰਜ਼ਾਪੁਰ ਜੰਡੇ ਨਜ਼ਦੀਕ ਗੜ੍ਹਦੀਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ‘ਚ ਭਾਈ ਘਰਜੋਤ ਸਿੰਘ, ਭਾਈ ਕੁਲਵਿੰਦਰ ਸਿੰਘ ਕੰਗਮਾਈ ਦੇ ਜਥਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਤੇ ਰਾਤ ਦਾ ਦੂਸਰਾ ਸਮਾਗਮ ਪਿੰਡ ਨਰਿਆਲਾ ਵਿਖੇ ਹੋਵੇਗਾ ਜਿਸ ‘ਚ ਭਾਈ ਸਤਿੰਦਰ ਸਿੰਘ ਆਲਮ, ਭਾਈ ਸੁਰਿੰਦਰਪਾਲ ਸਿੰਘ ਖ਼ਾਲਸਾ ਹਰਿਆਣਾ ਵਾਲਿਆਂ ਦੇ ਜਥਿਆਂ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾਵੇਗਾ, 30 ਅਗਸਤ ਨੂੰ ਰਾਤ ਦਾ ਪਹਿਲਾ ਸਮਾਗਮ ਪਿੰਡ ਦੇਹਰੀਵਾਲ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ‘ਚ ਭਾਈ ਹਰਭਜਨ ਸਿੰਘ ਸੋਤਲਾ, ਭਾਈ ਘਰਜੋਤ ਸਿੰਘ ਖ਼ਾਲਸਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਰਾਤ ਦਾ ਦੂਸਰਾ ਪਿੰਡ ਕਾਲਰਾ ਨਜ਼ਦੀਕ ਗੜ੍ਹਦੀਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਭਾਈ ਕੁਲਵਿੰਦਰ ਸਿੰਘ ਕੰਗਮਾਈ ਵਾਲਿਆਂ ਦੇ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਤੇ ਰਾਤ ਦਾ ਤੀਸਰਾ ਪਿੰਡ ਮਸੀਤ ਪਲਕੋਟ ਨਜ਼ਦੀਕ ਝਾਂਵਾਂ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਭਾਈ ਸਤਿੰਦਰ ਸਿੰਘ ਆਲਮ ਅਤੇ ਭਾਈ ਨਰਿੰਦਰ ਸਿੰਘ ਨੰਗਲ ਖੂੰਗਾ, ਭਾਈ ਪਰਮਜੀਤ ਸਿੰਘ ਮੂਨਕਾਂ ਰਸ-ਭਿੰਨੇ ਕੀਰਤਨ ਅਤੇ ਗੁਰੂ ਜਸ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।