ਅੱਖਾਂ ਦਾਨ ਕਰਨਾ ਸਭ ਤੋਂ ਉੱਤਮ ਦਾਨ - ਸੰਤ ਤੇਜਾ ਸਿੰਘ, ਭਾਈ ਮਸੀਤੀ
ਮੁਕੇਰੀਆਂ, 28 ਅਗਸਤ (ਰਾਮਗੜ੍ਹੀਆ)- ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਮੈਂਬਰ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਅਤੇ ਸੰਤ ਬਾਬਾ ਤੇਜਾ ਸਿੰਘ ਖੁੱਡੇ ਵਾਲੇ ਨੇ ਸਾਂਝੇ ਤੌਰ ’ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਰਨ ਤੋਂ ਉਪਰੰਤ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਸਾਨੂੰ ਮਨੁੱਖਤਾ ਦੇ ਭਲੇ ਲਈ ਵੱਧ ਤੋਂ ਵੱਧ ਅੱਖਾਂ ਮਰਨ ਤੋਂ ਦਾਨ ਕਰ ਦੇਣੀਆਂ ਚਾਹੀਦੀਆਂ ਹਨ।
ਸ
ਸੰਤ ਬਾਬਾ ਤੇਜਾ ਸਿੰਘ ਨਾਲ ਖੜੇ ਭਾਈ ਬਰਿੰਦਰ ਸਿੰਘ ਮਸੀਤੀ।
29-08-2026
ਮੁਕੇਰੀਆਂ, 28 ਅਗਸਤ (ਰਾਮਗੜ੍ਹੀਆ)- ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਮੈਂਬਰ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਅਤੇ ਸੰਤ ਬਾਬਾ ਤੇਜਾ ਸਿੰਘ ਖੁੱਡੇ ਵਾਲੇ ਨੇ ਸਾਂਝੇ ਤੌਰ ’ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਰਨ ਤੋਂ ਉਪਰੰਤ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਸਾਨੂੰ ਮਨੁੱਖਤਾ ਦੇ ਭਲੇ ਲਈ ਵੱਧ ਤੋਂ ਵੱਧ ਅੱਖਾਂ ਮਰਨ ਤੋਂ ਦਾਨ ਕਰ ਦੇਣੀਆਂ ਚਾਹੀਦੀਆਂ ਹਨ। ਦਾਨ ਕੀਤੀਆਂ ਅੱਖਾਂ ਹਨੇਰੇ ਵਾਲੀ ਜ਼ਿੰਦਗੀ ਵਿਚ ਰੌਸ਼ਨੀ ਦਾ ਕਾਰਨ ਬਣ ਸਕਦੀਆਂ। ਉਨ੍ਹਾਂ ਕਿਹਾ ਅੱਖ ਤੇ ਖ਼ੂਨ ਕਿਸੇ ਦੇਸ਼ ਤੋਂ ਅੱਜ ਤੱਕ ਨਹੀਂ ਬਣਿਆ। ਉਨ੍ਹਾਂ ਕਿਹਾ ਹੁਣ ਅਸੀਂ ਕਰੋੜਾਂ ਸਰੀਰ ਸਾੜ ਚੁੱਕੇ ਹਾਂ ਤੇ ਕਰੋੜਾਂ ਅੱਖਾਂ ਵੀ ਜਾ ਚੁਕੀਆਂ ਹਨ। ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਕੋਈ ਵੀ ਨੇਤਰਹੀਣ ਵਿਅਕਤੀ ਹੋਵੇ, ਉਹ ਸਾਡੀ ਸੰਸਥਾ ਨੇਤਰਦਾਨ ਨਾਲ ਸੰਪਰਕ ਕਰ ਸਕਦੇ ਹੈ ਅਤੇ ਸਾਡੀ ਸੰਸਥਾ ਵਲੋਂ ਨੇਤਰਹੀਣ ਦੀ ਹਰ ਮਦਦ ਕੀਤੀ ਜਾਂਦੀ ਹੈ।