ਸਿੱਖਿਆ ਵਿਭਾਗ ‘ਚ ਵਧੀਆ ਸੇਵਾਵਾਂ ਨਿਭਾਉਣ ‘ਤੇ ਲੈਕ. ਸੰਤੋਖ ਸਿੰਘ ਨੂੰ ਸਨਮਾਨਿਤ
ਕੋਟਫ਼ਤੂਹੀ, 1 ਸਤੰਬਰ (ਅਵਤਾਰ ਸਿੰਘ ਅਟਵਾਲ)-ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਸਿੱਖਿਆ ਵਿਭਾਗ ‘ਚ ਸ਼ਾਨਦਾਰ ਸੇਵਾਵਾਂ ਨਿਭਾਉਣ ਤੇ ਲੈਕਚਰਾਰ ਸੰਤੋਖ ਸਿੰਘ ਨੂੰ ਸਨਮਾਨਿਤ ਕੀਤਾ। ਲੈਕਚਰਾਰ ਸੰਤੋਖ ਸਿੰਘ ਵਲੋਂ ਸਿੱਖਿਆ ਵਿਭਾਗ ਦੇ ਤੀਹ ਸਾਲਾਂ ਦੇ ਤਜਰਬੇ ਵਿਚ ਪੜ੍ਹਾਏ ਵਿਦਿਆਰਥੀ ਅੱਜ ਆਪਣੀ ਜ਼ਿੰਦਗੀ ਵਿਚ ਸਫਲਤਾ ਦੀਆਂ ਉਚਾਈਆਂ ਦੇ ਸਿਖ਼ਰਾਂ ਨੂੰ ਛੂਹ ਰਹੇ ਹਨ।
ਕੋਟਫ਼ਤੂਹੀ, 1 ਸਤੰਬਰ (ਅਵਤਾਰ ਸਿੰਘ ਅਟਵਾਲ)-ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਸਿੱਖਿਆ ਵਿਭਾਗ ‘ਚ ਸ਼ਾਨਦਾਰ ਸੇਵਾਵਾਂ ਨਿਭਾਉਣ ਤੇ ਲੈਕਚਰਾਰ ਸੰਤੋਖ ਸਿੰਘ ਨੂੰ ਸਨਮਾਨਿਤ ਕੀਤਾ। ਲੈਕਚਰਾਰ ਸੰਤੋਖ ਸਿੰਘ ਵਲੋਂ ਸਿੱਖਿਆ ਵਿਭਾਗ ਦੇ ਤੀਹ ਸਾਲਾਂ ਦੇ ਤਜਰਬੇ ਵਿਚ ਪੜ੍ਹਾਏ ਵਿਦਿਆਰਥੀ ਅੱਜ ਆਪਣੀ ਜ਼ਿੰਦਗੀ ਵਿਚ ਸਫਲਤਾ ਦੀਆਂ ਉਚਾਈਆਂ ਦੇ ਸਿਖ਼ਰਾਂ ਨੂੰ ਛੂਹ ਰਹੇ ਹਨ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਪ੍ਰਿੰਸੀਪਲ ਹਰਮਨੋਜ ਕੁਮਾਰ, ਲੈਕਚਰਾਰ ਸਤਨਾਮ ਕੁਮਾਰ, ਲੈਕਚਰਾਰ ਕੁਮਾਰੀ ਨੀਲਮ ਅਤੇ ਲੈਕਚਰਾਰ ਜਤਿੰਦਰ ਸਿੰਘ ਨੇ ਉਨ੍ਹਾਂ ਨੂੰ ਵਧੀਆ ਸੇਵਾਵਾਂ ਨਿਭਾਉਣ ’ਤੇ ਵਧਾਈ ਦਿੱਤੀ ਤੇ ਇਕ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਗੁਰਪ੍ਰੀਤ ਕੌਰ, ਪਰਮਿੰਦਰ ਸਿੰਘ, ਏ. ਐੱਸ. ਆਈ. ਚਰਨਜੀਤ ਸਿੰਘ, ਅਨੀਤਾ ਰਾਣੀ, ਮੁਕੁਲ ਗੁਰੂ, ਜਸਪਿੰਦਰ ਕੌਰ, ਸਤਨਾਮ ਸਿੰਘ, ਗੁਰਦੀਪ ਕੌਰ, ਜਰਨੈਲ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।