ਹੁਸ਼ਿਆਰਪੁਰ, 27 ਅਗਸਤ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਚੰਡੀਗੜ੍ਹ ਰੈਲੀ ‘ਚ ਮਹਾਂ ਬੰਦ ਦੇ ਕੀਤੇ ਗਏ ਐਲਾਨ ਤਹਿਤ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਅਦਾਰਿਆਂ ਨੂੰ ਪੂਰਨ ਤੌਰ ‘ਤੇ ਬੰਦ ਕਰਦੇ ਹੋਏ ਸਮੂਹਿਕ ਛੁੱਟੀ ਲੈ ਕੇ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਵਿਸ਼ਾਲ ਤਹਿਸੀਲ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਗਈ, ਜਿਸ ‘ਚ ਵੱਖ-ਵੱਖ ਵਿਭਾਗਾਂ ਤੋਂ ਮੁਲਾਜ਼ਮਾਂ ਵਲੋਂ ਕੰਮ ਠੱਪ ਕਰਕੇ ਕਾਫ਼ਲਿਆਂ ਦੇ ਰੂਪ ‘ਚ ਇਸ ਰੈਲੀ ‘ਚ ਸ਼ਮੂਲੀਅਤ ਕੀਤੀ ਗਈ। ਰੈਲੀ ‘ਚ ਸਾਂਝੀ ਤਾਲਮੇਲ ਕਮੇਟੀ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਵਲੋਂ ਰੋਹ ਭਰਪੂਰ ਨਾਅਰਿਆਂ ਨਾਲ ਰੈਲੀ ਵਿਚ ਸ਼ਮੂਲੀਅਤ ਕੀਤੀ ਗਈ। ਰੈਲੀ ਦੀ ਅਗਵਾਈ ਮਨਜੀਤ ਸੈਣੀ, ਬਹਾਦਰ ਸਿੰਘ, ਕੁਲਵੰਤ ਸਿੰਘ ਸੈਣੀ, ਸੰਜੀਵ ਧੂਤ, ਅਨੀਰੁੱਧ ਮੋਦਗਿੱਲ, ਜਸਵੀਰ ਸਿੰਘ ਭਾਮ, ਜਤਿੰਦਰ ਸਿੰਘ ਸੋਨੀ, ਸੁਖਦੇਵ ਡਾਂਸੀਵਾਲ, ਵਰਿਆਮ ਸਿੰਘ ਮਿਨਹਾਸ, ਜੈਲ ਸਿੰਘ, ਰਾਜ ਕੁਮਾਰ, ਹਰਨਿੰਦਦਰ ਕੌਰ, ਆਸ਼ਾ ਰਾਣੀ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਪ.ਸ.ਸ.ਫ. ਦੇ ਸੂਬਾ ਆਗੂ ਇੰਦਰਜੀਤ ਵਿਰਦੀ ਨੇ ਕਿਹਾ ਕਿ ਜਦੋਂ ਦੀ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ‘ਚ ਆਈ ਹੈ, ਉਦੋਂ ਤੋਂ ਹੀ ਮੁਲਾਜ਼ਮ, ਪੈਨਸ਼ਨਰ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸਮੇਤ ਹੋਰਨਾਂ ਮੰਤਰੀਆਂ ਵਲੋਂ ਮੀਟਿੰਗਾਂ ਦਾ ਸਮਾਂ ਦੇ ਕੇ ਵਾਰ-ਵਾਰ ਮੀਟਿੰਗਾਂ ਰੱਦ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਸਰਕਾਰ ਕੋਲ ਮੁਲਾਜ਼ਮਾਂ ਦੇ ਸਵਾਲਾਂ ਦੇ ਜਵਾਬ ਨਹੀਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹੈਂਕੜ ਭਰੇ ਵਤੀਰੇ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਅੰਦਰ ਭਾਰੀ ਰੋਸ ਹੈ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦਾ ਇਕ ਝੰਡੇ ਹੇਠ ਇਕੱਠੇ ਹੋ ਕੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਕਰਨਾ ਇਕ ਸ਼ੁੱਭ ਸੰਕੇਤ ਹੈ ਅਤੇ ਜਿਸ ਦਾ ਨਤੀਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ‘ਚ ਪੰਜਾਬ ਦੇ ਮੁਲਾਜ਼ਮ/ ਪੈਨਸ਼ਨਰ ਅਹਿਮ ਭੂਮਿਕਾ ਨਿਭਾਉਣਗੇ। ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਮੁਫਤ ਸਹੂਲਤਾਂ ਦੇ ਕੇ ਪੰਜਾਬ ਦੇ ਲੋਕਾਂ ਨੂੰ ਨਕਾਰਾ ਬਣਾਇਆ ਜਾ ਰਿਹਾ ਹੈ ਜਦਕਿ ਪੰਜਾਬ ਦੀ ਨੌਜਵਾਨੀ ਰੁਜ਼ਗਾਰ ਮੰਗ ਰਹੀ ਹੈ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਮਿਡ ਡੇ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਦਾ ਸਰਕਾਰੀਕਰਨ ਕੀਤਾ ਜਾਵੇ, ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਬੰਦ ਕੀਤੇ 37 ਭੱਤਿਆਂ ਨੂੰ ਮੁੜ ਚਾਲੂ ਕੀਤਾ ਜਾਵੇ, ਸਰਵ ਸਿੱਖਿਆ ਅਭਿਆਨ ਤੇ ਐਨ.ਐਚ.ਐਮ. ਮੁਲਾਜ਼ਮਾਂ ਨੂੰ ਪੰਜਾਬ ਦੇ ਮੁਲਾਜ਼ਮ ਮੰਨਦਿਆਂ ਪੂਰੇ ਸਕੇਲ ਅਤੇ ਭੱਤੇ ਦਿੱਤੇ ਜਾਣ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ। ਰੈਲੀ ਨੂੰ ਐਨ.ਐਚ.ਐਮ. ਆਗੂ ਤਰੁਣ ਕੁਮਾਰ, ਪੰਜਾਬ ਰੋਡਵੇਜ਼ ਆਗੂ ਬਲਜੀਤ ਸਿੰਘ, ਕੋ-ਆਪਰੇਟਿਵ ਬੈਂਕ ਯੂਨੀਅਨ ਆਗੂ ਸੁਖਵੀਰ ਸਿੰਘ, ਆਮ ਆਦਮੀ ਕਲੀਨਿਕ ਸਾਂਝਾ ਫਰੰਟ ਆਗੂ ਗੁਰਪ੍ਰੀਤ ਕੌਰ, ਆਊਟ ਸੋਰਸ ਯੂਨੀਅਨ ਆਗੂ ਸਚਿਨ ਕੁਮਾਰ, ਸਫ਼ਾਈ ਸੇਵਕ ਯੂਨੀਅਨ ਆਗੂ ਕਰਨਜੋਤ ਆਦੀਆ, ਜੀ.ਟੀ.ਯੂ. ਆਗੂ ਪ੍ਰਿਤਪਾਲ ਸਿੰਘ ਚੌਟਾਲਾ, ਸੰਯੁਕਤ ਕਿਸਾਨ ਮੋਰਚਾ ਆਗੂ ਦਵਿੰਦਰ ਸਿੰਘ ਕੱਕੋਂ, ਸ਼੍ਰੋਮਣੀ ਅਕਾਲੀ ਦਲ (ਬ) ਤੋਂ ਗੁਰਿੰਦਰ ਸਿੰਘ ਗੋਲਡੀ, ਸਟਾਫ਼ ਨਰਸਿਜ਼ ਐਸੋਸੀਏਸ਼ਨ ਨੀਲਮ ਰਾਣੀ, ਕੰਪਿਊਟਰ ਟੀਚਰਜ਼ ਯੂਨੀਅਨ ਆਗੂ ਅਨਿਲ ਐਰੀ, ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਆਗੂ ਬਲਵਿੰਦਰ ਸਿੰਘ ਵਸਰਾ, ਮਿੰਨੀ ਸਕੱਤਰੇਤ ਆਗੂ ਦੀਪਕ ਸ਼ਰਮਾ, ਬੀ.ਐਡ ਫ਼ਰੰਟ ਆਗੂ ਸੁਰਜੀਤ ਰਾਜਾ, ਮਾਸਟਰ ਕੇਡਰ ਯੂਨੀਅਨ ਆਗੂ ਹਰਭਜਨ ਸਿੰਘ, ਐਂਟੀ ਲਾਰਵਾ ਆਗੂ ਗੁਰਵਿੰਦਰ ਸ਼ਾਨੇ, ਪੈਰਾ ਮੈਡੀਕਲ ਯੂਨੀਅਨ ਆਗੂ ਮਨੋਹਰ ਸਿੰਘ ਸੈਣੀ ਬਲਵੀਰ ਸੈਣੀ, ਬਲਜੀਤ ਸਿੰਘ ਮਹਿਮੋਵਾਲ, ਸ਼ਮਸ਼ੇਰ ਸਿੰਘ ਧਾਮੀ, ਰਕੇਸ਼ ਕੁਮਾਰ ਮਹਿਲਾਂਵਾਲੀ, ਉਂਕਾਰ ਸਿੰਘ, ਭੁਪਿੰਦਰ ਸਿੰਘ, ਮਦਨ ਲਾਲ ਸੈਣੀ, ਬਲਵੀਰ ਸਿੰਘ, ਹਰਮੇਸ਼ ਪਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਟਾਂਡਾ ਉੜਮੁੜ, (ਕੁਲਬੀਰ ਸਿੰਘ ਗੁਰਾਇਆ)- ਅੱਜ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਦੇ ਸੱਦੇ ਤੇ ਵੱਡੀ ਗਿਣਤੀ ’ਚ ਅਧਿਆਪਕ, ਪੀ.ਐਸ.ਪੀ.ਸੀ.ਐਲ, ਮਨਿਸਟਰੀਅਲ ਸਟਾਫ਼, ਸਿਹਤ ਵਿਭਾਗ, ਆਸ਼ਾ ਵਰਕਰ, ਡਾਕਟਰ ਐਸੋਸੀਏਸ਼ਨ, ਪੈਰਾ ਮੈਡੀਕਲ ਐਸੋਸੀਏਸ਼ਨ ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ’ਆਮ ਆਦਮੀ ਪਾਰਟੀ’ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੀ ਅਗਵਾਈ ਅਧਿਆਪਕ ਆਗੂ ਰਮੇਸ਼ ਹੁਸ਼ਿਆਰਪੁਰੀ ਲੈਕ. ਅਮਰ ਸਿੰਘ, ਗੁਰਦੀਪ ਸਿੰਘ ਖੁਣਖੁਣ, ਹਰਦੀਪ ਖੁੱਡਾ, ਸੁਖਦੇਵ ਜਾਜਾ ਵੱਲੋਂ ਕੀਤੀ ਗਈ। ਅੱਜ ਦੇ ਪ੍ਰਦਰਸ਼ਨ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਸੂਬਾ ਸਰਕਾਰ ਸਿਆਸੀ ਲਾਹੇ ਲੈਣ ਲਈ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਡੁਪਲੀਕੇਟ ਲਾਭ ਯੋਜਨਾਵਾਂ ਦੀ ਥਾਂ ’ਤੇ ਪੰਜਾਬ ਦੇ ਲੱਖਾਂ ਬੇਰੁਜ਼ਗਾਰਾਂ ਨੂੰ ਵੱਖ-ਵੱਖ ਵਿਭਾਗਾਂ ਵਿਚ ਲੱਖਾਂ ਖ਼ਾਲੀ ਪਈਆਂ ਪੋਸਟਾਂ ਵਿਚ ਰੈਗੂਲਰ ਭਰਤੀ ਕੀਤਾ ਜਾਵੇ। ਇਸ ਮੌਕੇ ਅਜੀਤ ਸਿੰਘ ਗੁਰਾਇਆ, ਸਰਬਜੀਤ ਸਿੰਘ, ਪਰਮਜੀਤ ਸਿੰਘ ਬੁੱਢੀ ਪਿੰਡ, ਮਨਜੀਤ ਸਿੰਘ ਖੁਣਖੁਣ, ਮੇਜਰ ਸਿੰਘ ਮਸੀਤੀ, ਪਰਮਜੀਤ ਸਿੰਘ ਭੁੱਲਾ, ਡਾ. ਰਾਜਵੰਤ ਕੌਰ, ਡਾ. ਮੀਨਾਕਸ਼ੀ, ਐਸ.ਡੀ.ਓ. ਚਤਰ ਸਿੰਘ, ਰਵਿੰਦਰ ਸਿੰਘ ਰਵੀ, ਸੰਦੀਪ ਸਿੰਘ ਸੀਕਰੀ, ਕਾਮਰੇਡ ਸ਼ਿਵ ਕੁਮਾਰ ਅਤੇ ਪਰਮਾਨੰਦ ਦਿਵੇਦੀ ਨੇ ਵੀ ਸੰਬੋਧਨ ਕੀਤਾ। ਟਾਂਡਾ ਵਿਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ ਟਾਂਡਾ ਉੜਮੁੜ, (ਭਗਵਾਨ ਸਿੰਘ ਸੈਣੀ)- ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਦੇ ਸੱਦੇ ’ਤੇ ਪੰਜਾਬ ਭਰ ਵਿਚ ਕੀਤੀ ਗਈ ਹੜਤਾਲ ਤਹਿਤ ਟਾਂਡਾ ਉੜਮੁੜ ’ਚ ਵੱਡੀ ਗਿਣਤੀ ਵਿਚ ਅਧਿਆਪਕਾਂ, ਪੀ.ਐੱਸ.ਪੀ.ਸੀ.ਐਲ ਕਰਮਚਾਰੀ, ਮਨਿਸਟਰੀਅਲ ਸਟਾਫ਼, ਸਿਹਤ ਵਿਭਾਗ, ਆਸ਼ਾ ਵਰਕਰ ਟਾਂਡਾ, ਡਾਕਟਰ ਐਸੋਸੀਏਸ਼ਨ, ਪੈਰਾ ਮੈਡੀਕਲ ਐਸੋਸੀਏਸ਼ਨ ਟਾਂਡਾ, ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਇਸ ਪ੍ਰਦਰਸ਼ਨ ਵਿਚ ਨੌਕਰੀ ਸ਼ੁਦਾ ਕਰਮਚਾਰੀਆਂ ਦੇ ਨਾਲ-ਨਾਲ ਪੈਨਸ਼ਨਰਾਂ ਨੇ ਵੀ ਭਾਗ ਲਿਆ। ਸਥਾਨਕ ਸ਼ਿਮਲਾ ਪਹਾੜੀ ਵਿਖੇ ਵੱਡੀ ਗਿਣਤੀ ਮੁਲਾਜ਼ਮ ਅਤੇ ਪੈਨਸ਼ਨਰ ਵਲੋਂ ਇਕੱਤਰ ਹੋ ਕੇ ‘ਆਮ ਆਦਮੀ ਪਾਰਟੀ’ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਅਤੇ ‘ਮਾਨ ਸਰਕਾਰ’ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਅਤੇ ਰੋਸ ਮਾਰਚ ਦੀ ਅਗਵਾਈ ਅਧਿਆਪਕ ਆਗੂ ਰਮੇਸ਼ ਹੁਸ਼ਿਆਰਪੁਰੀ ਲੈਕ. ਅਮਰ ਸਿੰਘ, ਗੁਰਦੀਪ ਸਿੰਘ ਖੁਣਖੁਣ, ਪੈਨਸ਼ਨਰ ਆਗੂ, ਹਰਦੀਪ ਖੁੱਡਾ, ਸੁਖਦੇਵ ਜਾਜਾ ਵਲੋਂ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ’ਚ ਸਰਬਜੀਤ ਸਿੰਘ ਦਸਮੇਸ਼ ਨਗਰ, ਪਰਮਜੀਤ ਸਿੰਘ ਬੁੱਢੀਪਿੰਡ, ਮਾਸਟਰ ਮਨਜੀਤ ਸਿੰਘ ਖੁਣਖੁਣ, ਮੇਜਰ ਸਿੰਘ ਮਸੀਤੀ, ਪਰਮਜੀਤ ਸਿੰਘ ਭੁੱਲਾ, ਰਿਟਾਇਰ ਆਗੂ ਡਾਕਟਰ ਰਾਜਵੰਤ ਕੌਰ, ਡਾਕਟਰ ਮੀਨਾਕਸ਼ੀ ਸੈਣੀ, ਐੱਸ.ਡੀ.ਓ. ਚਤਰ ਸਿੰਘ, ਮਨਿਸਟਰੀਅਲ ਯੂਨੀਅਨ ਰਵਿੰਦਰ ਸਿੰਘ ਰਵੀ, ਰਾਜਵਿੰਦਰ ਸਿੰਘ ਬੁੱਢੀ ਪਿੰਡ, ਗੁਰਦੇਵ ਸਿੰਘ ਖੁੱਡਾ ਪੈਨਸ਼ਨਰ, ਗੁਰਦੀਪ ਸਿੰਘ ਹੈਲਥ ਡਿਪਾਰਟਮੈਂਟ, ਰਣਜੀਤ ਕੌਰ ਹੈਲਥ ਡਿਪਾਰਟਮੈਂਟ, ਅਜੀਤ ਸਿੰਘ ਗੁਰਾਇਆ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਤਹਿਸੀਲ ਟਾਂਡਾ, ਰਵਿੰਦਰ ਰਵੀ ਮਨਿਸਟਰੀਅਲ ਸਟਾਫ਼ ਯੂਨੀਅਨ, ਕਸ਼ਮੀਰ ਸਿੰਘ ਪੀ. ਐੱਸ. ਪੀ. ਸੀ. ਐਲ ਟਾਂਡਾ, ਸਫ਼ਾਈ ਯੂਨੀਅਨ ਟਾਂਡਾ, ਵਿਜੇ ਪਾਲ ਮੀਤ ਪ੍ਰਧਾਨ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ, ਦਿਲਾਵਰ ਸਿੰਘ ਟੈਕਨੀਕਲ ਸਰਵਿਸਿਜ਼ ਯੂਨੀਅਨ, ਪ੍ਰਿੰਸੀਪਲ ਅੰਜੂ ਸ਼ਰਮਾ ਸਮੂਹ ਸਟਾਫ਼ ਸਲੇਮਪੁਰ, ਰਵਿੰਦਰ ਰਾਹੀ, ਸੰਦੀਪ ਸੀਕਰੀ, ਗੁਰਚਰਨ ਸਿੰਘ, ਬਲਜੀਤ ਸਿੰਘ, ਕਾਮਰੇਡ ਸ਼ਿਵ ਕੁਮਾਰ, ਪਰਮ ਨੰਦ ਦਿਵੇਦੀ, ਸੁਖਵੀਰ ਸਿੰਘ ਕਿਸਾਨ ਯੂਨੀਅਨ, ਹੈਲਥ ਇੰਸਪੈਕਟਰ ਜਤਿੰਦਰ ਸਿੰਘ, ਦਿਲਾਵਰ ਸਿੰਘ, ਰਣਜੀਤ ਸਿੰਘ ਰਿਟਾ, ਅਮਰਜੀਤ ਕੌਰ, ਗੁਰਦੀਪ ਕੌਰ ਹਾਜ਼ਰ ਸਨ। ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਗੇਟ ਰੈਲੀ ਗੜ੍ਹਸ਼ੰਕਰ, (ਧਾਲੀਵਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਵਲੋਂ ਪਾਵਰਕਾਮ ਮੰਡਲ ਦਫ਼ਤਰ ਵਿਖੇ ਗੇਟ ਰੈਲੀ ਕੀਤੀ ਗਈ ਜਿਸ ਵਿਚ ਪੈਨਸ਼ਨਰ ਫਰੰਟ ਅਤੇ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਇਕ ਰੋਜ਼ਾ ਹੜਤਾਲ ਨਾਲ ਇਕਜੁੱਟਤਾ ਜ਼ਾਹਿਰ ਕਰਦੇ ਹੋਏ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਰਹੀਆਂ ਨਿਜੀਕਰਨ ਦੀਆਂ ਨੀਤੀਆਂ ਦੀ ਘੋਰ ਨਿੰਦਾ ਕੀਤੀ ਗਈ। ਇਸ ਮੌਕੇ ਯੂਨੀਅਨ ਵਲੋਂ ਨਿਜੀਕਰਨ ਦੀ ਨੀਤੀ ਮੁਕੰਮਲ ਤੌਰ ‘ਤੇ ਰੱਦ ਕੀਤੇ ਜਾਣ ਦੀ ਮੰਗ ਕੀਤੀ। ਨਿੱਜੀਕਰਨ ਦੀ ਨੀਤੀ ਆਉਣ ਵਾਲੇ ਸਮੇਂ ਵਿਚ ਰੱਦ ਕਰਵਾਉਣ ਲਈ ਆਉਣ ਵਾਲੇ ਸਮੇਂ ਵਿਚ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਮੁਲਾਜ਼ਮਾਂ ਆਗੂਆਂ ਵਲੋਂ ਕੋਰਟ ਕਚਹਿਰੀਆਂ ਦੇ ਚੱਕਰ ਜਾਲ ਵਿਚ ਫਸਣ ਦੀ ਬਜਾਏ ਜਥੇਬੰਦਕ ਘੋਲਾਂ ‘ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ। ਮਹਿਕਮਾ ਪਾਵਰਕਾਮ ਵਲੋਂ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮੋਬਾਇਲ ਅਤੇ ਸਿਮ ਮੁਲਾਜ਼ਮਾਂ ਉਦੋਂ ਤੱਕ ਨਹੀਂ ਲੈਣਗੇ ਜਦੋਂ ਤੱਕ ਸੂਬਾ ਕਮੇਟੀ ਅਤੇ ਮੈਨੇਜਮੈਂਟ ਵਿਚਕਾਰ ਕੋਈ ਸਹਿਮਤੀ ਨਹੀਂ ਬਣਦੀ। ਇਸ ਮੌਕੇ ਬੁਲਾਰੇ ਹਰਜਿੰਦਰ ਸਿੰਘ ਪ੍ਰਧਾਨ ਟੀ.ਐੱਸ.ਯੂ., ਲਖਵੀਰ ਸਿੰਘ, ਸਚਿਨ ਕਪੂਰ, ਅਮਿਤ ਕੁਮਾਰ, ਰਣਜੀਤ ਸਿੰਘ, ਵਿਨੋਦ ਕੁਮਾਰ, ਅਮਰੀਕ ਸਿੰਘ, ਸਹੋਤਾ ਸਕੱਤਰ ਟੀ.ਐੱਸ.ਯੂ. ਮੰਡਲ ਗੜ੍ਹਸ਼ੰਕਰ ਅਤੇ ਹਰਜੀਤ ਸਿੰਘ ਫੌਜੀ ਮੰਡਲ ਪ੍ਰਧਾਨ ਗੜ੍ਹਸ਼ੰਕਰ ਨੇ ਵਿਚਾਰ ਰੱਖੇ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਾੜਿਆ ਸਰਕਾਰ ਦਾ ਪੁਤਲਾ ਮਾਹਿਲਪੁਰ, (ਰਜਿੰਦਰ ਸਿੰਘ)- ਪੈਨਸ਼ਨਰ ਸਾਂਝੇ ਫ਼ਰੰਟ ਵਲੋਂ ਦਿੱਤੇ ਹੜਤਾਲ ਦੇ ਸੱਦੇ ‘ਤੇ ਬਲਾਕ ਮਾਹਿਲਪੁਰ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਮਾਹਿਲਪੁਰ ਵਿਖੇ ਰੈਲੀ ਕਰਕੇ ਆਪਣਾ ਰੋਸ ਪ੍ਰਦਰਸ਼ਨ ਪੈਨਸ਼ਨਰ ਆਗੂ ਸੋਹਣ ਸਿੰਘ ਭੂੰਨੋ, ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਮਲਕੀਤ ਸਿੰਘ ਬਾਹੋਵਾਲ, ਕਸ਼ਮੀਰਾ ਸਿੰਘ, ਮੱਖਣ ਸਿੰਘ ਲੰਗੇਰੀ ਅਤੇ ਅਮਰਜੀਤ ਕੁਮਾਰ ਨੰਗਲ ਖਿਲਾੜੀਆਂ ਦੀ ਅਗਵਾਈ ਵਿਚ ਸਥਾਨਕ ਸਬਜ਼ੀ ਮੰਡੀ ਵਿਖੇ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ ਤੇ ਆਮ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਪੈਨਸ਼ਨਰਾਂ ਲਈ 2.59 ਗੁਣਾਂਕ, ਨਿੱਜੀਕਰਨ ਬੰਦ ਕਰਨ, ਪਰਖ ਕਾਲ ਤੇ ਕੇਂਦਰੀ ਪੇਅ ਕਮਿਸ਼ਨ ਪੱਤਰ ਰੱਦ ਕਰਨ, ਡੀ.ਏ. ਤੇ ਪੇਅ ਕਮਿਸ਼ਨ ਦੇ ਬਕਾਏ ਤੇ ਕਈ ਹੋਰ ਹੱਕੀ ਤੇ ਜਾਇਜ਼ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ। ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਕਿਸਾਨ ਆਗੂ, ਕਸ਼ਮੀਰ ਸਿੰਘ, ਪਰਮਜੀਤ ਕਾਤਿਬ, ਜਗਦੀਸ਼ ਪੋਸੀ, ਕਮਲਜੀਤ ਖੜੌਦੀ, ਚਰਨਜੀਤ ਬਾੜੀਆਂ ਕਲਾਂ ਆਦਿ ਆਗੂਆਂ ਨੇ ਕਿਹਾ ਕਿ ਲੋਕ ਵਿਰੋਧੀ ਫ਼ੈਸਲੇ ਲੈਣ ਵਾਲੀਆਂ ਸਰਕਾਰਾਂ ਬਹੁਤਾ ਲੰਮਾ ਸਮਾਂ ਲੋਕਾਂ ਦੇ ਸੰਘਰਸ਼ ਸਾਹਮਣੇ ਟਿਕ ਨਹੀਂ ਸਕਦੀਆਂ। ਮੁਜ਼ਾਹਰਾਕਾਰੀਆਂ ਵਲੋਂ ਸ਼ਹਿਰ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਤਵਿੰਦਰ ਸਿੰਘ, ਅਰਵਿੰਦਰ ਸਿੰਘ, ਮਨਜਿੰਦਰ ਸਿੰਘ ਹੱਲੂਵਾਲ, ਪ੍ਰਿੰ. ਸੁਖਇੰਦਰ ਸਿੰਘ ਮਿਨਹਾਸ, ਸਰਬਜੀਤ ਮੰਝ ਪਾਲਦੀ, ਬਾਲ ਮੁਕੰਦ ਸ਼ਰਮਾ, ਟਹਿਲ ਸਿੰਘ, ਗਿਆਨ ਹੰਦੋਵਾਲ, ਮਾ.ਸੰਤੋਖ ਦਾਸ, ਰਾਮ ਆਸਰਾ ਚੰਦੇਲੀ, ਸਿੰਦਰਪਾਲ, ਜਸਵਿੰਦਰ ਸਿੰਘ, ਵਰਿੰਦਰ ਸ਼ਰਮਾ, ਗੁਰਜੀਤ ਸਿੰਘ ਟੋਨੀ, ਕਮਲਜੀਤ, ਮਾ.ਬਲਵੀਰ ਸਿੰਘ ਕਹਾਰਪੁਰ, ਮਾ. ਬਨਿੰਦਰ ਸਿੰਘ, ਲਹਿੰਬਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਮਾ. ਸੁਖਦੇਵ ਸਿੰਘ, ਗੁਰਨਾਮ ਚੰਦ, ਹਰਮਨੋਜ ਕੁਮਾਰ, ਪ੍ਰਿੰਸੀਪਲ ਇੰਦਰਜੀਤ ਸਿੰਘ, ਆਗੂ ਸ਼ੇਰ ਜੰਗ ਬਹਾਦਰ ਸਿੰਘ, ਪ੍ਰਿੰ.ਹਰਮਨੋਜ ਕੁਮਾਰ, ਪ੍ਰਿੰ.ਸੁਰਿੰਦਰ ਕੌਰ, ਹਰਕੇਸ਼ ਕੁਮਾਰ, ਮਾ.ਸਰਬਜੀਤ ਸਿੰਘ, ਮਾ. ਦਵਿੰਦਰ ਸਿੰਘ, ਸਤਗੁਰ ਸਿੰਘ, ਅਜੇ ਕੁਮਾਰ, ਅਮਰਜੀਤ ਸਿੰਘ, ਗੁਰਪਾਲ ਸਿੰਘ, ਦਵਿੰਦਰ ਸਿੰਘ, ਲਾਲ ਸਿੰਘ, ਸਗਲੀ ਰਾਮ, ਓਮ ਦੱਤ, ਤਰਸੇਮ ਲਾਲ, ਲਹਿੰਬਰ ਰਹੱਦੀ, ਜਸਵਿੰਦਰ ਭਾਮ, ਰਾਮਪਾਲ, ਆਸ਼ਾ ਮੋਘੋਵਾਲ, ਪ੍ਰਦੀਪ, ਅਮਰਵੀਰ ਕੌਰ, ਮਾਇਆ ਦੇਵੀ, ਲਵਦੀਪ ਕੌਰ, ਸੰਦੀਪ ਕੌਰ, ਕੁਲਵੰਤ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਸੰਧਿਆ, ਹਰਬੰਸ ਕੌਰ, ਰਸ਼ਪਾਲ ਕੌਰ, ਪ੍ਰਦੀਪ ਕੌਰ, ਜਸਵੀਰ ਕੌਰ, ਆਸ਼ਾ ਰਾਣੀ ਆਦਿ ਹਾਜ਼ਰ ਸਨ। ਸਬ-ਡਵੀਜ਼ਨ ਹਰਿਆਣਾ ਵਿਖੇ ਗੇਟ ਰੈਲੀ ਹਰਿਆਣਾ, (ਹਰਮੇਲ ਸਿੰਘ ਖੱਖ)- ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਵਿਰੋਧ ਵਿਚ ਸਮੂਹਿਕ ਹੜਤਾਲ ਦੇ ਸੱਦੇ ਤਹਿਤ ਅੱਜ ਪੀ.ਐੱਸ.ਪੀ.ਸੀ.ਐੱਲ. ਸਬ-ਡਵੀਜ਼ਨ ਹਰਿਆਣਾ ਵਿਖੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕਿ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਲਾਈਨਮੈਨ ਜਸਵਿੰਦਰ ਸਿੰਘ ਅਤੇ ਹੋਰ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ। ਇਸ ਮੌਕੇ ਜਸਵਿੰਦਰ ਸਿੰਘ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਗਰੁੱਪ, ਬਘੇਲ ਸਿੰਘ ਪ੍ਰਧਾਨ ਟੀ.ਐੱਸ.ਯੂ, ਸੰਜੀਤ ਸਿੰਘ ਏਟਕ, ਸਿਮਰਨਜੀਤ ਸਿੰਘ ਮੀਤ ਪ੍ਰਧਾਨ, ਇੰਜ. ਪ੍ਰਕਾਸ਼ ਸਿੰਘ ਜੇ.ਈ., ਇੰਜ: ਗੁਰਪ੍ਰੀਤ ਸਿੰਘ (ਇੰਜੀਨੀਅਰ ਐਸੋਸੀਏਸ਼ਨ), ਇੰਜ. ਕੁਲਬੀਰ ਸਿੰਘ ਜੇ.ਈ., ਸੰਦੀਪ ਕੁਮਾਰ ਆਰ.ਏ., ਬਲਵਿੰਦਰ ਕੌਰ ਯੂ.ਡੀ.ਸੀ., ਦਲਵਿੰਦਰ ਕੌਰ, ਸੁਨੀਲ ਪਾਂਡੇ ਕੈਸ਼ੀਅਰ, ਕਰਨੈਲ ਸਿੰਘ ਲਾਈਨਮੈਨ, ਰਮਤੇਜ ਸਿੰਘ ਲਾਈਨਮੈਨ, ਸੁਰਜੀਤ ਸਿੰਘ ਲਾਈਨਮੈਨ, ਬਾਲ ਕਿਸ਼ਨ ਲਾਈਨਮੈਨ, ਰਵਿੰਦਰ ਕੁਮਾਰ ਐੱਸ.ਐੱਸ.ਏ. ਅਤੇ ਵਿਪਨ ਕੁਮਾਰ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ। ਨਸਰਾਲਾ ਦੇ ਸਰਕਾਰੀ ਅਦਾਰੇ ਬੰਦ ਰਹੇ ਨਸਰਾਲਾ, (ਸਤਵੰਤ ਸਿੰਘ ਥਿਆੜਾ)- ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਪੈਨਸ਼ਨਰ ਜਥੇਬੰਦੀਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਅੱਡਾ ਨਸਰਾਲਾ ਵਿਖੇ ਮਹਾਂ ਹੜਤਾਲ ਦੇ ਸੱਦੇ ਤਹਿਤ ਵੱਖ-ਵੱਖ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਵਲੋਂ ਕੰਮਕਾਜ ਮੁਕੰਮਲ ਠੱਪ ਕਰਕੇ ਮਹਾਂ ਹੜਤਾਲ ਨੂੰ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਅਧਿਆਪਕ ਜਥੇਬੰਦੀਆਂ ਦੇ ਆਗੂ, ਬਿਜਲੀ ਮੁਲਾਜ਼ਮ, ਪੈਨਸ਼ਨਰ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਇਸ ਸਮੇਂ ਵਿਕਾਸ ਸ਼ਰਮਾ ਜ਼ਿਲ੍ਹਾ ਪ੍ਰੈੱਸ ਸਕੱਤਰ ਸਰਕਾਰੀ ਟੀਚਰਜ਼ ਯੂਨੀਅਨ ਪੰਜਾਬ, ਦਿਲਬਾਗ ਸਿੰਘ ਸਬ-ਅਰਬਨ ਡਵੀਜ਼ਨ ਪ੍ਰਧਾਨ ਟੀ. ਐਸ. ਯੂ. ਹੁਸ਼ਿਆਰਪੁਰ, ਹਰਵਿੰਦਰ ਸਿੰਘ ਧਾਮੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਨਿਰਮਲ ਸਿੰਘ ਸੂਬਾ ਜਰਨਲ ਸਕੱਤਰ ਟੀ. ਐਸ. ਯੂ, ਨਛੱਤਰ ਸਿੰਘ ਸਰਕਲ ਪ੍ਰਧਾਨ, ਮਨੋਜ ਕੁਮਾਰ ਮੀਤ ਪ੍ਰਧਾਨ, ਜੇ. ਈ. ਰਜਨੀਸ਼ ਕੁਮਾਰ ਪ੍ਰਧਾਨ ਟੀ.ਐਸ.ਯੂ. ਸ਼ਾਮਚੁਰਾਸੀ, ਅਵਤਾਰ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਨਰੇਸ਼ ਕੁਮਾਰ, ਪੈਨਸ਼ਨਰ ਸਾਥੀ ਤਰਲੋਚਨ ਸਿੰਘ ਸੇਵਾ-ਮੁਕਤ ਇੰਸਪੈਕਟਰ, ਸੁਖਪਾਲ ਸਿੰਘ ਨਸਰਾਲਾ ਸੇਵਾ-ਮੁਕਤ ਇੰਸਪੈਕਟਰ, ਜੋਰਾਵਰ ਸਿੰਘ ਸੇਵਾ-ਮੁਕਤ ਇੰਸਪੈਕਟਰ, ਪੈਨਸ਼ਨਰ ਵਿਜੇ ਕੁਮਾਰ, ਪੈਨਸ਼ਨਰ ਮੇਚਰ ਚੰਦ ਵਾਸੂਦੇਵਾ, ਪੈਨਸ਼ਨਰ ਰਾਮ ਪ੍ਰਕਾਸ਼ ਨੇ ਵੀ ਮੰਗਾਂ ਨੂੰ ਮੰਨ ਲੈਣ ਦੀ ਸਰਕਾਰ ਨੂੰ ਅਪੀਲ ਕੀਤੀ। ਕੰਪਿਊਟਰ ਅਧਿਆਪਕਾਂ ਨੇ ‘ਸਰਕਾਰ ਦੇ ਲਾਅਰਿਆਂ ਦੀ ਪੰਡ’ ਫੂਕੀ ਹੁਸ਼ਿਆਰਪੁਰ, (ਹਰਪ੍ਰੀਤ ਕੌਰ)- ਪੰਜਾਬ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੋਲਿਆਂ ਕਰਨ ਤੇ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁਲਤਵੀ ਕਰਨ ਦੇ ਰੋਸ ’ਚ ਕੰਪਿਊਟਰ ਟੀਚਰਜ਼ ਯੂਨੀਅਨ ਵਲੋਂ ਅੱਜ ਇੱਥੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਰੋਸ ਪ੍ਰਦਰਸ਼ਨ ਕਰਕੇ ‘ਸਰਕਾਰ ਦੇ ਲਾਅਰਿਆਂ ਦੀ ਪੰਡ’ ਫੂਕੀ ਗਈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਹੱਲ ਲਈ ਵਿੱਤ ਮੰਤਰੀ ਨਾਲ 18 ਅਗਸਤ ਨੂੰ ਮੀਟਿੰਗ ਤੈਅ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਇਹ ਮੀਟਿੰਗ 9 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ। ਸੂਬਾ ਕਮੇਟੀ ਮੈਂਬਰ ਅਨਿਲ ਐਰੀ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ, ਪ੍ਰੈਸ ਸਕੱਤਰ ਨਰਿੰਦਰ ਪਾਲ ਸਿੰਘ ਤੇ ਡੀ.ਟੀ.ਐਫ ਆਗੂ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਵਾਰ-ਵਾਰ ਮੀਟਿੰਗਾਂ ਦੇ ਭਰੋਸੇ ਤੇ ਤਾਰੀਕਾਂ ਦੇਣ ਤੋਂ ਬਾਅਦ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਕੰਪਿਊਟਰ ਅੰਦਰ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਰਣਦੀਪ ਕੁਮਾਰ, ਸੰਦੀਪ ਸਿੰਘ, ਰਾਜਨ ਕਾਲੀਆ, ਤਜਿੰਦਰ ਸਿੰਘ, ਹਰਪ੍ਰੀਤ ਸਿੰਘ, ਕਮਲ ਕਿਸ਼ੋਰ, ਗੌਰਵ ਕਾਲੀਆ, ਰਾਜੀਵ ਕੁਮਾਰ, ਕਮਲਜੀਤ ਸਿੰਘ, ਮਨੋਜ ਕੁਮਾਰ, ਰਾਜਵਿੰਦਰ ਸ਼ਾਹੀ, ਮਨਜੀਤ ਸਿੰਘ, ਪ੍ਰਵੀਨ ਕੁਮਾਰ, ਜਸਪ੍ਰੀਤ ਕੌਰ, ਇੰਦਰਜੀਤ ਕੌਰ, ਸ਼ਮਾ ਨੰਦਾ, ਕਮਲਦੀਪ ਕੌਰ, ਜਤਿੰਦਰ ਕੌਰ, ਸੁਖਵਿੰਦਰ ਕੌਰ, ਰਵਿੰਦਰ ਕੌਰ, ਗੁਰਦੀਪ ਕੌਰ, ਵੀਨਾ ਕੁਮਾਰੀ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ। ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਵਲੋਂ ਕੰਮ ਦਾ ਬਾਈਕਾਟ ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਂਝਾ ਮੁਲਾਜ਼ਮ ਤੇ ਪੈਨਸ਼ਨਰ ਫ਼ਰੰਟ ਵਲੋਂ ਦਿੱਤੇ ਬੰਦ ਦੇ ਸੱਦੇ ‘ਤੇ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ.ਐਸ.ਈ.ਬੀ. ਸਰਕਲ ਹੁਸ਼ਿਆਰਪੁਰ ਨੇ ਇੰਜ: ਗੁਰਜੀਤ ਸਿੰਘ ਬੈਂਸ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਦਫ਼ਤਰੀ ਕੰਮਕਾਜ ਦਾ ਬਾਈਕਾਟ ਕਰਕੇ ਸ਼ਹਿਰੀ ਮੰਡਲ ਦਫ਼ਤਰ ਹੁਸ਼ਿਆਰਪੁਰ ਵਿਖੇ ਰੋਸ ਰੈਲੀ ਕੀਤੀ। ਇਸ ਮੌਕੇ ਪ੍ਰਧਾਨ ਇੰਜ: ਗੁਰਜੀਤ ਸਿੰਘ ਬੈਂਸ ਤੇ ਸਰਕਲ ਸਕੱਤਰ ਇੰਜ: ਹਨੀ ਕੁਮਾਰ ਨੇ ਦੱਸਿਆ ਕਿ ਇਹ ਸੰਘਰਸ਼ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਲੰਮੇ ਸਮੇਂ ਤੋਂ 18 ਫ਼ੀਸਦੀ ਡੀ.ਏ. ਨਾ ਦੇਣ, ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ, ਤਨਖ਼ਾਹ/ਪੈਨਸ਼ਨ ਸਕੇਲਾਂ ਨਾਲ ਸਬੰਧਿਤ ਬਕਾਏ ਆਦਿ ਮਸਲੇ ਤੇ ਇਨ੍ਹਾਂ ਸਬੰਧੀ ਅਦਾਲਤੀ ਫ਼ੈਸਲਿਆਂ ਨੂੰ ਲਾਗੂ ਕਰਨ ‘ਚ ਕੀਤੀ ਜਾ ਰਹੀ ਦੇਰੀ, 15-01-2015 ਦਾ ਨੋਟੀਫ਼ਿਕੇਸ਼ਨ ਰੱਦ ਨਾ ਕਰਕੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖ਼ਾਹ ਤੇ ਭੱਤੇ ਨਾ ਦੇਣ, ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲਾ 17-07-2020 ਦਾ ਨੋਟੀਫ਼ਿਕੇਸ਼ਨ ਰੱਦ ਨਾ ਕਰਨ ਅਤੇ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਿਵਹਾਰ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਇੰਜ: ਰਾਕੇਸ਼ ਕੁਮਾਰ, ਇੰਜ: ਵਿਨੈ ਕੁਮਾਰ ਵਿੱਤ ਸਕੱਤਰ, ਇੰਜ: ਚਰਨਜੀਤ, ਇੰਜ: ਪ੍ਰਦੀਪ ਸਿੰਘ, ਇੰਜ: ਮੰਨੀ ਠਾਕੁਰ ਸਹਾਇਕ ਸੈਕਟਰੀ, ਇੰਜ: ਇੰਦਰਜੀਤ ਸਿੰਘ, ਇੰਜ: ਦਿਲਬਾਗ ਸਿੰਘ, ਇੰਜ: ਹਰਜੋਤ ਸਿੰਘ, ਇੰਜ: ਬਲਰਾਜ ਡਡਵਾਲ ਆਦਿ ਹਾਜ਼ਰ ਸਨ। ਤਹਿਸੀਲ ਮੁਕੇਰੀਆਂ ਅਤੇ ਦਸੂਹਾ ਦੇ ਸਕੂਲ ਅਤੇ ਦਫ਼ਤਰ ਰਹੇ ਬੰਦ ਮੁਕੇਰੀਆਂ, (ਰਾਮਗੜ੍ਹੀਆ)- ਸਾਂਝੀ ਤਾਲਮੇਲ ਕਮੇਟੀ ਵਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਸਮੁੱਚਾ ਸਰਕਾਰੀ ਤੰਤਰ ਬੰਦ ਕਰਨ ਕਰਕੇ ਪੰਜਾਬ ਮਹਾਂ ਬੰਦ ਦੇ ਦਿੱਤੇ ਸੱਦੇ ਨੂੰ ਤਹਿਸੀਲ ਮੁਕੇਰੀਆਂ ਅਤੇ ਦਸੂਹਾ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ। ਇਸ ਬੰਦ ਦੌਰਾਨ ਤਹਿਸੀਲ ਦੇ ਸਮੂਹ ਸਕੂਲ ਅਤੇ ਦਫ਼ਤਰ ਮੁਕੰਮਲ ਬੰਦ ਰਹੇ। ਜ਼ਿਲੇ੍ਹ ਦੀਆਂ ਸੰਘਰਸ਼ਸੀਲ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਵਿਚ ਸੈਂਕੜੇ ਅਧਿਆਪਕਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਪਾਂਡਵ ਤਲਾਬ ਦਸੂਹਾ ਵਿਖੇ ਵਿਸ਼ਾਲ ਧਰਨਾ ਦਿੱਤਾ ਅਤੇ ਉਪਰੰਤ ਬੱਸ ਅੱਡੇ ਤੱਕ ਰੋਸ ਮਾਰਚ ਕੀਤਾ। ਇਸੇ ਤਰ੍ਹਾਂ ਮੁਕੇਰੀਆਂ ਵਿਖੇ ਵੀ ਵੱਖ-ਵੱਖ ਜਥੇਬੰਦੀਆਂ ਅਤੇ ਮੁਲਾਜ਼ਮਾਂ ਨੇ ਆਪਣੇ-ਆਪਣੇ ਦਫ਼ਤਰਾਂ ਵਿਖੇ ਰੋਸ ਧਰਨੇ ਦਿੱਤੇ। ਬੰਦ ਦੌਰਾਨ ਦਿੱਤੇ ਧਰਨੇ ਨੂੰ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਦਲਬੀਰ ਭੁੱਲਰ, ਬਾਬੂ ਰਾਮ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਦੇ ਦੋਆਬਾ ਜ਼ੋਨ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਆਗੂ ਨਿਰਮਲ ਸਿੰਘ, ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਕਾਜਲ, ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਕੱਲੋਵਾਲ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਗੁਰਮੁਖ ਸਿੰਘ ਬਾਜਵਾ ਅਤੇ ਮਨਜੀਤ ਸਿੰਘ ਕਠਾਣਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਸ਼ਾਂਤੀ ਸਰੂਪ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਤਿਲਕ ਰਾਜ, ਪ੍ਰਿੰਸ ਗੜ੍ਹਦੀਵਾਲਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਰਾਜੇਸ਼ ਅਰੋੜਾ, ਅਧਿਆਪਕ ਦਲ ਦੇ ਆਗੂ ਸਰਬਜੀਤ ਸਿੰਘ ਕੰਗ, ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਸਿਕੰਦਰ ਸਿੰਘ, ਐੱਸ.ਸੀ./ਬੀ.ਸੀ. ਫੈਡਰੇਸ਼ਨ ਦੇ ਆਗੂ ਜਸਵੀਰ ਪਾਲ ਅਤੇ ਬਲਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਧਰਨੇ ਵਿਚ ਜਸਵਿੰਦਰ ਝਿੰਗੜ, ਵਰਿੰਦਰ ਸੈਣੀ, ਰਾਕੇਸ਼ ਕੁਮਾਰ, ਰਾਜਨ ਕੁਮਾਰ, ਰਵਿੰਦਰ ਰਵੀ, ਭੁਪਿੰਦਰ ਸਿੰਘ, ਗੁਰਵਿੰਦਰ ਪੰਨੂ, ਸਤਵਿੰਦਰ ਸਿੰਘ, ਸੰਦੀਪ ਢੱਟ, ਉਮੇਸ਼ ਕੁਮਾਰ, ਸੰਦੀਪ ਦਾਰਾਪੁਰ, ਗੁਰਦੀਪ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਬਲਜਿੰਦਰ ਕੌਰ, ਨੀਲਮ ਕੁਮਾਰੀ, ਰੁਪਿੰਦਰ ਕੌਰ, ਸੁਸ਼ਮਾ ਕੁਮਾਰੀ, ਕਿਰਨ ਕੁਮਾਰੀ, ਨੀਲਮ ਕਾਜਲ, ਸੁਨੀਤਾ ਦੇਵੀ, ਪ੍ਰਵੀਨ ਬਾਲਾ ਸ਼ਰਮਾ, ਮਨਿੰਦਰ ਕੌਰ, ਪਵਨ ਕੁਮਾਰੀ, ਜਸਵੀਰ ਕੌਰ, ਰਸਨਾ ਦੇਵੀ, ਸੁਰੇਨਾ ਕੁਮਾਰੀ, ਤਜਿੰਦਰ ਕੌਰ, ਰੇਖਾ ਦੇਵੀ, ਗੁਰਮੁਖ ਸਿੰਘ, ਸੰਜੀਵ ਕੁਮਾਰ, ਜਗਵਿੰਦਰ ਸਿੰਘ, ਗੁਰਦੀਪ ਸਿੰਘ, ਚਮਨ ਲਾਲ, ਧਰਮਪਾਲ ਭੱਟੀ ਅਤੇ ਸੁਖਦੀਪ ਕੌਰ ਆਦਿ ਹਾਜ਼ਰ ਸਨ। ਸਰਕਾਰ ਤੋਂ ਖ਼ਫਾ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀਆਂ ਲੈ ਕੇ ਗੜ੍ਹਸ਼ੰਕਰ ‘ਚ ਰੋਹ ਭਰਪੂਰ ਪ੍ਰਦਰਸ਼ਨ ਗੜ੍ਹਸ਼ੰਕਰ, (ਧਾਲੀਵਾਲ)-ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਹੱਕੀ ਤੇ ਜਾਇਜ਼ ਮੰਗਾਂ ਤੋਂ ਪੰਜਾਬ ਸਰਕਾਰ ਵਲੋਂ ਮੁਕਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਦੇ ਸਕੇਲਾਂ, ਭੱਤਿਆਂ ਬਾਰੇ ਗੁਮਰਾਹਕੁੰਨ ਪ੍ਰਚਾਰ ਖਿਲਾਫ਼ ਅਤੇ ਮਾਣ ਭੱਤਿਆਂ ‘ਤੇ ਕੰਮ ਕਰ ਰਹੀਆਂ ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂਤੇ ਫੈਸਿਲੀਟੇਟਰਾਂ, ਕੰਪਿਊਟਰ ਅਧਿਆਪਕਾਂ, ਕੱਚੇ ਅਧਿਆਪਕਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਪਿਛਲੇ ਪੰਜ ਸਾਲਾਂ ਤੋਂ ਨਾ ਵਿਚਾਰਨ ‘ਤੇ ਪੂਰੇ ਪੰਜਾਬ ਵਿਚ ਬਲਾਕ, ਤਹਿਸੀਲ ਪੱਧਰ ‘ਤੇ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਦੇ ਤਹਿਤ ਗੜ੍ਹਸ਼ੰਕਰ ਤਹਿਸੀਲ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਥਾਨਕ ਗਾਂਧੀ ਪਾਰਕ ਵਿਖੇ ਰੋਹ ਭਰਪੂਰ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਹ ਭਰਪੂਰ ਮਾਰਚ ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਗਾਂਧੀ ਪਾਰਕ ਵਿਖੇ ਰੋਸ ਰੈਲੀ ਨੂੰ ਜਥੇਬੰਦੀਆਂ ਦੇ ਆਗੂਆਂ ਮੁਕੇਸ਼ ਕੁਮਾਰ, ਸ਼ਾਮ ਸੁੰਦਰ, ਵਿਨੇ ਕੁਮਾਰ, ਸੰਦੀਪ ਗਿੱਲ, ਬਲਕਾਰ ਸਿੰਘ ਮਘਾਣੀਆਂ, ਬਲਵੰਤ ਰਾਮ, ਵਿਨੋਦ ਕੁਮਾਰ, ਨਰੇਸ਼ ਕੁਮਾਰ, ਇੰਦਰਜੀਤ ਕੌਰ, ਗੁਰਬਖਸ਼ ਕੌਰ, ਮੈਡਮ ਗੀਤਾਂਜਲੀ, ਹੰਸ ਰਾਜ ਗੜ੍ਹਸ਼ੰਕਰ ਨੇ ਸੰਬੋਧਨ ਕੀਤਾ। ਮੋਰਚੇ ਦੇ ਆਗੂਆਂ ਜਰਨੈਲ ਸਿੰਘ, ਮਨਜੀਤ ਸਿੰਘ ਬੰਗਾ, ਰਾਜ ਕੁਮਾਰ, ਪਰਮਿੰਦਰ ਪੱਖੋਵਾਲ, ਜਗਦੀਪ ਸਿੰਘ, ਸੱਤਪਾਲ ਕਲੇਰ, ਪਵਨ ਕੁਮਾਰ, ਜੀਤ ਸਿੰਘ ਬਗਵਾਈਂ, ਪਰਮਾ ਨੰਦ, ਸ਼ਿੰਗਾਰਾ ਰਾਮ, ਗੋਪੀ ਰਾਮ, ਸੁਰਿੰਦਰ ਹੀਰ, ਜਗਦੀਸ਼ ਪੱਖੋਵਾਲ, ਗੁਰਨਾਮ ਹਾਜੀਪੁਰ, ਨਰਿੰਦਰ ਕੁਮਾਰ ਬਲਵੀਰ ਕੌਰ, ਨਰੇਸ਼ ਮਹਿੰਦਵਾਣੀ, ਨਿਤਿਨ ਸੁਮਨ, ਮਨੋਜ ਸ਼ਰਮਾ, ਹਰਮੇਸ਼ ਕੁਮਾਰ ਮਲਕੋਵਾਲ, ਸੰਦੀਪ ਕੁਮਾਰ, ਮੁਖਤਿਆਰ ਚੰਦ, ਦਿਲਾਵਰ ਸਿੰਘ, ਮਨਜੀਤ ਅਰਮਾਨ, ਮਨਜੀਤ ਸਿੰਘ, ਪਵਨ ਕੁਮਾਰ ਬੀਣੇਵਾਲ, ਭਾਰਤ ਜਯੋਤੀ, ਬਲਜਿੰਦਰ, ਨੀਲਮ ਕੁਮਾਰੀ, ਪ੍ਰਤਿਭਾ ਮਨਤਾ, ਇੰਦਰਜੀਤ ਕੌਰ, ਸੁੱਚਾ ਰਾਮ, ਜਸਵੀਰ ਸਿੰਘ, ਖੁਸ਼ਵਿੰਦਰ ਕੌਰ, ਬਲਜੀਤ ਕੌਰ ਨੇ ਮੰਗਾਂ ਮੰਨਣ ਦੀ ਅਪੀਲ ਕੀਤੀ। ਰੈਲੀ ਵਿਚ ਭਾਰਤੀ ਜਥੇਬੰਦੀਆਂ ਵਲੋਂ ਕਿਸਾਨ ਆਗੂਆਂ ਹਰਮੇਸ਼ ਢੇਸੀ, ਗੁਰਨੇਕ ਸਿੰਘ ਭੱਜਲ, ਰਾਮਜੀਤ ਦਾਸ ਚੌਹਾਨ, ਹਰਵਿੰਦਰ ਸਿੰਘ ਬਾਠ, ਕੁਲਵਿੰਦਰ ਸੰਘਾ, ਕੁਲਵਿੰਦਰ ਚਾਹਲ, ਸ਼ਿੰਗਾਰਾ ਰਾਮ ਭੱਜਲ ਅਤੇ ਮਜ਼ਦੂਰ ਆਗੂ ਪਰਮਜੀਤ ਸਿੰਘ ਚੌਹੜਾ ਨੇ ਵੀ ਮੁਲਾਜ਼ਮ ਸੰਘਰਸ਼ ਦਾ ਸਮਰਥਨ ਕਰਦਿਆਂ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਅਖੀਰ ਵਿਚ ਅਧਿਆਪਕ ਆਗੂ ਅਸ਼ਵਨੀ ਰਾਣਾ ਨੇ ਪਹੁੰਚੇ ਸਾਥੀਆਂ ਦਾ ਧੰਨਵਾਦ ਕੀਤਾ। ਸਾਂਝੀ ਤਾਲਮੇਲ ਕਮੇਟੀ ਵਲੋਂ ਰੋਸ ਪ੍ਰਦਰਸ਼ਨ ਮੁਕੇਰੀਆਂ, (ਰਾਮਗੜ੍ਹੀਆ)- ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ’ਤੇ ਆਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਸਮੂਹਿਕ ਛੁੱਟੀ ਲੈ ਕੇ ਤਹਿਸੀਲ ਮੁਕੇਰੀਆਂ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਵਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਮੁਕੇਰੀਆਂ ਵਿਚ ਕੀਤਾ ਗਿਆ ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਸੈਂਕੜੇ ਮੁਲਾਜ਼ਮਾਂ ਵਲੋਂ ਸ਼ਿਰਕਤ ਕੀਤੀ ਗਈ। ਇਕੱਠ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਪੈਨਸ਼ਨਰ ਯੂਨੀਅਨ ਨਰਿੰਦਰ ਸਿੰਘ ਗੋਲੀ, ਰਜਤ ਮਹਾਜਨ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪ੍ਰਧਾਨ ਪ. ਸ. ਸ. ਫ. ਮਨਜੀਤ ਸਿੰਘ, ਸਤੀਸ਼ ਕੁਮਾਰ ਅਤੇ ਤਹਿਸੀਲ ਪ੍ਰਧਾਨ ਪੈਨਸ਼ਨਰ ਯੂਨੀਅਨ ਰਾਕੇਸ਼ ਕੁੰਵਰ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ’ਤੇ ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਢੇ ਚਾਰ ਸਾਲਾਂ ਵਿਚ ਮੁਲਾਜ਼ਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ, ਸਗੋਂ 18% ਮਹਿੰਗਾਈ ਭੱਤਾ ਦੇਣ ਦੇ ਹਾਈ ਕੋਰਟ ਦੇ ਆਦੇਸ਼ ਨੂੰ ਵੀ ਲਾਗੂ ਕਰਨ ਤੋਂ ਮੁਨਕਰ ਹੋਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇ ਅਗਰ ਸਰਕਾਰ ਵਲੋਂ ਅੱਜ ਮੁਲਾਜ਼ਮ ਮਸਲਿਆਂ ਨੂੰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਾਜਦੀਪ ਸਿੰਘ ਨੌਸ਼ਹਿਰਾ, ਜਸਵੰਤ ਸਿੰਘ, ਪਰਸ ਰਾਮ, ਬਲਵਿੰਦਰ ਟਾਕ, ਬ੍ਰਿਜ ਮੋਹਨ, ਰਿਸ਼ਵ ਦੇਵ, ਪਰਮਜੀਤ ਸਿੰਘ, ਰਮਾਕਾਂਤ, ਖੁਸ਼ਵੰਤ ਸਿੰਘ, ਸੁਰਿੰਦਰ ਸਿੰਘ, ਤਰਸੇਮ ਸਿੰਘ, ਅਨਿਲ ਭੰਗਾਲਾ, ਸੁਰਜੀਤ ਠਾਕੁਰ, ਭਗਵਾਨ ਸਿੰਘ, ਅਮਰਜੀਤ ਸਿੰਘ ਕਾਨੂੰਗੋ, ਬਲਦੇਵ ਕ੍ਰਿਸ਼ਨ, ਹੀਰਾ ਸਿੰਘ, ਸੁਰਿੰਦਰ ਸਿੰਘ,ਤਰਸੇਮ ਹਰਚੰਦ, ਦੀਪਕ ਸ਼ਰਮਾ, ਅਰੁਣ ਕੁਮਾਰ, ਪ੍ਰਿੰਸੀਪਲ ਸੋਨਿਕਾ ਕੁਮਾਰੀ, ਉਪਾਸਨਾ, ਅੰਜੂ ਸਨਿਆਲ, ਜੋਤੀ ਬਾਲਾ, ਰੇਨੂੰ ਬਾਲਾ, ਸੁਮਨ ਕੁਮਾਰੀ, ਅਮਨਪ੍ਰੀਤ ਕੌਰ, ਨੀਨਾ ਰਾਣਾ, ਇਸ਼ਵਿੰਦਰ ਕੌਰ, ਮਨਿੰਦਰਜੀਤ ਕੌਰ, ਮੀਨਾ ਕੁਮਾਰੀ, ਸੁਦੇਸ਼ ਕੁਮਾਰੀ, ਬੰਦਨਾ ਕੌਸ਼ਲ, ਸੁਸ਼ਮਾ ਕੁਮਾਰੀ, ਦੀਪਕ ਕੁਮਾਰ, ਸੰਗੀਤਾ ਕੁਮਾਰੀ, ਬਿੰਦੀਆ ਉਦਾਸੀ, ਸੁਦੇਸ਼ ਮਹਾਜਨ, ਸਤਪਾਲ ਡੀ ਪੀ, ਗੁਰਜਿੰਦਰ ਸਿੰਘ ਮੰਜਪੁਰ, ਸੁਰਜੀਤ ਸਿੰਘ, ਤਰਲੋਕ ਹਰਚੰਦ, ਪ੍ਰਤਾਪ ਸਿੰਘ, ਸੁਨੀਲ ਸ਼ਰਮਾ, ਮਥਰੇਸ਼ ਕੁਮਾਰ, ਸੀ.ਐੱਚ.ਟੀ. ਰਾਕੇਸ਼ ਕੁਮਾਰ, ਗੁਰਪਾਲ ਸਿੰਘ ਵਿਨੋਦ ਕੁਮਾਰ ਆਦਿ ਹਾਜ਼ਰ ਸਨ। ਮਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮਹਾਂ ਹੜਤਾਲ ਦੇ ਸਮਰਥਨ ’ਚ ਮੁਜ਼ਾਹਰਾ ਤਲਵਾੜਾ, (ਐੱਚ.ਐੱਸ.ਮਿੱਠੂ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ’ਤੇ ਮਹਾਂ ਹੜਤਾਲ ਦੌਰਾਨ ਅੱਜ ਵੱਡੀ ਗਿਣਤੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਮੂਹਿਕ ਛੁੱਟੀ ਲੈ ਕੇ ਤਹਿਸੀਲ ਕੰਪਲੈਕਸ ਵਿਖੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਇਸ ਵਿਚ ਕੱਚੇ, ਠੇਕਾ, ਇਨਲਿਸਟਮੈਂਟ, ਆਊਟਸੋਰਸਡ ਕਰਮਚਾਰੀਆਂ ਅਤੇ ਮਹਿਲਾ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ। ਮੁਜ਼ਾਹਰੇ ਉਪਰੰਤ ਬੱਸ ਸਟੈਂਡ ਤੋਂ ਮਹਾਰਾਣਾ ਪ੍ਰਤਾਪ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ। ਹੜਤਾਲ ਕਾਰਨ ਕਈ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਰਿਹਾ। ਇਸ ਦੌਰਾਨ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਦੀਆਂ ਗੈਰ-ਹਾਜ਼ਰੀਆਂ ਦੀਆਂ ਸੂਚੀਆਂ ਮੰਗੇ ਜਾਣ ’ਤੇ ਜਥੇਬੰਦੀਆਂ ਨੇ ਰੋਸ ਪ੍ਰਗਟ ਕਰਦਿਆਂ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ 28 ਤੇ 29 ਅਗਸਤ ਨੂੰ ਆਪੋ-ਆਪਣੇ ਡਿਊਟੀ ਸਥਾਨਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ।
ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਸਰਕਾਰ ਵਿਰੁੱਧ ਹੁਸ਼ਿਆਰਪੁਰ ’ਚ ਵਿਸ਼ਾਲ ਰੋਸ ਰੈਲੀ
ਹੁਸ਼ਿਆਰਪੁਰ, 27 ਅਗਸਤ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਚੰਡੀਗੜ੍ਹ ਰੈਲੀ ‘ਚ ਮਹਾਂ ਬੰਦ ਦੇ ਕੀਤੇ ਗਏ ਐਲਾਨ ਤਹਿਤ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਅਦਾਰਿਆਂ ਨੂੰ ਪੂਰਨ ਤੌਰ ‘ਤੇ ਬੰਦ ਕਰਦੇ ਹੋਏ ਸਮੂਹਿਕ ਛੁੱਟੀ ਲੈ ਕੇ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਵਿਸ਼ਾਲ ਤਹਿਸੀਲ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਗਈ, ਜਿਸ ‘ਚ ਵੱਖ-ਵੱਖ ਵਿਭਾਗਾਂ ਤੋਂ ਮੁਲਾਜ਼ਮਾਂ ਵਲੋਂ ਕੰਮ ਠੱਪ ਕਰਕੇ ਕਾਫ਼ਲਿਆਂ ਦੇ ਰੂਪ ‘ਚ ਇਸ ਰੈਲੀ ‘ਚ ਸ਼ਮੂਲੀਅਤ ਕੀਤੀ ਗਈ। ਰੈਲੀ ‘ਚ ਸਾਂਝੀ ਤਾਲਮੇਲ ਕਮੇਟੀ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਵਲੋਂ ਰੋਹ ਭਰਪੂਰ ਨਾਅਰਿਆਂ ਨਾਲ ਰੈਲੀ ਵਿਚ ਸ਼ਮੂਲੀਅਤ ਕੀਤੀ ਗਈ।
ਅਜੀਤ ਡੈਸਕ
28-08-2026