29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵਧ ਰਹੀ ਮਹਿੰਗਾਈ ਨੇ ਰਸੋਈ ਦਾ ਬਜਟ ਵਿਗਾੜਿਆ - ਤਰਸੇਮ ਮਿਨਹਾਸ

ਭੰਗਾਲਾ, 28 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਪੰਜਾਬ ਅੰਦਰ ਦਿਨੋਂ-ਦਿਨ ਵਧ ਰਹੀ ਮਹਿੰਗਾਈ ਨੇ ਹਰ ਵਿਅਕਤੀ ਦਾ ਬਜਟ ਖ਼ਰਾਬ ਕਰਕੇ ਰੱਖ ਦਿੱਤਾ ਹੈ ਅਤੇ ਹਰ ਚੀਜ਼ ਦੇ ਭਾਅ ਅਸਮਾਨੀ ਚੜ੍ਹ ਜਾਣ ਨਾਲ ਲੋਕ ਸਰਕਾਰਾਂ ਨੂੰ ਕੋਸ ਰਹੇ ਹਨ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤਰਸੇਮ ਮਿਨਹਾਸ ਨੇ ਗੱਲਬਾਤ ਦੌਰਾਨ ਕੀਤਾ।

Ad Position 21
No active advertisement
ਸੀਨੀਅਰ ਕਾਂਗਰਸੀ ਆਗੂ ਤਰਸੇਮ ਮਿਨਹਾਸ। 29-08-2026
ਭੰਗਾਲਾ, 28 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਪੰਜਾਬ ਅੰਦਰ ਦਿਨੋਂ-ਦਿਨ ਵਧ ਰਹੀ ਮਹਿੰਗਾਈ ਨੇ ਹਰ ਵਿਅਕਤੀ ਦਾ ਬਜਟ ਖ਼ਰਾਬ ਕਰਕੇ ਰੱਖ ਦਿੱਤਾ ਹੈ ਅਤੇ ਹਰ ਚੀਜ਼ ਦੇ ਭਾਅ ਅਸਮਾਨੀ ਚੜ੍ਹ ਜਾਣ ਨਾਲ ਲੋਕ ਸਰਕਾਰਾਂ ਨੂੰ ਕੋਸ ਰਹੇ ਹਨ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤਰਸੇਮ ਮਿਨਹਾਸ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਖੰਡ, ਸਬਜ਼ੀਆਂ ਦਾਲਾਂ ਅਤੇ ਹੋਰ ਸਾਮਾਨ ਜੋ ਹੁਣ ਤੱਕ ਸੀਮਤ ਰੇਟਾਂ ’ਤੇ ਮਿਲਦਾ ਸੀ, ਹੁਣ ਉਨ੍ਹਾਂ ਦੀ ਕੀਮਤ ਡੇਢ ਗੁਣਾ ਵਧਣ ਨਾਲ ਲੋਕਾਂ ਦੇ ਘਰਾਂ ਦਾ ਸਾਰਾ ਬਜਟ ਵਿਗੜ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਰਸੋਈ ਵਿਚ ਵਰਤਣ ਵਾਲੀਆਂ ਕਾਫ਼ੀ ਮਹਿੰਗਾਈਆਂ ਹੋ ਚੁੱਕੀਆਂ ਹਨ ਜਿਨ੍ਹਾਂ ਨੂੰ ਖਰੀਦਣ ਤੋਂ ਲੋਕ ਅਸਮਰਥ ਹੋ ਚੁਕੇ ਹਨ। ਉਨ੍ਹਾਂ ਕਿਹਾ ਖੰਡ ਦੀਆਂ ਵਧਦੀਆਂ ਜਾ ਰਹੀਆਂ ਕੀਮਤਾਂ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਅਤੇ ਹਰ ਪਾਸੇ ਹੁਣ ਖੰਡ ਦੀ ਚਰਚਾ ਛਿੜੀ ਹੋਈ ਹੈ। ਉਨ੍ਹਾਂ ਕਿਹਾ ਅੱਜ ਤੋਂ 15 ਦਿਨ ਪਹਿਲਾਂ ਖੰਡ ਦੀ ਕੀਮਤ 50 ਰੁਪਏ ਦੇ ਕਰੀਬ ਸੀ ਜੋ ਵਧ ਕੇ ਇਸ ਸਮੇਂ 70 ਰੁਪਏ ਦੇ ਕਰੀਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਇਸੇ ਤਰ੍ਹਾਂ ਪਿਆਜ਼ ਵੀ 100 ਰੁਪਏ ਦੇ 2 ਕਿਲੋ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਵਿਅਕਤੀ ਲਈ ਵਧ ਰਹੀ ਮਹਿੰਗਾਈ ਵਿਚ ਦੋ ਸਮੇਂ ਦੀ ਰੋਟੀ ਖ਼ਾਣਾ ਵੀ ਮੁਸ਼ਕਿਲ ਹੋ ਚੁੱਕੀ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਰੋਜਮਰ੍ਹਾਂ ਵਰਤਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧੇ ਨੂੰ ਰੋਕਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣ ਤਾਂ ਜੋ ਲੋਕ ਆਪਣੀ ਦੋ ਵਕਤ ਦੀ ਰੋਟੀ ਆਸਾਨੀ ਨਾਲ ਖਾ ਸਕਣ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਗਲੀ ਖ਼ਬਰ ਬੀਤ ਇਲਾਕੇ ’ਚ 2 ਮਹੀਨੇ ਪਹਿਲਾਂ ਬਣੀਆਂ ਸੜਕਾਂ ਟੁੱਟਣ ਲੱਗੀਆਂ
Ad Position 24