25 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਇਕ ਕਾਬੂ
ਹੁਸ਼ਿਆਰਪੁਰ , 28 ਅਗਸਤ ( ਹਰਪ੍ਰੀਤ ਕੌਰ )- ਪੁਲਿਸ ਨੇ ਇਕ ਵਿਅਕਤੀ ਨੂੰ ਵੱਡੀ ਮਾਤਰਾ ’ ਚ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ । ਫ਼ੋਕਲ ਪੁਆਇੰਟ ਪੁਰਹੀਰਾਂ ਨੇੜੇ ਪੁਲਿਸ ਪਾਰਟੀ ਵਲੋਂ ਕੀਤੀ ਨਾਕਾਬੰਦੀ ਦੌਰਾਨ ਇਕ ਸਕਾਰਪੀਓ ਗੱਡੀ ( ਪੀਬੀ -03- ਬੀਜੀ -9900) ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 25 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ।
ਹੁਸ਼ਿਆਰਪੁਰ , 28 ਅਗਸਤ ( ਹਰਪ੍ਰੀਤ ਕੌਰ )- ਪੁਲਿਸ ਨੇ ਇਕ ਵਿਅਕਤੀ ਨੂੰ ਵੱਡੀ ਮਾਤਰਾ ’ ਚ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ । ਫ਼ੋਕਲ ਪੁਆਇੰਟ ਪੁਰਹੀਰਾਂ ਨੇੜੇ ਪੁਲਿਸ ਪਾਰਟੀ ਵਲੋਂ ਕੀਤੀ ਨਾਕਾਬੰਦੀ ਦੌਰਾਨ ਇਕ ਸਕਾਰਪੀਓ ਗੱਡੀ ( ਪੀਬੀ -03- ਬੀਜੀ -9900) ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 25 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ । ਗੱਡੀ ਚਾਲਕ ਦੀ ਪਛਾਣ ਬਲਰਾਜ ਸਿੰਘ ਵਾਸੀ ਮੁਹੱਲਾ ਸੁਤਹਿਰੀ ਖੁਰਦ ਵਜੋਂ ਹੋਈ । ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਅਤੇ ਸ਼ਰਾਬ ਨੂੰ ਕਬਜੇ ’ ਚ ਲੈ ਲਿਆ । ਉਸ ਦੇ ਖਿਲਾਫ਼ ਆਬਕਾਰੀ ਤਹਿਤ ਕੇਸ ਦਰਜ ਕੀਤਾ ਗਿਆ ।