02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਦੇ ਪ੍ਰਿੰਸੀਪਲ ਰੇਨੂੰ ਚਾਹਲ ਨੂੰ ਮਿਲਿਆ ‘ਐਜੂਕੇਸ਼ਨਿਸਟ ਆਫ਼ ਦਿ ਈਅਰ’ ਦਾ ਸਰਬਉੱਚ ਸਨਮਾਨ

ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਸਿੱਖਿਆ ਦੇ ਖੇਤਰ ‘ਚ ਵਿਲੱਖਣ ਅਗਵਾਈ, ਨਵੀਨਤਾ ਤੇ ਸਮਰਪਿਤ ਸੇਵਾਵਾਂ ਲਈ ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ਦੀ ਪ੍ਰਿੰਸੀਪਲ ਰੇਨੂੰ ਚਾਹਲ ਨੂੰ ਸਿਲਵਰ ਜ਼ੋਨ ਐਜੂਕੇਸ਼ਨਲ ਐਕਸੀਲੈਂਸ ਐਵਾਰਡ 2025-26 ਅਧੀਨ ‘ਐਜੂਕੇਸ਼ਨਿਸਟ ਆਫ਼ ਦਿ ਈਅਰ’ ਦੇ ਸਰਬਉੱਚ ਸਨਮਾਨ ਨਾਲ ਨਿਵਾਜਿਆ। ਜ਼ਿਕਰਯੋਗ ਹੈ ਕਿ ਇਹ ਸਨਮਾਨ ਸਿੱਖਿਆ ਦੇ ਖੇਤਰ ‘ਚ ਪ੍ਰਿੰ: ਚਾਹਲ ਦੇ ਸ਼ਲਾਘਾਯੋਗ ਯੋਗਦਾਨ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਅਤੇ ਸਕੂਲ ‘ਚ ਮਿਆਰੀ ਤੇ ਨਵੀਨਤਾਕਾਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਹੈ।

Ad Position 21
repet_subhas-goyals [Copy P29]
‘ਐਜੂਕੇਸ਼ਨਿਸਟ ਆਫ਼ ਦਿ ਈਅਰ’ ਦਾ ਸਰਬਉੱਚ ਸਨਮਾਨ ਪ੍ਰਾਪਤ ਕਰਨ ਵਾਲੇ ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਦੇ ਪ੍ਰਿੰਸੀਪਲ ਰੇਨੂੰ ਚਾਹਲ ਨਾਲ ਸੁਦੇਸ਼ ਰਾਣੀ ਕਪੂਰ, ਰੀਨਾ ਕਪੂਰ, ਪ੍ਰੋਫੈਸਰ ਮਨੋਜ ਕਪੂਰ ਤੇ ਹੋਰ। 02-09-2026
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਸਿੱਖਿਆ ਦੇ ਖੇਤਰ ‘ਚ ਵਿਲੱਖਣ ਅਗਵਾਈ, ਨਵੀਨਤਾ ਤੇ ਸਮਰਪਿਤ ਸੇਵਾਵਾਂ ਲਈ ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ਦੀ ਪ੍ਰਿੰਸੀਪਲ ਰੇਨੂੰ ਚਾਹਲ ਨੂੰ ਸਿਲਵਰ ਜ਼ੋਨ ਐਜੂਕੇਸ਼ਨਲ ਐਕਸੀਲੈਂਸ ਐਵਾਰਡ 2025-26 ਅਧੀਨ ‘ਐਜੂਕੇਸ਼ਨਿਸਟ ਆਫ਼ ਦਿ ਈਅਰ’ ਦੇ ਸਰਬਉੱਚ ਸਨਮਾਨ ਨਾਲ ਨਿਵਾਜਿਆ। ਜ਼ਿਕਰਯੋਗ ਹੈ ਕਿ ਇਹ ਸਨਮਾਨ ਸਿੱਖਿਆ ਦੇ ਖੇਤਰ ‘ਚ ਪ੍ਰਿੰ: ਚਾਹਲ ਦੇ ਸ਼ਲਾਘਾਯੋਗ ਯੋਗਦਾਨ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਅਤੇ ਸਕੂਲ ‘ਚ ਮਿਆਰੀ ਤੇ ਨਵੀਨਤਾਕਾਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਹੈ। ਸਿਲਵਰ ਜ਼ੋਨ ਵਲੋਂ ਦਿੱਤਾ ਗਿਆ ਇਹ ਸਨਮਾਨ ਉਨ੍ਹਾਂ ਦੀ ਸ਼ਾਨਦਾਰ ਵਿੱਦਿਅਕ ਅਗਵਾਈ ਤੇ ਸਿੱਖਿਆ ਪ੍ਰਤੀ ਸਮਰਪਣ ਦਾ ਪ੍ਰਮਾਣ ਹੈ। ਪ੍ਰਿੰ: ਰੇਨੂੰ ਚਾਹਲ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਸਮਰਪਿਤ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਤੇ ਸਮੂਹ ਸਟਾਫ਼ ਨੂੰ ਦਿੰਦਿਆਂ ਕਿਹਾ ਕਿ ਇਹ ਸਨਮਾਨ ਮੇਰੇ ਲਈ ਸਿਰਫ਼ ਇਕ ਨਿੱਜੀ ਪ੍ਰਾਪਤੀ ਨਹੀਂ ਹੈ, ਸਗੋਂ ਪੂਰੀ ਸਕੂਲ ਟੀਮ ਦੀ ਮਿਹਨਤ, ਲਗਨ ਤੇ ਨਿਰੰਤਰ ਯਤਨਾਂ ਦਾ ਸਨਮਾਨ ਹੈ। ਸਾਡਾ ਮੁੱਖ ਉਦੇਸ਼ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਉਨ੍ਹਾਂ ‘ਚ ਉੱਚੇ ਸੰਸਕਾਰ, ਆਤਮ-ਵਿਸ਼ਵਾਸ ਭਰ ਕੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਇਸ ਪ੍ਰਾਪਤੀ ‘ਤੇ ਸਕੂਲ ਦੀ ਮੁੱਖ ਨਿਰਦੇਸ਼ਕਾ ਸੁਦੇਸ਼ ਰਾਣੀ ਕਪੂਰ, ਡਾਇਰੈਕਟਰ ਰੀਨਾ ਕਪੂਰ ਅਤੇ ਸਕੂਲ ਦੇ ਮਾਰਗ ਦਰਸ਼ਕ ਪ੍ਰੋਫੈਸਰ ਮਨੋਜ ਕਪੂਰ, ਵਾਇਸ ਪ੍ਰਿੰਸੀਪਲ ਸ਼ੀਤਲ ਮਈਅਰ, ਪ੍ਰੀ-ਸਕੂਲ ਹੈੱਡ ਸ਼ਵੇਤਾ ਅਗਨੀਹੋਤਰੀ, ਕੋਆਰਡੀਨੇਟਰ ਗੀਤਾਂਜਲੀ ਨਾਗਪਾਲ, ਮੀਨਾ ਵਸ਼ਿਸ਼ਟ, ਐਡਮਿਨ ਆਫ਼ੀਸਰ ਅਕਸ਼ੈ ਸ਼ਾਰਧਾ ਅਤੇ ਪ੍ਰੀ-ਪ੍ਰਾਇਮਰੀ ਹੈੱਡ ਰਾਕੇਸ਼ ਭਸੀਨ ਸਮੇਤ ਪੂਰੇ ਸਕੂਲ ਸਟਾਫ਼, ਮਾਪਿਆਂ ਅਤੇ ਇਲਾਕੇ ਦੇ ਸਿੱਖਿਆ ਸ਼ਾਸਤਰੀਆਂ ਨੇ ਪ੍ਰਿੰ: ਰੇਨੂੰ ਚਾਹਲ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਵਿੱਦਿਅਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜਨਮ ਅਸ਼ਟਮੀ ਮੌਕੇ ਸਮਾਗਮ 4 ਨੂੰ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਦੀ ਹੀਆ ਗੋਇਲ ਨੇ ਇੰਟਰ-ਸਕੂਲ ‘ਸਲੋਗਨ ਸਪਾਰਕ’ ਮੁਕਾਬਲੇ ’ਚ ਜਿੱਤਿਆ ਰਨਰਅੱਪ ਦਾ ਖ਼ਿਤਾਬ
Ad Position 24