02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਚੋਣ 11 ਨੂੰ : ਪ੍ਰਧਾਨਗੀ ਪਦ ਲਈ ਹੋਵੇਗਾ ਚਹੁੰਕੋਣਾ ਦਿਲਚਸਪ ਮੁਕਾਬਲਾ

ਹੁਸ਼ਿਆਰਪੁਰ, 2 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਚੋਣ ਨੂੰ ਲੈ ਕੇ ਜਿੱਥੇ ਪ੍ਰਧਾਨਗੀ ਪਦ ਲਈ ਪਹਿਲੀਵਾਰ ਚਾਰ ਉਮੀਦਵਾਰਾਂ ਵਿਚਕਾਰ ਚਹੁਕੋਨਾ ਮੁਕਾਬਲਾ ਹੋਣ ਜਾ ਰਿਹਾ ਹੈ, ਉੱਥੇ ਹੀ ਜਨਰਲ ਸਕੱਤਰ, 2 ਮੀਤ ਪ੍ਰਧਾਨ, ਜੁਆਇੰਟ ਸੈਕਟਰੀ ਲਈ ਸਿੱਧਾ ਮੁਕਾਬਲਾ ਹੋਵੇਗਾ। ਇੱਥੇ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਇਤਿਹਾਸ ‘ਚ ਪਹਿਲੀਵਾਰ ਹੈ ਕਿ ਕੋਈ ਇਕ ਉਮੀਦਵਾਰ ਪ੍ਰਧਾਨਗੀ ਅਤੇ ਜਨਰਲ ਸਕੱਤਰ ਦੇ ਪਦ ਲਈ ਇਕੱਠੇ ਚੋਣ ਲੜ ਰਿਹਾ ਹੈ।

Ad Position 21
repet_subhas-goyals [Copy P29]
ਐਡਵੋਕੇਟ ਦੀਪਕ ਸ਼ਰਮਾ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਐਡਵੋਕੇਟ ਆਰ.ਪੀ. ਧੀਰ, ਐਡਵੋਕੇਟ ਨਵਜਿੰਦਰ ਸਿੰਘ ਬੇਦੀ ਤੇ ਐਡਵੋਕੇਟ ਪੁਨੀਤਇੰਦਰ ਸਿੰਘ ਕੰਗ। 03-09-2026
ਹੁਸ਼ਿਆਰਪੁਰ, 2 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਚੋਣ ਨੂੰ ਲੈ ਕੇ ਜਿੱਥੇ ਪ੍ਰਧਾਨਗੀ ਪਦ ਲਈ ਪਹਿਲੀਵਾਰ ਚਾਰ ਉਮੀਦਵਾਰਾਂ ਵਿਚਕਾਰ ਚਹੁਕੋਨਾ ਮੁਕਾਬਲਾ ਹੋਣ ਜਾ ਰਿਹਾ ਹੈ, ਉੱਥੇ ਹੀ ਜਨਰਲ ਸਕੱਤਰ, 2 ਮੀਤ ਪ੍ਰਧਾਨ, ਜੁਆਇੰਟ ਸੈਕਟਰੀ ਲਈ ਸਿੱਧਾ ਮੁਕਾਬਲਾ ਹੋਵੇਗਾ। ਇੱਥੇ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਇਤਿਹਾਸ ‘ਚ ਪਹਿਲੀਵਾਰ ਹੈ ਕਿ ਕੋਈ ਇਕ ਉਮੀਦਵਾਰ ਪ੍ਰਧਾਨਗੀ ਅਤੇ ਜਨਰਲ ਸਕੱਤਰ ਦੇ ਪਦ ਲਈ ਇਕੱਠੇ ਚੋਣ ਲੜ ਰਿਹਾ ਹੈ। ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ, ਉੱਥੇ ਉਮੀਦਵਾਰਾਂ ਵਲੋਂ ਵੀ ਆਪਣੇ ਪੱਧਰ ‘ਤੇ ਜੋੜ-ਤੋੜ ਦੀ ਰਾਜਨੀਤੀ ਅਪਣਾਈ ਜਾ ਰਹੀ ਹੈ। ਚੋਣਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਣ ਰਿਟਰਨਿੰਗ ਅਫ਼ਸਰ-ਕਮ-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐਡਵੋਕੇਟ ਵਿਕਰਮ ਸਿੰਘ ਨੇ ਦੱਸਿਆ ਕਿ ਇਸ ਚੋਣ ਲਈ ਕੁੱਲ 792 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ, 2 ਮੀਤ ਪ੍ਰਧਾਨ, ਜਨਰਲ ਸਕੱਤਰ, ਜੁਆਇੰਟ ਸਕੱਤਰ ਦੀ ਚੋਣ ਕਰਨਗੇ। ਉਨ੍ਹਾਂ ਦੱਸਿਆ ਕਿ ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਲਵਪ੍ਰੀਤ ਸਿੰਘ, ਲਾਇਬ੍ਰੇਰੀ ਸੈਕਟਰੀ ਲਈ ਐਡਵੋਕੇਟ ਇਸ਼ਾਨ ਕੌਸ਼ਲ ਅਤੇ 6 ਐਗਜ਼ੈਕਟਿਵ ਮੈਂਬਰ ਐਡਵੋਕੇਟ ਅਵਨਿੰਦਨ ਸ਼ਰਮਾ, ਐਡਵੋਕੇਟ ਧਰੁਵ ਵਰਮਾ, ਐਡਵੋਕੇਟ ਮਨਦੀਪ ਕੌਰ, ਐਡਵੋਕੇਟ ਅਕਸ਼ੈ ਸ਼ਰਮਾ, ਐਡਵੋਕੇਟ ਚੇਤਨਾ ਕੁੰਮਰਾ ਤੇ ਐਡਵੋਕੇਟ ਰੀਤਿਕਾ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨਗੀ ਪਦ ਲਈ ਐਡਵੋਕੇਟ ਦੀਪਕ ਸ਼ਰਮਾ ਜੋ ਕਿ ਦੋ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਐਡਵੋਕੇਟ ਆਰ.ਪੀ. ਧੀਰ ਜੋ 18 ਵਾਰ ਪ੍ਰਧਾਨ ਰਹਿ ਚੁੱਕੇ ਹਨ, ਐਡਵੋਕੇਟ ਨਵਜਿੰਦਰ ਸਿੰਘ ਬੇਦੀ ਚੋਣ ਮੈਦਾਨ ‘ਚ ਹਨ। ਇਸੇ ਤਰ੍ਹਾਂ ਜਨਰਲ ਸਕੱਤਰ ਲਈ ਐਡਵੋਕੇਟ ਦੀਪਕ ਸ਼ਰਮਾ ਤੇ ਐਡਵੋਕੇਟ ਪੁਨੀਤਇੰਦਰ ਸਿੰਘ ਕੰਗ, ਮੀਤ ਪ੍ਰਧਾਨ ਲਈ ਐਡਵੋਕੇਟ ਮਾਣਿਕ ਤੇ ਐਡਵੋਕੇਟ ਅਸ਼ੀਸ਼ ਵਰਮਾ, ਮੀਤ ਪ੍ਰਧਾਨ (ਇਸਤਰੀ) ਲਈ ਐਡਵੋਕੇਟ ਸੁਮਨ ਪਰਮਾਰ ਤੇ ਐਡਵੋਕੇਟ ਗੁਰਪ੍ਰੀਤ ਕੌਰ, ਜੁਆਇੰਟ ਸੈਕਟਰੀ ਲਈ ਐਡਵੋਕੇਟ ਨੈਨਸੀ ਸ਼ਰਮਾ ਤੇ ਐਡਵੋਕੇਟ ਹਰਪ੍ਰੀਤ ਕੌਰ ਵਿਚਕਾਰ ਮੁਕਾਬਲਾ ਹੋਵੇਗਾ। ਚੋਣ ਰਿਟਰਨਿੰਗ ਅਫ਼ਸਰ ਐਡਵੋਕੇਟ ਵਿਕਰਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਅਹੁਦਿਆਂ ਲਈ ਵੋਟਿੰਗ 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਇਸੇ ਦਿਨ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਹੁਸ਼ਿਆਰਪੁਰ ਦੀ ਰਾਜਨੀਤੀ ‘ਚ ਆਪਣੀ ਖ਼ਾਸ ਜਗ੍ਹਾ ਰੱਖਦੀ ਹੈ, ਕਿਉਂਕਿ ਜ਼ਿਆਦਾਤਰ ਉਮੀਦਵਾਰ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸਬੰਧਿਤ ਹੁੰਦੇ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਲੋਂ ਹੁਣ ਤੋਂ ਹੀ ਆਪਣੀ ਜਿੱਤ ਲਈ ਪਾਰਟੀਆਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜੇ ’ਤੇ ਸੰਗਤਾਂ ਵੱਡੀ ਪੱਧਰ ’ਤੇ ਸ਼ਾਮਿਲ ਹੋਣਗੀਆਂ - ਸਿੰਗੜੀਵਾਲ ਅਗਲੀ ਖ਼ਬਰ ਆਸ਼ਾ ਵਰਕਰਾਂ ਵਲੋਂ ਤਿੰਨ ਮਹੀਨਿਆਂ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਨ ਦੀ ਮੰਗ
Ad Position 24