31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਰਸਾਤਾਂ ਦੇ ਮੌਸਮ ’ਚ ਵਧਦੀ ਹੈ ਸੱਪਾਂ ਦੀ ਆਮਦ, ਬਚਾਅ ਲਈ ਜਾਗਰੂਕ ਹੋਣਾ ਜ਼ਰੂਰੀ

ਹੁਸ਼ਿਆਰਪੁਰ, 30 ਅਗਸਤ (ਨਰਿੰਦਰ ਸਿੰਘ ਬੱਡਲਾ)-ਬਰਸਾਤ ਦੇ ਦਿਨਾਂ ’ਚ ਰਿਹਾਇਸ਼ੀ ਇਲਾਕਿਆਂ ਅਤੇ ਖ਼ਾਸਕਰ ਘਰਾਂ ’ਚ ਸੱਪਾਂ ਦੇ ਨਿਕਲਣ ਦੀਆਂ ਘਟਨਾਵਾਂ ’ਚ ਕਾਫ਼ੀ ਵਾਧਾ ਹੋ ਜਾਂਦਾ ਹੈ ਤੇ ਅਕਸਰ ਡਰ ਦੇ ਮਾਰੇ ਲੋਕ ਸੱਪਾਂ ਨੂੰ ਮਾਰ ਦਿੰਦੇ ਹਨ ਪਰ ਇਸ ਦੌਰਾਨ ਕੁੱਝ ਅਜਿਹੇ ਜੀਵ ਪ੍ਰੇਮੀ ਸਾਹਮਣੇ ਆ ਰਹੇ ਹਨ ਜੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਬੇਜ਼ਬਾਨ ਜੀਵਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਛੱਡਣ ਦ ਸੇਵਾ ਨਿਭਾ ਰਹੇ ਹਨ। ਇਸ ਸੰਬੰਧੀ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੱਪਾਂ ਨੂੰ ਰੈਸਕਿਊ ਕਰਨ ਵਾਲੇ ਜੀਵ ਪ੍ਰੇਮੀ ਨਵੀਨ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿਚ ਸੱਪ ਖਾਣ-ਪੀਣ ਵਾਲੇ ਪਦਾਰਥਾਂ ਅਤੇ ਜੀਵਾਂ ਦੀ ਭਾਲ ’ਚ ਘਰਾਂ ਅੰਦਰ ਆ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 31-08-2026
ਹੁਸ਼ਿਆਰਪੁਰ, 30 ਅਗਸਤ (ਨਰਿੰਦਰ ਸਿੰਘ ਬੱਡਲਾ)-ਬਰਸਾਤ ਦੇ ਦਿਨਾਂ ’ਚ ਰਿਹਾਇਸ਼ੀ ਇਲਾਕਿਆਂ ਅਤੇ ਖ਼ਾਸਕਰ ਘਰਾਂ ’ਚ ਸੱਪਾਂ ਦੇ ਨਿਕਲਣ ਦੀਆਂ ਘਟਨਾਵਾਂ ’ਚ ਕਾਫ਼ੀ ਵਾਧਾ ਹੋ ਜਾਂਦਾ ਹੈ ਤੇ ਅਕਸਰ ਡਰ ਦੇ ਮਾਰੇ ਲੋਕ ਸੱਪਾਂ ਨੂੰ ਮਾਰ ਦਿੰਦੇ ਹਨ ਪਰ ਇਸ ਦੌਰਾਨ ਕੁੱਝ ਅਜਿਹੇ ਜੀਵ ਪ੍ਰੇਮੀ ਸਾਹਮਣੇ ਆ ਰਹੇ ਹਨ ਜੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਬੇਜ਼ਬਾਨ ਜੀਵਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਛੱਡਣ ਦ ਸੇਵਾ ਨਿਭਾ ਰਹੇ ਹਨ। ਇਸ ਸੰਬੰਧੀ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੱਪਾਂ ਨੂੰ ਰੈਸਕਿਊ ਕਰਨ ਵਾਲੇ ਜੀਵ ਪ੍ਰੇਮੀ ਨਵੀਨ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿਚ ਸੱਪ ਖਾਣ-ਪੀਣ ਵਾਲੇ ਪਦਾਰਥਾਂ ਅਤੇ ਜੀਵਾਂ ਦੀ ਭਾਲ ’ਚ ਘਰਾਂ ਅੰਦਰ ਆ ਜਾਂਦੇ ਹਨ। ਇਸਦੇ ਨਾਲ ਹੀ ਜਦੋਂ ਭਾਰੀ ਬਰਸਾਤ ਹੁੰਦੀ ਹੈ ਤਾਂ ਡੁੱਡਾ ’ਚ ਪਾਣੀ ਭਰ ਜਾਣ ਕਾਰਨ ਅਨੇਕਾਂ ਸੱਪ ਅਤੇ ਹੋਰ ਜੀਵ ਜੰਤੂ ਆਪਣੀਆਂ ਜਾਨਾਂ ਬਚਾਉਣ ਲਈ ਸੁਰੱਖਿਅਤ ਥਾਵਾਂ ਦੀ ਭਾਲ ਕਰਦੇ ਹਨ ਅਤੇ ਅਕਸਰ ਸਾਫ਼ ਸੁਥਰੇ ਅਤੇ ਉੱਚੇ ਬਣੇ ਘਰਾਂ ’ਚ ਆ ਵੜਦੇ ਹਨ। ਉਨ੍ਹਾਂ ਦੱਸਿਆ ਕਿ ਘਬਰਾਹਟ ਦੇ ਮਾਰੇ ਲੋਕ ਅਕਸਰ ਸੱਪ ਦੇ ਭੈਅ ਤੋਂ ਡਰਦਿਆਂ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ 10 ਤੋਂ 12 ਸੱਪ ਰੈਸਕਿਊ ਕਰਕੇ ਸ਼ਾਮ ਨੂੰ ਉਨ੍ਹਾਂ ਨੂੰ ਸੁਰੱਖਿਅਤ ਜੰਗਲਾਂ ਵਿਚ ਛੱਡ ਦਿੱਤਾ ਜਾਂਦਾ ਹੈ। ਸੱਪ ਸਾਡੇ ਵਾਤਾਵਰਨ ਅਤੇ ਕੁਦਰਤੀ ਚੱਕਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਦੇ ਜ਼ਹਿਰ (ਨਿਊਰੋਟੋਕਸਿਨ ਅਤੇ ਹੀਮੋਟੋਕਸਿਨ) ਦੀ ਵਰਤੋਂ ਦਵਾਈਆਂ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਪਰ ਆਮ ਲੋਕਾਂ ਦੀ ਇਨ੍ਹਾਂ ਦੀ ਪਹਿਚਾਣ ਕਰਨੀ ਔਖੀ ਹੁੰਦੀ ਹੈ। ਜੀਵ ਪ੍ਰੇਮੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੱਪ ਦੇਖਣ ’ਤੇ ਉਸ ਨੂੰ ਮਾਰਨ ਦੀ ਥਾਂ ਜੀਵ ਪ੍ਰੇਮੀਆਂ ਜਾਂ ਵਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਨਾਲ ਹੀ ਉਨ੍ਹਾਂ ਲੋਕਾਂ ਨੂੰ ਸੱਪਾਂ ਬਾਰੇ ਜਾਗਰੂਕਤਾ ਜਿਸ ’ਚ ਜ਼ਹਿਰੀਲੇ ਤੇ ਗੈਰ-ਜ਼ਹਿਰੀਲੇ ਸੱਪਾਂ ਦੀ ਪਹਿਚਾਣ ਕਰਨ ਸੰਬੰਧੀ ਜਾਣਕਾਰੀ ਹਾਸਲ ਕਰਨ ਸਲਾਹ ਦਿੱਤੀ। ਇਸ ਸੰਬੰਧੀ ਡਾ. ਸਤਪਾਲ ਗੋਜਰਾ ਨੇ ਕਿਹਾ ਕਿ ਸੱਪ ਦੇ ਡੰਗਣ ’ਤੇ ਤੁਰੰਤ ਹਸਪਤਾਲ ਪਹੁੰਚਾਉਣਾ ਜ਼ਰੂਰੀ ਹੈ ਇਸਦੇ ਨਾਲ ਹੀ ਸੱਪ ਲੜਨ ਦੀ ਸੂਰਤ ’ਚ ਜਲਦ ਤੋਂ ਜਲਦ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਲੋਕ ਜ਼ਹਿਰ ਨਾਲੋਂ ਜ਼ਿਆਦਾ ਡਰ ਤੇ ਦਹਿਸ਼ਤ ਦੇ ਚੱਲਦਿਆਂ ਹਾਰਟ ਅਟੈਕ ਨਾਲ ਆਪਣੀ ਜਾਨ ਗੁਆ ਬੈਠਦੇ ਹਨ। ਉਨ੍ਹਾਂ ਕਿਹਾ ਕਿ ਸੱਪ ਦੇ ਕੱਟਣ ’ਤੇ ਘਬਰਾਉਣ ਦੀ ਬਜਾਏ ਪੀੜਤ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਨੇਤਰਦਾਨ ਪੰਦ੍ਹਰਵਾੜੇ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਬਿਜਲੀ ਸਪਲਾਈ ਨੂੰ ਲੈ ਕੇ ਲੋਕਾਂ ’ਚ ਸਰਕਾਰ ਖ਼ਿਲਾਫ਼ ਭਾਰੀ ਰੋਸ-ਟਿੰਮੀ ਸ਼ਾਹੀ
Ad Position 24