ਗੜ੍ਹਸ਼ੰਕਰ-ਆਦਮਪੁਰ ਸੜਕ ਦੇ ਬਰਮ ਗ਼ਾਇਬ, ਭੰਗ-ਬੂਟੀ ਨਾਲ ਹਾਦਸਾ ਵਾਪਰਨ ਦਾ ਖ਼ਦਸ਼ਾ
ਗੜ੍ਹਸ਼ੰਕਰ, 31 ਅਗਸਤ (ਧਾਲੀਵਾਲ)- ਗੜ੍ਹਸ਼ੰਕਰ-ਆਦਮਪੁਰ ਸੜਕ ਦੇ ਚੜ੍ਹਦੇ ਪਾਸੇ ਬਰਮਾਂ ‘ਤੇ ਉੱਗੀ ਭੰਗ-ਬੂਟੀ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ। ਇਸ ਸੜਕ ਦੇ ਬਰਮ ਗ਼ਾਇਬ ਚੱਲ ਰਹੇ ਹਨ।
ਗੜ੍ਹਸ਼ੰਕਰ, 31 ਅਗਸਤ (ਧਾਲੀਵਾਲ)- ਗੜ੍ਹਸ਼ੰਕਰ-ਆਦਮਪੁਰ ਸੜਕ ਦੇ ਚੜ੍ਹਦੇ ਪਾਸੇ ਬਰਮਾਂ ‘ਤੇ ਉੱਗੀ ਭੰਗ-ਬੂਟੀ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ। ਇਸ ਸੜਕ ਦੇ ਬਰਮ ਗ਼ਾਇਬ ਚੱਲ ਰਹੇ ਹਨ। ਪਹਿਲਾ ਤੋਂ ਹੀ ਤੰਗ ਸੜਕ ‘ਤੇ ਦੋ ਵਾਹਨਾਂ ਦੇ ਇਕ ਦੂਜੇ ਨੂੰ ਕਰਾਸ ਕਰਨ ਵੇਲੇ ਸੜਕ ਨਿਕਾਰੇ ਉੱਗੀ ਭੰਗ-ਬੂਟੀ, ਨੜ੍ਹੇ ਵੱਡੀ ਰੁਕਾਵਟ ਪੈਦਾ ਕਰ ਰਹੇ ਹਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਇਹ ਵੀ ਸਪੱਸ਼ਟ ਨਹੀਂ ਹੋ ਰਿਹਾ ਕਿ ਕਿ ਸੜਕ ਦੇ ਬਰਮ ਹੈ ਵੀ ਨੇ ਕਿ ਨਹੀਂ। ਲੋਕ ਨਿਰਮਾਣ ਵਿਭਾਗ ਇਸ ਮਾਮਲੇ ‘ਚ ਪੂਰੀ ਤਰ੍ਹਾਂ ਅਵੇਸਲਾ ਜਾਪ ਰਿਹਾ ਹੈ। ਇਸ ਸੜਕ ਦਾ ਕੁੱਝ ਸਮਾਂ ਪਹਿਲਾ ਹੀ ਨਿਰਮਾਣ ਹੋਣ ਦੇ ਬਾਵਜੂਦ ਬਰਮ ਨਜ਼ਰ ਨਹੀਂ ਆ ਰਹੇ ਹਨ ਜਿਸ ਤਰ੍ਹਾਂ ਭੰਗ ਬੂਟੀ ਨੇ ਸੜਕ ਨੂੰ ਘੇਰਿਆ ਹੋਇਆ ਹੈ, ਉਸ ਨਾਲ ਕਿਸੇ ਸਮੇਂ ਵੀ ਜਿੱਥੇ ਸੜਕੀ ਹਾਦਸਾ ਵਾਪਰ ਸਕਦਾ ਹੈ ਉੱਥੇ ਹੀ ਇਹ ਨਸ਼ੇੜੀਆਂ ਤੇ ਲੁੱਟ ਖੋਹ ਕਰਨ ਵਾਲੇ ਅਨਸਰਾਂ ਲਈ ਲੁਕਣਗਾਹ ਵੀ ਬਣਿਆ ਹੋਇਆ ਹੈ, ਜਿਸ ਵੱਲ ਪ੍ਰਸ਼ਾਸਨ ਵਲੋਂ ਧਿਆਨ ਹੀ ਦਿੱਤਾ ਜਾ ਰਿਹਾ।