ਹਰਜਿੰਦਰ ਸਿੰਘ ਦੀ ਸੇਵਾ-ਮੁਕਤੀ ’ਤੇ ਸ਼ਾਨਦਾਰ ਵਿਦਾਇਗੀ ਪਾਰਟੀ
ਤਲਵਾੜਾ, 1 ਸਤੰਬਰ (ਮਹਿਤਾ)- ਸ. ਹਰਜਿੰਦਰ ਸਿੰਘ ਨਿਵਾਸੀ ਦੇਵੀਦਾਸ ਦੀ ਸੇਵਾ-ਮੁਕਤੀ ’ਤੇ ਸ਼ਾਨਦਾਰ ਵਿਦਾਇਗੀ ਪਾਰਟੀ ਕੀਤੀ ਗਈ ਜਿਸ ਵਿਚ ਮੁਖ ਮਹਿਮਾਨ ਵਜੋਂ ਹਰਜਿੰਦਰ ਸਿੰਘ ਸੀਨੀਅਰ ਕਰਮਚਾਰੀ ਸ਼ਾਹ ਨਹਿਰ ਪਹੁੰਚੇ।
ਤਲਵਾੜਾ, 1 ਸਤੰਬਰ (ਮਹਿਤਾ)- ਸ. ਹਰਜਿੰਦਰ ਸਿੰਘ ਨਿਵਾਸੀ ਦੇਵੀਦਾਸ ਦੀ ਸੇਵਾ-ਮੁਕਤੀ ’ਤੇ ਸ਼ਾਨਦਾਰ ਵਿਦਾਇਗੀ ਪਾਰਟੀ ਕੀਤੀ ਗਈ ਜਿਸ ਵਿਚ ਮੁਖ ਮਹਿਮਾਨ ਵਜੋਂ ਹਰਜਿੰਦਰ ਸਿੰਘ ਸੀਨੀਅਰ ਕਰਮਚਾਰੀ ਸ਼ਾਹ ਨਹਿਰ ਪਹੁੰਚੇ। ਐਸ. ਡੀ. ਓ. ਇੰਜ. ਜਤਿੰਦਰ ਸਿੰਘ ਦੀ ਅਗਵਾਈ ’ਚ ਸਮੂਹ ਸਟਾਫ ਵਲੋਂ ਮੁੱਖ ਮਹਿਮਾਨ ਹਰਜਿੰਦਰ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਐਸ. ਡੀ. ਓ. ਇੰਜ. ਜਤਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਰਜਿੰਦਰ ਸਿੰਘ ਆਪਣੀ 31 ਵਰ੍ਹਿਆਂ ਦੀ ਬੇਦਾਗ ਸੇਵਾਵਾਂ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਆਪਣੀ ਪੂਰੀ ਨੌਕਰੀ ਮਿਹਨਤ ਤੇ ਇਮਾਨਦਾਰੀ ਨਾਲ ਕੀਤੀ। ਐਸ. ਡੀ. ਓ. ਇੰਜ. ਜਤਿੰਦਰ ਸਿੰਘ ਤੇ ਸਮੂਹ ਸਟਾਫ ਵਲੋਂ ਹਰਜਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਹਰਜਿੰਦਰ ਸਿੰਘ ਨੇ ਸ਼ਾਨਦਾਰ ਵਿਦਾਇਗੀ ਪਾਰਟੀ ਲਈ ਸਮੂਹ ਸਟਾਫ ਦਾ ਤਹਿ ਦਿੱਲੋਂ ਧੰਨਵਾਦ ਕੀਤਾ। ਇਸ ਮੌਕੇ ਸ. ਨਰਿੰਦਰਪਾਲ ਸਿੰਘ ਲੱਕੀ ਜ਼ਿਲ੍ਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਬ), ਸਿਮਰਪ੍ਰੀਤ ਸਿੰਘ, ਸੇਵਾ-ਮੁਕਤ ਐਸ. ਡੀ. ਓ. ਮਿੱਤਲ ਮਾਨ ਸਿੰਘ, ਇੰਦਰਪਾਲ ਸਿੰਘ, ਗੁਰਨਾਮ ਸਿੰਘ, ਪਰਮਿੰਦਰ ਸਿੰਘ, ਸਤੀਸ਼ ਕੁਮਾਰ, ਜੇ. ਈ. ਜਰਨੈਲ ਸਿੰਘ, ਉਕਾਂਰ ਸਿੰਘ, ਰਾਜਵੀਰ ਸਿੰਘ, ਜੇ.ਈ. ਅਨਿਲ ਕੁਮਾਰ, ਦੀਪ ਬਾਜਵਾ ਆਦਿ ਤੋਂ ਇਲਾਵਾ ਸਮੂਹ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ’ਚ ਸ਼ਾਹ ਨਹਿਰ ਦਾ ਸਟਾਫ ਹਾਜ਼ਰ ਸੀ।