31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

...ਜਦ ਸ਼ਰਾਬ ਤਸਕਰਾਂ ਦੀ ਥਾਂ ਹੋਰ ਘਰ ’ਚ ਵੜ ਗਏ ਪੁਲਿਸ ਤੇ ਆਬਕਾਰੀ ਮੁਲਾਜ਼ਮ

ਬੀਣੇਵਾਲ, 30 ਅਗਸਤ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਸੇਖੋਵਾਲ ਵਿੱਚ ਉਸ ਸਮੇਂ ਅਜੀਬੋ ਗਰੀਬ ਸਥਿਤੀ ਬਣ ਗਈ ਜਦੋਂ ਸ਼ਰਾਬ ਦਾ ਨਜਾਇਜ ਧੰਦਾ ਕਰਨ ਵਾਲਿਆਂ ਦੇ ਘਰ ’ਤੇ ਛਾਪਾ ਮਾਰਨ ਆਈ ਦੋ ਦਰਜਨ ਤੋਂ ਵਧ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਸ਼ਰਾਬ ਤਸਕਰ ਦੀ ਬਜਾਏ ਨੇੜੇ ਕਿਸੇ ਹੋਰ ਦੇ ਘਰ ਵਿੱਚ ਵੜ ਗਈ। ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀਆਂ ਦੇ ਘਰ ਵਿਚ ਵੜਨ ਕਾਰਨ ਘਰ ਦੇ ਮੈਂਬਰ ਪੁਲਿਸ ਦੇਖ ਕੇ ਘਬਰਾ ਗਏ ਤੇ ਘਰ ਵਿਚ ਪਹਿਲਾਂ ਤੋਂ ਬਿਮਾਰ ਚੱਲ ਰਹੀ ਬਜ਼ੁਰਗ ਮਹਿਲਾ ਦੀ ਹਾਲਤ ਘਬਰਾ ਕੇ ਹੋਰ ਵਿਗੜ ਗਈ।

Ad Position 21
No active advertisement
ਅਜੀਤ ਡੈਸਕ 31-08-2026
ਬੀਣੇਵਾਲ, 30 ਅਗਸਤ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਸੇਖੋਵਾਲ ਵਿੱਚ ਉਸ ਸਮੇਂ ਅਜੀਬੋ ਗਰੀਬ ਸਥਿਤੀ ਬਣ ਗਈ ਜਦੋਂ ਸ਼ਰਾਬ ਦਾ ਨਜਾਇਜ ਧੰਦਾ ਕਰਨ ਵਾਲਿਆਂ ਦੇ ਘਰ ’ਤੇ ਛਾਪਾ ਮਾਰਨ ਆਈ ਦੋ ਦਰਜਨ ਤੋਂ ਵਧ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਸ਼ਰਾਬ ਤਸਕਰ ਦੀ ਬਜਾਏ ਨੇੜੇ ਕਿਸੇ ਹੋਰ ਦੇ ਘਰ ਵਿੱਚ ਵੜ ਗਈ। ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀਆਂ ਦੇ ਘਰ ਵਿਚ ਵੜਨ ਕਾਰਨ ਘਰ ਦੇ ਮੈਂਬਰ ਪੁਲਿਸ ਦੇਖ ਕੇ ਘਬਰਾ ਗਏ ਤੇ ਘਰ ਵਿਚ ਪਹਿਲਾਂ ਤੋਂ ਬਿਮਾਰ ਚੱਲ ਰਹੀ ਬਜ਼ੁਰਗ ਮਹਿਲਾ ਦੀ ਹਾਲਤ ਘਬਰਾ ਕੇ ਹੋਰ ਵਿਗੜ ਗਈ। ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ ਸੇਖੋਵਾਲ ਵਿਚ ਕਿਸੇ ਮੁਖਵਰ ਦੀ ਸੂਚਨਾ ’ਤੇ ਪੁਲਿਸ ਤੇ ਆਬਕਾਰੀ ਵਿਭਾਗ ਦੀ ਟੀਮ ਨੇ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲੇ ਵਿਅਕਤੀ ਦੇ ਘਰ ਤੇ ਛਾਪਾ ਮਾਰਨ ਦੀ ਯੋਜਨਾ ਬਣਾਈ ਗਈ। ਪੁਲਿਸ ਤੇ ਆਬਕਾਰੀ ਵਿਭਾਗ ਸਣੇ ਕੁੱਝ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦੇ ਇਕੱਠੇ ਹੋ ਕੇ ਸੇਖੋਵਾਲ ਛਾਪਾ ਮਾਰਨ ਗਏ। ਇਸ ਦੌਰਾਨ ਦੱਸੀ ਲੋਕੇਸ਼ਨ ਤੋਂ ਉਲਟ ਟੀਮ ਵੱਲੋਂ ਸੜਕ ਨਾਲ ਲੱਗਦੀ ਦੁਕਾਨ ਅਤੇ ਪਿੱਛੇ ਪੈਂਦੇ ਦੁਕਾਨਦਾਰ ਦੇ ਘਰ ਵਿਚ ਦਾਖਲ ਹੋ ਕੇ ਘਰ ਤੇ ਦੁਕਾਨ ਦੀ ਫਰੋਲਾ ਫਰੋਲੀ ਸ਼ੁਰੂ ਕਰ ਦਿੱਤੀ। ਵੱਡੀ ਗਿਣਤੀ ਵਿਚ ਘਰ ਵਿਚ ਦਾਖਲ ਹੋਏ ਪੁਲਿਸ ਪਾਰਟੀ ਦੇ ਮੁਲਾਜ਼ਮਾਂ ਨੂੰ ਦੇਖ ਕੇ ਘਰ ਵਿਚ ਪਹਿਲਾਂ ਹੀ ਬਿਮਾਰ ਪਈ ਘਰ ਦੀ ਮੁਖੀ ਔਰਤ ਦੀ ਹਾਲਤ ਹੋਰ ਵਿਗੜ ਗਈ ਜਿਸ ਕਰਕੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਲੋਕਾਂ ਵੱਲੋਂ ਇਸ ਘਟਨਾ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਿਕ ਪੁਲਿਸ ਵੱਲੋਂ ਗ਼ਲਤ ਲੋਕੇਸ਼ਨ ’ਤੇ ਛਾਪਾ ਮਾਰਨ ਦੀ ਸੂਚਨਾ ਮਿਲਣ ’ਤੇ ਸ਼ਰਾਬ ਕਾਰੋਬਾਰੀ ਨੇ ਘਰ ਵਿਚ ਪਈ ਸ਼ਰਾਬ ਅੱਗੇ ਪਿੱਛੇ ਕਰ ਦਿੱਤੀ। ਖ਼ੈਰ ਗੈਰ-਼ਜਿੰਮੇਦਰਾਨਾਂ ਤਰੀਕੇ ਨਾਲ ਪੁਲਿਸ ਪਾਰਟੀ ਵੱਲੋਂ ਕੀਤੀ ਰੇਡ ਦੀ ਹਰ ਪਾਸਿਉਂ ਨਿੰਦਾ ਹੋ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਟਨਾ ਸਾਹਿਬ ਵਿਖੇ ਪਹੁੰਚਦੀਆਂ ਸੰਗਤਾਂ ਲਈ ਸੰਤ ਭੂਰੀ ਵਾਲਿਆਂ ਵੱਲੋਂ ਸੇਵਾ ਦਾ ਅਟੁੱਟ ਪ੍ਰਵਾਹ ਜਾਰੀ- ਬਾਬਾ ਸੁਖਵਿੰਦਰ ਸ... ਅਗਲੀ ਖ਼ਬਰ ਨਾਜਾਇਜ਼ ਕਬਜ਼ੇ ਛੱਡਣ ਸੰਬੰਧੀ ਨੋਟਿਸ ਨੂੰ ਲੈ ਕੇ ਰੋਸ ਪ੍ਰਦਰ਼ਸ਼ਨ
Ad Position 24