03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਹਿਰ ਕਾਲੋਨੀ ਮੁਕੇਰੀਆਂ ਵਿਖੇ ਤੀਜ ਦਾ ਤਿਉਹਾਰ ਮਨਾਇਆ

ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)-ਨਹਿਰ ਕਾਲੋਨੀ ਮੁਕੇਰੀਆਂ ਵਾਰਡ ਨੰਬਰ 12 ਵਿਚ ਤੀਜ ਦਾ ਤਿਉਹਾਰ ਮਨਾਇਆ। ਇਸ ਮੌਕੇ ਵਾਰਡ ਨੰਬਰ 12 ਦੀ ਕੌਂਸਲਰ ਪੂਨਮ ਰੱਤੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਔਰਤਾਂ ਨੇ ਇਸ ਤਿਉਹਾਰ ਦੀ ਸ਼ਾਨਦਾਰ ਤਰੀਕੇ ਨਾਲ ਸ਼ੁਰੂਆਤ ਕਰਦੇ ਹੋਏ ਫੋਕ ਗੀਤ, ਗਿੱਧਾ ਪੇਸ਼ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)-ਨਹਿਰ ਕਾਲੋਨੀ ਮੁਕੇਰੀਆਂ ਵਾਰਡ ਨੰਬਰ 12 ਵਿਚ ਤੀਜ ਦਾ ਤਿਉਹਾਰ ਮਨਾਇਆ। ਇਸ ਮੌਕੇ ਵਾਰਡ ਨੰਬਰ 12 ਦੀ ਕੌਂਸਲਰ ਪੂਨਮ ਰੱਤੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਔਰਤਾਂ ਨੇ ਇਸ ਤਿਉਹਾਰ ਦੀ ਸ਼ਾਨਦਾਰ ਤਰੀਕੇ ਨਾਲ ਸ਼ੁਰੂਆਤ ਕਰਦੇ ਹੋਏ ਫੋਕ ਗੀਤ, ਗਿੱਧਾ ਪੇਸ਼ ਕੀਤਾ। ਕੌਂਸਲਰ ਪੂਨਮ ਰੱਤੂ ਨੇ ਆਪਣੇ ਸੰਬੋਧਨ ’ਚ ਔਰਤਾਂ ਨੂੰ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਤੀਜ ਦਾ ਤਿਉਹਾਰ ਆਪਸੀ ਪਿਆਰ ਤੇ ਭਾਈਚਾਰਕ ਦਾ ਪ੍ਰਤੀਕ ਹੈ। ਇਸ ਮੌਕੇ ਖ਼ੂਬਸੂਰਤ ਪਹਿਰਾਵਿਆਂ ਵਿਚ ਆਈਆਂ ਔਰਤਾਂ ਨੇ ਖ਼ੂਬ ਰੌਣਕਾਂ ਲਗਾਈਆਂ। ਇਸ ਮੌਕੇ ਕਮਲ, ਰੰਜਨਾ, ਪ੍ਰੇਮ ਕੁਮਾਰੀ, ਜਸਪ੍ਰੀਤ, ਹਰਪ੍ਰੀਤ, ਪ੍ਰਭਜੋਤ, ਜਸਵਿੰਦਰ ਕੌਰ ਮੀਨੂੰ, ਸੁਨੈਨਾ, ਨਵਦੀਪ, ਸਵੀਟੀ, ਰਿਚਾ, ਜੂਲੀ, ਆਰਤੀ, ਨੀਲਮ ਕੁਮਾਰੀ, ਰਾਜ ਚੋਪੜਾ, ਪੂਜਾ, ਊਸ਼ਾ ਤੇ ਸੁਰਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਤੇ ਬੱਚਿਆਂ ਨੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਗੰਨੇ ਹੇਠਲਾ ਰਕਬਾ ਵਧਾਉਣ ਲਈ ਸਰਕਾਰ ਗੰਨੇ ਦਾ ਰੇਟ 650 ਰੁਪਏ ਤੈਅ ਕਰੇ-ਜੌਹਲ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਗੜ੍ਹਦੀਵਾਲਾ ਵਿਖੇ ਸਫ਼ਾਈ ਮੁਹਿੰਮ ਦਾ ਨਿਰੀਖਣ
Ad Position 24