31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਵਿਖੇ ਲੱਗੇ ਮੈਡੀਕਲ ਜਾਂਚ ਕੈਂਪ ਦਾ ਦ੍ਰਿਸ਼। ਬਿਰਧ ਆਸ਼ਰਮ ’ਚ ਮੈਡੀਕਲ ਜਾਂਚ ਕੈਂਪ ਲਗਾਇਆ

ਅੱਡਾ ਸਰਾਂ, 30 ਅਗਸਤ (ਹਰਜਿੰਦਰ ਸਿੰਘ ਮਸੀਤੀ)-ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਵਲੋਂ ਪਿੰਡ ਦੇਹਰੀਵਾਲ ਵਿਖੇ ਲੋੜਵੰਦ, ਬੇਸਹਾਰਾ ਬਜ਼ੁਰਗਾਂ ਲਈ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਸਰਕਾਰੀ ਹਸਪਤਾਲ ਟਾਂਡਾ ਅਧੀਨ ਆਉਂਦੇ ਸਿਹਤ ਕੇਂਦਰ ਬੈਂਚ ਬਾਜਾਂ ਵੱਲੋਂ ਲਗਾਏ ਗਏ ਇਸ ਜਾਂਚ ਕੈਂਪ ਦੌਰਾਨ ਰਮਨਦੀਪ ਸਿੰਘ, ਨਵਜੋਤ ਕੌਰ, ਲਖਨ ਪਾਲ ਸਿੰਘ ਤੇ ਹਰਜਿੰਦਰ ਸਿੰਘ ਦੀ ਟੀਮ ਨੇ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਸਰਕਾਰ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਤੇ ਤੰਦਰੁਸਤ ਰਹਿਣ ਲਈ ਸਿਹਤ ਭਰੀਆਂ ਗੱਲਾਂ ਦੱਸੀਆਂ।

Ad Position 21
No active advertisement
ਅਜੀਤ ਡੈਸਕ 31-08-2026
ਅੱਡਾ ਸਰਾਂ, 30 ਅਗਸਤ (ਹਰਜਿੰਦਰ ਸਿੰਘ ਮਸੀਤੀ)-ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਵਲੋਂ ਪਿੰਡ ਦੇਹਰੀਵਾਲ ਵਿਖੇ ਲੋੜਵੰਦ, ਬੇਸਹਾਰਾ ਬਜ਼ੁਰਗਾਂ ਲਈ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਸਰਕਾਰੀ ਹਸਪਤਾਲ ਟਾਂਡਾ ਅਧੀਨ ਆਉਂਦੇ ਸਿਹਤ ਕੇਂਦਰ ਬੈਂਚ ਬਾਜਾਂ ਵੱਲੋਂ ਲਗਾਏ ਗਏ ਇਸ ਜਾਂਚ ਕੈਂਪ ਦੌਰਾਨ ਰਮਨਦੀਪ ਸਿੰਘ, ਨਵਜੋਤ ਕੌਰ, ਲਖਨ ਪਾਲ ਸਿੰਘ ਤੇ ਹਰਜਿੰਦਰ ਸਿੰਘ ਦੀ ਟੀਮ ਨੇ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਸਰਕਾਰ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਤੇ ਤੰਦਰੁਸਤ ਰਹਿਣ ਲਈ ਸਿਹਤ ਭਰੀਆਂ ਗੱਲਾਂ ਦੱਸੀਆਂ। ਕੈਂਪ ਦੇ ਅੰਤ ਵਿਚ ਆਸ਼ਰਮ ਪ੍ਰਬੰਧਕਾਂ ਵੱਲੋਂ ਮਾਹਿਰ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਖਸ਼ੀਸ਼ ਸਿੰਘ, ਰਾਜ ਕੁਮਾਰ, ਕੁਲਦੀਪ ਸਿੰਘ, ਸਤਨਾਮ ਸਿੰਘ,ਚੰਨਣ ਸਿੰਘ,ਗੁਲਜਾਰੀ ਲਾਲ, ਤਨੇਸ ਸੈਣੀ,ਦੀਪਕ ਕੁਮਾਰ, ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ, ਸੋਨੀਆ, ਨੀਰੂ ,ਦਰਸ਼ਨ ਕੌਰ, ਪਰਮਜੀਤ ਕੌਰ, ਅਮਨ,ਰਾਣੀ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਕ ’ਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਅਗਲੀ ਖ਼ਬਰ ਸੈਂਟਰ ਪੱਧਰ ਦੀਆਂ ਖੇਡਾਂ ’ਚ ਈਸਪੁਰ ਸਕੂਲ ਨੇ ਮਾਰੀਆਂ ਮੱਲਾਂ
Ad Position 24