03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਲੱਖਾਂ ਰੁਪਏ ਦੀ ਆਨਲਾਈਨ ਠੱਗੀ ਦੇ ਸੰਬੰਧ ’ਚ ਪੁਲਿਸ ਵਲੋਂ ਦੋ ਕੇਸ ਦਰਜ

ਹੁਸ਼ਿਆਰਪੁਰ, 1 ਸਤੰਬਰ (ਹਰਪ੍ਰੀਤ ਕੌਰ)-ਸਾਈਬਰ ਠੱਗਾਂ ਦੁਆਰਾ ਭੋਲੇ ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਸੰਬੰਧ ’ਚ ਪੁਲਿਸ ਨੇ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ। ਇਕ ਕੇਸ ਦੀਪਿਕਾ ਸ਼ਰਮਾ ਵਾਸੀ ਪਿੰਡ ਹੈਬੋਵਾਲ ਤੇ ਦੂਜਾ ਜੀਤ ਸਿੰਘ ਵਾਸੀ ਪਿੰਡ ਮੇਘੋਵਾਲ ਗੰਜਿਆਂ ਦੀ ਸ਼ਿਕਾਇਤ ’ਤੇ ਦਰਜ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਹੁਸ਼ਿਆਰਪੁਰ, 1 ਸਤੰਬਰ (ਹਰਪ੍ਰੀਤ ਕੌਰ)-ਸਾਈਬਰ ਠੱਗਾਂ ਦੁਆਰਾ ਭੋਲੇ ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਸੰਬੰਧ ’ਚ ਪੁਲਿਸ ਨੇ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ। ਇਕ ਕੇਸ ਦੀਪਿਕਾ ਸ਼ਰਮਾ ਵਾਸੀ ਪਿੰਡ ਹੈਬੋਵਾਲ ਤੇ ਦੂਜਾ ਜੀਤ ਸਿੰਘ ਵਾਸੀ ਪਿੰਡ ਮੇਘੋਵਾਲ ਗੰਜਿਆਂ ਦੀ ਸ਼ਿਕਾਇਤ ’ਤੇ ਦਰਜ ਕੀਤਾ। ਦੀਪਿਕਾ ਸ਼ਰਮਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਇੰਸਟਾਗ੍ਰਾਮ ’ਤੇ ‘ਵਰਕ ਫ਼ਰਾਮ ਹੋਮ’ ਦੇ ਲਿੰਕ ਰਾਹੀਂ ਉਸ ਕੋਲੋਂ ਕੁੱਝ ਵੀਡੀਓ ਲਾਈਕ ਕਰਵਾ ਕੇ 120 ਰੁਪਏ ਉਸ ਨੂੰ ਭੇਜੇ ਗਏ ਤੇ ਬਾਅਦ ਵਿਚ ਟੈਲੀਗ੍ਰਾਮ ਗਰੁੱਪ ‘ਸੁਪਰ ਵਾਆਈਪੀ-049’ ਵਿਚ ਸ਼ਾਮਿਲ ਕਰਕੇ ਵੱਖ-ਵੱਖ ਕੋਡਾਂ ਰਾਹੀਂ ਉਸ ਕੋਲੋਂ 1.15 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ। ਜਦੋਂ ਉਸ ਕੋਲੋਂ 80 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਤਾਂ ਉਸ ਨੂੰ ਆਨਲਾਈਨ ਠੱਗੀ ਹੋਣ ਦਾ ਸ਼ੱਕ ਹੋਇਆ। ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ। ਇਸੇ ਤਰ੍ਹਾਂ ਠੱਗੀ ਦਾ ਸ਼ਿਕਾਰ ਹੋਏ ਜੀਤ ਸਿੰਘ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਵਟਸਐਪ ’ਤੇ ਫ਼ੋਨ ਕਰਕੇ ਆਪਣੇ ਆਪ ਨੂੰ ਉਨ੍ਹਾਂ ਦੇ ਸਪੇਨ ਰਹਿੰਦੇ ਪੁੱਤਰ ਹਰਦੀਪ ਸਿੰਘ ਦਾ ਵਕੀਲ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਨਾਲ ਹਾਦਸਾ ਵਾਪਰ ਗਿਆ ਹੈ ਤੇ ਉਸ ਦੀ ਜ਼ਮਾਨਤ ਲਈ ਦੋ ਲੱਖ ਰੁਪਏ ਆਪਣੇ ਖਾਤੇ ’ਚ ਟਰਾਂਸਫ਼ਰ ਕਰਵਾ ਲਏ। ਬਾਅਦ ’ਚ ਜਦੋਂ ਉਨ੍ਹਾਂ ਦੀ ਬੇਟੇ ਨਾਲ ਗੱਲ ਹੋਈ ਤਾਂ ਪਤਾ ਲੱਗਿਆ ਕਿ ਉਸ ਨਾਲ ਕੋਈ ਹਾਦਸਾ ਨਹੀਂ ਵਾਪਰਿਆ ਸੀ। ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਗੜ੍ਹਦੀਵਾਲਾ ਵਿਖੇ ਸਫ਼ਾਈ ਮੁਹਿੰਮ ਦਾ ਨਿਰੀਖਣ ਅਗਲੀ ਖ਼ਬਰ ਜਨਮ ਅਸ਼ਟਮੀ ਮੌਕੇ ਸਮਾਗਮ 4 ਨੂੰ
Ad Position 24