01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਵਿਧਾਇਕ ਜਿੰਪਾ ਵਲੋਂ ਆਤਮਸੁਖ ਆਤਮਦੇਵ ਆਸ਼ਰਮ ਦੇ ਖਿਡਾਰੀਆਂ ਦਾ ਸਨਮਾਨ

ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਆਤਮਸੁਖ ਆਤਮਦੇਵ ਆਸ਼ਰਮ (ਫ਼ਾਰ ਲਿਵਿੰਗ ਗਾਡਜ਼) ਹੁਸ਼ਿਆਰਪੁਰ ਦੇ ਪ੍ਰਤਿਭਾਸ਼ਾਲੀ ਵਿਸ਼ੇਸ਼ ਖਿਡਾਰੀਆਂ ਸਾਗਰ ਅਤੇ ਅਮਨਦੀਪ ਕੌਰ ਦੀਆਂ ਅੰਤਰਰਾਸ਼ਟਰੀ ਖੇਡ ਪ੍ਰਾਪਤੀਆਂ ‘ਤੇ ਸਨਮਾਨਿਤ ਕਰਨ ਹਿੱਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵਿਸ਼ੇਸ਼ ਤੌਰ ‘ ਤੇ ਹਾਜ਼ਰ ਹੋਏ ਅਤੇ ਦੋਵੇਂ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ।

Ad Position 21
repet_subhas-goyals [Copy P29]
ਖਿਡਾਰਨ ਅਮਨਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ। 02-09-2026
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਆਤਮਸੁਖ ਆਤਮਦੇਵ ਆਸ਼ਰਮ (ਫ਼ਾਰ ਲਿਵਿੰਗ ਗਾਡਜ਼) ਹੁਸ਼ਿਆਰਪੁਰ ਦੇ ਪ੍ਰਤਿਭਾਸ਼ਾਲੀ ਵਿਸ਼ੇਸ਼ ਖਿਡਾਰੀਆਂ ਸਾਗਰ ਅਤੇ ਅਮਨਦੀਪ ਕੌਰ ਦੀਆਂ ਅੰਤਰਰਾਸ਼ਟਰੀ ਖੇਡ ਪ੍ਰਾਪਤੀਆਂ ‘ਤੇ ਸਨਮਾਨਿਤ ਕਰਨ ਹਿੱਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵਿਸ਼ੇਸ਼ ਤੌਰ ‘ ਤੇ ਹਾਜ਼ਰ ਹੋਏ ਅਤੇ ਦੋਵੇਂ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਆਸ਼ਰਮ ਦੇ ਵਿਦਿਆਰਥੀ ਸਾਗਰ ਨੇ 4 ਤੋਂ 12 ਜੁਲਾਈ 2026 ਤੱਕ ਪੈਰਿਸ, ਫਰਾਂਸ ‘ਚ ਕਰਵਾਏ ਸਪੈਸ਼ਲ ਉਲੰਪਿਕਸ ਯੂਨੀਫਾਈਡ ਫੁੱਟਬਾਲ ਵਰਲਡ ਕੱਪ, ਪੈਰਿਸ 2026 ‘ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ, ਪੰਜਾਬ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਆਸ਼ਰਮ ਦੀ ਪ੍ਰਤਿਭਾਸ਼ਾਲੀ ਖਿਡਾਰਨ ਅਮਨਦੀਪ ਕੌਰ ਨੇ 18 ਤੋਂ 25 ਅਗਸਤ 2026 ਤੱਕ ਬੈਲਜੀਅਮ ਅਤੇ ਨੀਦਰਲੈਂਡਜ਼ ਵਿਚ ਕਰਵਾਏ ਐਫ.ਆਈ.ਐਚ. ਪੈਰਾ ਹਾਕੀ ਵਰਲਡ ਕੱਪ 2026 ਵਿਚ ਭਾਰਤ ਵੱਲੋਂ ਭਾਗ ਲੈ ਕੇ ਅੰਤਰਰਾਸ਼ਟਰੀ ਮੰਚ ‘ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸਾਗਰ ਨੂੰ ਚਾਂਦੀ ਦਾ ਤਗਮਾ ਪਹਿਨਾ ਕੇ ਸਨਮਾਨਿਤ ਕੀਤਾ ਜਦਕਿ ਅਮਨਦੀਪ ਕੌਰ ਨੂੰ ਐਫ.ਆਈ.ਐਚ. ਪੈਰਾ ਹਾਕੀ ਵਰਲਡ ਕੱਪ 2026 ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦੀ ਪ੍ਰਾਪਤੀ ਲਈ ਸਨਮਾਨ-ਪੱਤਰ ਭੇਟ ਕੀਤਾ। ਉਨ੍ਹਾਂ ਆਸ਼ਰਮ ਦੇ 11 ਵਿਸ਼ੇਸ਼ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਰ ਮਹੀਨੇ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਦੇ ਚੈੱਕ ਵੀ ਭੇਟ ਕੀਤੇ। ਜਿੰਪਾ ਨੇ ਆਤਮਸੁਖ ਆਤਮਦੇਵ ਆਸ਼ਰਮ ਵੱਲੋਂ ਵਿਸ਼ੇਸ਼ ਬੱਚਿਆਂ ਦੀ ਭਲਾਈ, ਸਿਖਲਾਈ ਤੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਆਤਮਸੁਖ ਆਤਮਦੇਵ ਆਸ਼ਰਮ (ਫ਼ਾਰ ਲਿਵਿੰਗ ਗਾਡਜ਼) ਹੁਸ਼ਿਆਰਪੁਰ ਦੇ ਪ੍ਰਧਾਨ ਨਵਦੀਪ ਸੂਦ ਨੇ ਵਿਧਾਇਕ ਜਿੰਪਾ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੀ ਵਿਦਿਆਰਥਣ ਜੈਸਮੀਨ ਕੌਰ ਦੀ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਲਈ ਚੋਣ ਅਗਲੀ ਖ਼ਬਰ ਸਰਕਾਰ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ 100 ਕਰੋੜ ਦਾ ਬਜਟ ਰੱਖਿਆ - ਡਾ. ਰਾਜ ਕੁ...
Ad Position 24