28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵੁੱਡਲੈਂਡ ਓਵਰਸੀਜ਼ ਸਕੂਲ ਦੇ ਸਾਤਵਿਕ ਸ਼ਰਮਾ ਨੇ ਸੀ.ਬੀ.ਐੱਸ.ਈ. ਨੌਰਥ ਜ਼ੋਨ ਜੂਡੋ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ

ਹੁਸ਼ਿਆਰਪੁਰ , 28 ਅਗਸਤ ( ਬਲਜਿੰਦਰਪਾਲ ਸਿੰਘ )- ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਦੇ ਸਾਤਵਿਕ ਸ਼ਰਮਾ ਨੇ ਸੀ . ਬੀ .

Ad Position 21
No active advertisement
ਅਜੀਤ ਡੈਸਕ 29-08-2026
ਹੁਸ਼ਿਆਰਪੁਰ , 28 ਅਗਸਤ ( ਬਲਜਿੰਦਰਪਾਲ ਸਿੰਘ )- ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਦੇ ਸਾਤਵਿਕ ਸ਼ਰਮਾ ਨੇ ਸੀ . ਬੀ . ਐੱਸ . ਈ ਨੌਰਥ ਜ਼ੋਨ ਜੂਡੋ ਚੈਂਪੀਅਨਸ਼ਿਪ -2026 ’ ਚ ਜੋ ਕਿ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਐੱਚ . ਡੀ ਪਬਲਿਕ ਸਕੂਲ , ਬਾਲੰਦ ਵਿਖੇ ਕਰਵਾਈ ਗਈ ’ ਚ ਸ਼ਾਨਦਾਰ ਪ੍ਰਦਰਸ਼ਨ ਨਾਲ ਅੰਡਰ -14 ਵਰਗ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਨਾ ਸਿਰਫ਼ ਸਕੂਲ ਨੂੰ ਸਗੋਂ ਹੁਸ਼ਿਆਰਪੁਰ ਅਤੇ ਪੰਜਾਬ ਨੂੰ ਵੀ ਮਾਣ ਵਧਾਇਆ । ਸਕੂਲ ਦੇ ਪ੍ਰਿੰਸੀਪਲ ਪੂਜਾ ਧੀਮਾਨ ਨੇ ਸਾਤਵਿਕ ਨੂੰ ਇਸ ਪ੍ਰਾਪਤੀ ’ ਤੇ ਵਧਾਈ ਦਿੰਦਿਆਂ ਕਿਹਾ ਕਿ ਵੁੱਡਲੈਂਡ ਓਵਰਸੀਜ਼ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉੱਤਮਤਾ ਦੇ ਨਿਰੰਤਰ ਉਤਸ਼ਾਹ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਸਕੂਲ ਚੰਗੀ ਤਰ੍ਹਾਂ ਭੰਡਾਰਿਤ ਲਾਇਬ੍ਰੇਰੀ ਤੇ ਇੱਕ ਅਤਿ - ਆਧੁਨਿਕ ਸੈਮੀਨਾਰ ਹਾਲ ਵਰਗੀਆਂ ਸ਼ਾਨਦਾਰ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ । ਇਸ ਮੌਕੇ ਸਕੂਲ ਦੀ ਡੀਨ ਡਾ . ਸਿਮਰਜੀਤ ਕੌਰ ਨੇ ਸਾਤਵਿਕ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਭਵਿੱਖ ਵਿੱਚ ਸਾਤਵਿਕ ਦੀਆਂ ਸ਼ਾਨਦਾਰ ਪ੍ਰਾਪਤੀਆਂ ਹੁਸ਼ਿਆਰਪੁਰ ਤੇ ਪੰਜਾਬ ਨੂੰ ਖੇਡ ਜਗਤ ਵਿਚ ਇੱਕ ਨਵੀਂ ਪਹਿਚਾਣ ਦੇਣਗੀਆਂ ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਹੱਕ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਹੁਦੇਦਾਰਾਂ ਦੀ ਹੋਈ ਇਕੱਤਰਤਾ ਦੌਰਾਨ ਸੰਜੀਵ ਤਲਵਾੜ, ਸੋਹਣ ਸਿੰਘ ਠੰ... ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
Ad Position 24