28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਪਰਿੰਗਡੇਲਜ਼ ਪਬਲਿਕ ਸਕੂਲ ’ਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ

ਮੁਕੇਰੀਆਂ, 27 ਅਗਸਤ (ਰਾਮਗੜ੍ਹੀਆ)- ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜੀਆਂ (ਮੁਕੇਰੀਆਂ) ਵਿਖੇ ਚੇਅਰਮੈਨ ਐਡਵੋਕੇਟ ਡਾ. ਜੇ.

Ad Position 21
No active advertisement
ਅਜੀਤ ਡੈਸਕ 28-08-2026
ਮੁਕੇਰੀਆਂ, 27 ਅਗਸਤ (ਰਾਮਗੜ੍ਹੀਆ)- ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜੀਆਂ (ਮੁਕੇਰੀਆਂ) ਵਿਖੇ ਚੇਅਰਮੈਨ ਐਡਵੋਕੇਟ ਡਾ. ਜੇ.ਐੱਸ. ਮਿਨਹਾਸ ਅਤੇ ਪ੍ਰਿੰਸੀਪਲ ਰੇਨੂੰ ਬਾਲਾ ਦੀ ਅਗਵਾਈ ਹੇਠ ਰੱਖੜੀ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਤੀਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਚਾਰਾਂ ਹਾਊਸ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਪ੍ਰਤੀਯੋਗਿਤਾ ਵਿੱਚ ਬੱਚਿਆਂ ਦੁਆਰਾ ਬਹੁਤ ਹੀ ਸੋਹਣੀਆਂ ਰੱਖੜੀਆਂ ਬਣਾਈਆਂ ਗਈਆਂ। ਇਸ ਪ੍ਰਤੀਯੋਗਿਤਾ ਵਿਚ ਟੈਗੋਰ ਹਾਊਸ ਪਹਿਲੇ, ਨਹਿਰੂ ਹਾਊਸ ਦੂਸਰੇ, ਗਾਂਧੀ ਹਾਊਸ ਤੇ ਆਰ.ਕੇ. ਹਾਊਸ ਤੀਸਰੇ ਸਥਾਨ ’ਤੇ ਰਿਹਾ। ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੈਡਮ ਰੇਨੂੰ ਬਾਲਾ ਵਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਰੱਖੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ ਦੱਸਦੇ ਹੋਏ ਵਧਾਈ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਵਿਖੇ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਜਨਰਲ ਸਕੱਤਰ ਸਾਹੀ ਨੇ ਬਾਬਾ ਭਾਗੀ ਸ਼ਾਹ ਦਰਬਾਰ ਵਿਖੇ ਲਗਵਾਈ ਹਾਜ਼ਰੀ
Ad Position 24