02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕਾਰ ਤੇ ਐਕਟਿਵਾ ਦੀ ਟੱਕਰ ਵਿਚ ਐਕਟਿਵਾ ਸਵਾਰ ਦੀ ਮੌਕੇ ’ਤੇ ਮੌਤ

ਐਮਾਂ ਮਾਂਗਟ, 1 ਸਤੰਬਰ (ਗੁਰਾਇਆ)-ਬੀਤੀ ਰਾਤ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੈਂਦੇ ਕਸਬਾ ਐਮਾਂ ਮਾਂਗਟ ਮੰਡੀ ਦੇ ਕੋਲ ਇਕ ਕਾਰ ਤੇ ਐਕਟਿਵਾ ਦੀ ਟੱਕਰ ਹੋ ਜਾਣ ਕਾਰਨ ਐਕਟਿਵਾ ਸਵਾਰ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਪੁੱਤਰ ਰਾਮ ਦਿੱਤਾ ਵਾਸੀ ਪਿੰਡ ਲਤੀਫਪੁਰ ਜੋ ਕਿ ਆਪਣੀ ਐਕਟਿਵਾ ਨੰਬਰ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਐਮਾਂ ਮਾਂਗਟ, 1 ਸਤੰਬਰ (ਗੁਰਾਇਆ)-ਬੀਤੀ ਰਾਤ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੈਂਦੇ ਕਸਬਾ ਐਮਾਂ ਮਾਂਗਟ ਮੰਡੀ ਦੇ ਕੋਲ ਇਕ ਕਾਰ ਤੇ ਐਕਟਿਵਾ ਦੀ ਟੱਕਰ ਹੋ ਜਾਣ ਕਾਰਨ ਐਕਟਿਵਾ ਸਵਾਰ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਪੁੱਤਰ ਰਾਮ ਦਿੱਤਾ ਵਾਸੀ ਪਿੰਡ ਲਤੀਫਪੁਰ ਜੋ ਕਿ ਆਪਣੀ ਐਕਟਿਵਾ ਨੰਬਰ ਪੀ. ਬੀ. 07 ਬੀ. ਐੱਸ. 4226 ’ਤੇ ਸਵਾਰ ਹੋ ਕੇ ਮੁਕੇਰੀਆਂ ਪੇਪਰ ਮਿਲ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਜਦੋਂ ਇਹ ਰਸਤੇ ਵਿਚ ਹੀ ਇਕ ਕਾਰ ਦੀ ਲਪੇਟ ਵਿਚ ਆ ਜਾਣ ਕਾਰਨ ਇਸ ਐਕਟਿਵਾ ਸਵਾਰ ਦੀ ਉਸ ਕਾਰ ਦੇ ਨਾਲ ਬੁਰੀ ਤਰ੍ਹਾਂ ਨਾਲ ਟੱਕਰ ਹੋ ਗਈ ਅਤੇ ਐਕਟਿਵਾ ਸਵਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਦੀ ਜ਼ਖ਼ਮਾਂ ਦੀ ਝਾਲ ਨਾ ਝੱਲਦਾ ਹੋਏ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਪਹੁੰਚੀ ਤੇ ਐਕਟਿਵਾ ਸਵਾਲ ਜ਼ਖ਼ਮੀ ਨੂੰ ਉੱਥੋਂ ਚੱਕ ਕੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੇ ਕਿ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਮੌਕੇ ਮੁਕੇਰੀਆਂ ਪੁਲਿਸ ਪਹੁੰਚ ਕੇ ਕਾਰ ਤੇ ਐਕਟਿਵਾ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸਤਨੌਰ ਵਿਖੇ ਮਹਿੰਗਾਈ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ, ਪੁਲਿਸ ’ਤੇ ਉਚਿਤ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼
Ad Position 24