ਪਿੰਡ ਧਾਮੀਆਂ ਦਾ ਇਤਿਹਾਸਕ ਛਿੰਝ ਮੇਲਾ 5 ਤੇ 6 ਨੂੰ
ਹਾਜੀਪੁਰ, 31 ਅਗਸਤ (ਜੋਗਿੰਦਰ ਸਿੰਘ)- ਬਲਾਕ ਹਾਜੀਪੁਰ ਦੇ ਪਿੰਡ ਧਾਮੀਆਂ ਦਾ ਇਤਿਹਾਸਕ ਛਿੰਝ ਮੇਲਾ ਧੰਨ ਧੰਨ ਬਾਬਾ ਲੱਖ ਦਾਤਾ ਦੇ ਆਸ਼ੀਰਵਾਦ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਲੰਬੜਦਾਰ ਸੁਖਦੀਪ ਸਿੰਘ ਪ੍ਰਧਾਨ, ਐਨ.
ਹਾਜੀਪੁਰ, 31 ਅਗਸਤ (ਜੋਗਿੰਦਰ ਸਿੰਘ)- ਬਲਾਕ ਹਾਜੀਪੁਰ ਦੇ ਪਿੰਡ ਧਾਮੀਆਂ ਦਾ ਇਤਿਹਾਸਕ ਛਿੰਝ ਮੇਲਾ ਧੰਨ ਧੰਨ ਬਾਬਾ ਲੱਖ ਦਾਤਾ ਦੇ ਆਸ਼ੀਰਵਾਦ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਲੰਬੜਦਾਰ ਸੁਖਦੀਪ ਸਿੰਘ ਪ੍ਰਧਾਨ, ਐਨ. ਆਰ. ਆਈ. ਲੰਬੜਦਾਰ ਰੰਜੀਤ ਸਿੰਘ ਕੈਨੇਡਾ ਵਾਲੇ, ਸਰਪੰਚ ਹਰਕੰਵਲ ਸਿੰਘ, ਹਰਭਜਨ ਸਿੰਘ ਧਾਮੀ, ਕੇਵਲ ਸਿੰਘ ਧਾਮੀ, ਸੁੱਚਾ ਸਿੰਘ ਸਾਬਕਾ ਸਰਪੰਚ, ਸ਼ਮਸ਼ੇਰ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ, ਜਤਿੰਦਰ ਸਿੰਘ (ਵਿਕੀ), ਡਾ. ਗੁਰਪਾਲ ਸਿੰਘ, ਕਸਤੂਰੀ ਲਾਲ, ਸ਼ਮਸ਼ੇਰ ਸਿੰਘ ਲੰਬੜਦਾਰ ਨੇ ਦੱਸਿਆ ਕਿ ਇਹ ਛਿੰਝ ਮੇਲਾ 5 ਤੇ 6 ਸਤੰਬਰ ਨੂੰ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਛਿੰਝ ਮੇਲੇ ਵਿਚ ਭੁਪਿੰਦਰ ਅਜਨਾਲਾ, ਹਰਸ਼ ਵਰਧਨ ਸਾਦਗਿਰ, ਰੋਜ਼ੀ ਕਪੂਰਥਲਾ, ਲਕੀ, ਬਾਬਾ ਫ਼ਰੀਦ ਦੀਨਾ ਨਗਰ ਤੋਂ ਇਲਾਵਾ ਹੋਰ ਸੈਂਕੜੇ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ ਜਿਨ੍ਹਾਂ ਨੂੰ 4 ਮੋਟਰਸਾਈਕਲ, ਸੋਨੇ ਦੀਆਂ ਮੁੰਦਰੀਆਂ ਤੇ ਹੋਰ ਲੱਖਾਂ ਰੁਪਏ ਦੇ ਦਿਲਕਸ਼ ਇਨਾਮ ਦਿੱਤੇ ਜਾਣਗੇ। ਇਸ ਛਿੰਝ ਮੇਲੇ ਵਿਚ 5 ਸਤੰਬਰ ਨੂੰ ਸਿੰਗਰ ਮਾਸ਼ਾ ਅਲੀ ਤੇ 6 ਸਤੰਬਰ ਨੂੰ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਵਲੋਂ ਅਖਾੜਾ ਲਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਅੱਗੇ ਦੱਸਿਆ ਕਿ ਛਿੰਝ ਵਿਚ ਪੰਜਾਬ, ਹਿਮਾਚਲ, ਹਰਿਆਣਾ ਤੇ ਦਿੱਲੀ, ਜੰਮੂ ਕਸ਼ਮੀਰ ਤੋਂ ਆਏ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ ਜਿਨ੍ਹਾਂ ਨੂੰ ਲੱਖਾਂ ਦੇ ਇਨਾਮਾਂ ਨਾਲ ਨਿਵਾਜਿਆ ਜਾਵੇਗਾ।