01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਸ਼ੁਰੂ

ਹੁਸ਼ਿਆਰਪੁਰ, 1 ਸਤੰਬਰ (ਹਰਪ੍ਰੀਤ ਕੌਰ)-ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਯੋਗਾ ਖਿਡਾਰੀਆਂ ਦੀ ਤਿੰਨ ਰੋਜ਼ਾ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ ਹੋਇਆ। ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਕਰਦਿਆਂ ਤਿਰੰਗੇ ਨੂੰ ਸਲਾਮੀ ਦਿੱਤੀ।

Ad Position 21
repet_subhas-goyals [Copy P29]
ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਕੌਮੀ ਯੋਗਾ ਮੀਟ ਦਾ ਆਗਾਜ਼ ਕਰਨ ਮੌਕੇ ਡੀ.ਸੀ. ਆਸ਼ਿਕਾ ਜੈਨ ਤੇ ਹੋਰ। ਤਸਵੀਰ : ਹਰਪ੍ਰੀਤ ਕੌਰ 02-09-2026
ਹੁਸ਼ਿਆਰਪੁਰ, 1 ਸਤੰਬਰ (ਹਰਪ੍ਰੀਤ ਕੌਰ)-ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਯੋਗਾ ਖਿਡਾਰੀਆਂ ਦੀ ਤਿੰਨ ਰੋਜ਼ਾ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ ਹੋਇਆ। ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਕਰਦਿਆਂ ਤਿਰੰਗੇ ਨੂੰ ਸਲਾਮੀ ਦਿੱਤੀ। ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੌਮੀ ਝੰਡਾ ਲਹਿਰਾ ਕੇ ਕੌਮੀ ਯੋਗਾ ਮੀਟ ਦਾ ਆਗਾਜ਼ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਯੋਗਾ ਸਿਰਫ਼ ਖੇਡ ਨਹੀਂ, ਸਗੋਂ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ, ਇਕਾਗਰਤਾ ਅਤੇ ਸੰਤੁਲਿਤ ਜੀਵਨ ਦਾ ਮਾਰਗ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਖੇਡ-ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਨੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਪ੍ਰਬੰਧਕੀ ਟੀਮ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਨਵੋਦਿਆ ਵਿਦਿਆਲਿਆ ਸੰਮਤੀ ਖੇਤਰੀ ਦਫ਼ਤਰ ਚੰਡੀਗੜ੍ਹ ਦੀ ਸਹਾਇਕ ਕਮਿਸ਼ਨਰ ਸੁਖਰਾਜ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਅਤੇ ਅੰਤਰਰਾਸ਼ਟਰੀ ਯੋਗਾ ਖਿਡਾਰਨ ਚੇਤਨਪ੍ਰੀਤ ਕੌਰ, ਸਹਾਇਕ ਕਮਿਸ਼ਨਰ ਆਈ.ਏ.ਐਸ. ਗੁਰਕੰਵਲ ਸਿੰਘ, ਸਰਪੰਚ ਸ਼ੀਤਲ ਸਿੰਘ ਚੀਮਾ, ਲਖਬੀਰ ਕੌਰ, ਜੋਗਿੰਦਰ ਸਿੰਘ, ਵਾਈਸ ਪ੍ਰਿੰਸੀਪਲ ਸੰਤੋਸ਼ ਕੁਮਾਰੀ ਨੇਗੀ, ਸੀਨੀਅਰ ਅਧਿਆਪਕ ਸੰਜੀਵ ਭੁੱਲਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਮ ਸੁੰਦਰ ਸੇਠੀ ਭੂੰਬਲਾ ਮਾਲੇਵਾਲ ‘ਆਪ’ ਦੇ ਹਲਕਾ ਬਲਾਚੌਰ ਦੇ ਯੂਥ ਬਲਾਕ ਕੋਆਡੀਨੇਟਰ ਬਣੇ ਅਗਲੀ ਖ਼ਬਰ ਪਰਬੁੱਧ ਭਾਰਤ ਫਾਊਂਡੇਸ਼ਨ ਨੇ 17ਵੀਂ ਕੰਪੀਟੀਸ਼ਨ ਦੀ ਲਿਖਤੀ ਪ੍ਰੀਖਿਆ ਕਰਵਾਈ
Ad Position 24