28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਾਈਬਰ ਠੱਗਾਂ ਨੇ ਦੋ ਹੋਰ ਵੱਖ-ਵੱਖ ਘਟਨਾਵਾਂ ਨੂੰ ਦਿੱਤਾ ਅੰਜਾਮ, 5 ਲੱਖ ਰੁਪਏ ਤੋਂ ਵੱਧ ਦੀ ਠੱਗੀ

ਹੁਸ਼ਿਆਰਪੁਰ , 28 ਅਗਸਤ ( ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ )- ਵਿਦੇਸ਼ੀ ਨੰਬਰਾਂ ਤੋਂ ਵੈਟਸਐਪ ਰਾਹੀਂ ਫ਼ੋਨ ਕਰਕੇ ਆਪਣੇ ਆਪ ਨੂੰ ਰਿਸ਼ਤੇਦਾਰ ਦੱਸ ਕੇ ਲੱਖਾਂ ਰੁਪਏ ਠੱਗਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਸਾਈਬਰ ਠੱਗਾਂ ਨੇ ਅਜੇ ਇਕ ਦਿਨ ਪਹਿਲਾਂ ਹੀ ਅਜਿਹਾ ਹੀ ਪੈਂਤੜਾ ਅਪਣਾ ਕੇ ਸਾਢੇ 3 ਲੱਖ ਰੁਪਏ ਦੀ ਠੱਗੀ ਮਾਰੀ ਸੀ ।

Ad Position 21
No active advertisement
ਅਜੀਤ ਡੈਸਕ 29-08-2026
ਹੁਸ਼ਿਆਰਪੁਰ , 28 ਅਗਸਤ ( ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ )- ਵਿਦੇਸ਼ੀ ਨੰਬਰਾਂ ਤੋਂ ਵੈਟਸਐਪ ਰਾਹੀਂ ਫ਼ੋਨ ਕਰਕੇ ਆਪਣੇ ਆਪ ਨੂੰ ਰਿਸ਼ਤੇਦਾਰ ਦੱਸ ਕੇ ਲੱਖਾਂ ਰੁਪਏ ਠੱਗਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਸਾਈਬਰ ਠੱਗਾਂ ਨੇ ਅਜੇ ਇਕ ਦਿਨ ਪਹਿਲਾਂ ਹੀ ਅਜਿਹਾ ਹੀ ਪੈਂਤੜਾ ਅਪਣਾ ਕੇ ਸਾਢੇ 3 ਲੱਖ ਰੁਪਏ ਦੀ ਠੱਗੀ ਮਾਰੀ ਸੀ । ਅੱਜ ਫਿਰ ਸਾਈਬਰ ਠੱਗਾਂ ਨੇ ਦੋ ਵੱਖ - ਵੱਖ ਘਟਨਾਵਾਂ ਨੂੰ ਅੰਜਾਮ ਦਿੰਦਿਆਂ 5 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ । ਇਕ ਘਟਨਾ ਰਾਜੇਸ਼ ਕੁਮਾਰ ਵਾਸੀ ਮੁਕੇਰੀਆਂ ਨਾਲ ਵਾਪਰੀ ਜਿਸ ਨੂੰ ਸਾਈਬਰ ਠੱਗਾਂ ਦੁਆਰਾ ਵਟਸਐਪ ’ ਤੇ ਇਕ ਬੈਂਕ ਦਾ ਕਰੈਡਿਟ ਕਾਰਡ ਬੰਦ ਹੋਣ ਸਬੰਧੀ ਲਿੰਕ ਭੇਜਿਆ ਗਿਆ । ਰਾਜੇਸ਼ ਕੁਮਾਰ ਦੇ ਦੱਸਣ ਮੁਤਾਬਿਕ ਉਸ ਵਲੋਂ ਲਿੰਕ ਖੋਲ੍ਹ ਕੇ ਫ਼ੋਨ ਦੀਆਂ ਸੈਟਿੰਗ ਕਰਨ ਉਪਰੰਤ ਉਸ ਨੂੰ ਇਕ ਮੈਸੇਜ ਆਇਆ ਜਿਸ ਵਿਚ ਉਸ ਦੇ ਬੈਂਕ ਆਫ਼ ਬੜੌਦਾ ਦੇ ਦੋ ਕਰੈਡਿਟ ਕਾਰਡਾਂ ਵਿਚੋਂ 2,25,625 ਰੁਪਏ ਕਢਵਾ ਲਏ ਗਏ । ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ । ਦੂਜੀ ਘਟਨਾ ਦਰਸ਼ਨ ਰਾਮ ਵਾਸੀ ਪਿੰਡ ਦਿਆਵਾਲ ਥਾਣਾ ਬੁੱਲ੍ਹੋਵਾਲ ਨਾਲ ਵਾਪਰੀ । ਉਸ ਨੂੰ ਇਕ ਸਾਈਬਰ ਠੱਗ ਨੇ ਵਟਸਐਪ ’ ਤੇ ਫ਼ੋਨ ਕਰਕੇ ਆਪਣੇ ਆਪ ਨੂੰ ਉਸ ਦਾ ਪੋਤਾ ਰਾਹੁਲ ਢੰਡਾ ਦਾ ਦੋਸਤ ਅਤੇ ਵਕੀਲ ਦੱਸ ਕੇ ਉਸ ਦੇ ਪੋਤੇ ਦਾ ਇਟਲੀ ਵਿਚ ਐਕਸੀਡੈਂਟ ਹੋਣ ਅਤੇ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲੈਣ ਬਾਰੇ ਦੱਸਿਆ । ਉਸ ਨੇ ਪੋਤੇ ਨੂੰ ਛੁਡਵਾਉਣ ਲਈ 2.75 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ । ਉਸ ਨੇ ਠੱਗ ਦੇ ਝਾਂਸੇ ’ ਚ ਆ ਕੇ ਤੁਰੰਤ ਇਹ ਪੈਸੇ ਉਸ ਦੇ ਖਾਤੇ ’ ਚ ਪਾ ਦਿੱਤੇ । ਬਾਅਦ ਵਿਚ ਜਦੋਂ ਉਸ ਦੇ ਪੋਤੇ ਨਾਲ ਗੱਲ ਹੋਈ ਤਾਂ ਪਤਾ ਲੱਗਿਆ ਕਿ ਅਜਿਹਾ ਕੁੱਝ ਵੀ ਨਹੀਂ ਹੋਇਆ । ਦਰਸ਼ਨ ਰਾਮ ਨੇ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ । ਪੁਲਿਸ ਨੇ ਦੋਹਾਂ ਮਾਮਲਿਆਂ ’ ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਭਰਾ ਦੇ ਰੱਖੜੀ ਬੰਨ੍ਹਣ ਆ ਰਹੀ ਭੈਣ ਹਾਦਸੇ ’ ਚ ਜ਼ਖਮੀ ਅਗਲੀ ਖ਼ਬਰ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ ਪੰਜਾਬ ਸਰਕਾਰ - ਪਾਲ, ਧੁੱਗਾ, ਬੋਦਲ
Ad Position 24