ਖ਼ਾਲਸਾ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ
ਮਾਹਿਲਪੁਰ, 27 ਅਗਸਤ (ਰਜਿੰਦਰ ਸਿੰਘ)- ਖ਼ਾਲਸਾ ਕਾਲਜ ਮਾਹਿਲਪੁਰ ‘ਚ ਸਮੂਹ ਮਹਿਲਾ ਸਟਾਫ਼ ਤੇ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡਿਗਰੀ ਕਾਲਜ ਤੇ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਸਟੇਜ ਪੇਸ਼ਕਾਰੀਆਂ ਕੀਤੀਆਂ।
ਮਾਹਿਲਪੁਰ, 27 ਅਗਸਤ (ਰਜਿੰਦਰ ਸਿੰਘ)- ਖ਼ਾਲਸਾ ਕਾਲਜ ਮਾਹਿਲਪੁਰ ‘ਚ ਸਮੂਹ ਮਹਿਲਾ ਸਟਾਫ਼ ਤੇ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡਿਗਰੀ ਕਾਲਜ ਤੇ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਸਟੇਜ ਪੇਸ਼ਕਾਰੀਆਂ ਕੀਤੀਆਂ। ਸਮਾਰੋਹ ਮੌਕੇ ਮੁੱਖ ਮਹਿਮਾਨਾਂ ਵਜੋਂ ਨੀਲਮ ਰੌੜੀ, ਅਮਨਦੀਪ ਕੌਰ, ਰਮਨਜੀਤ ਕੌਰ ਥਾਣਾ ਮੁਖੀ ਮਾਹਿਲਪੁਰ ਚਰਨਜੀਤ ਕੌਰ, ਪ੍ਰਿੰਸੀਪਲ ਰਾਜਵਿੰਦਰ ਕੌਰ, ਡਾ. ਨਿਰੂਪਮਾ ਸ਼ਰਮਾ, ਸਸ਼ੀ ਬੰਗੜ, ਪ੍ਰਿੰਸੀਪਲ ਬਿਮਲਾ ਜਸਵਾਲ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। ਵਿਦਿਆਰਥਣਾਂ ਨੇ ਲੋਕ ਨਾਚ ਗਿੱਧਾ ਸਮੇਤ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਕਾਲਜ ਦੇ ਵਿਦਿਆਰਥੀ ਕੈਪਟਨ ਅਰਸ਼ਦੀਪ ਸਿੰਘ ਦੀ ਮਾਤਾ ਚਰਨਜੀਤ ਕੌਰ ਵੱਲੋਂ ਕਾਲਜ ਨੂੰ ਪੰਜ ਹਜ਼ਾਰ ਅਤੇ ਐਸ.ਐਚ.ਓ. ਰਮਨਦੀਪ ਕੌਰ ਵਲੋਂ ਵੀ ਪੰਜ ਹਜ਼ਾਰ ਦੀ ਰਾਸ਼ੀ ਭੇਟ ਕੀਤੀ ਗਈ।