ਖ਼ਾਲਸਾ ਕਾਲਜ ’ਚ ਟੇਲੈਂਟ ਹੰਟ ਪ੍ਰੋਗਰਾਮ ਕਰਵਾਇਆ
ਗੜ੍ਹਸ਼ੰਕਰ, 3 ਸਤੰਬਰ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਅਮਨਦੀਪ ਹੀਰਾ ਦੀ ਅਗਵਾਈ ਹੇਠ ‘ਟੇਲੈਂਟ ਹੰਟ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਪ੍ਰੋ.
ਗੜ੍ਹਸ਼ੰਕਰ, 3 ਸਤੰਬਰ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਅਮਨਦੀਪ ਹੀਰਾ ਦੀ ਅਗਵਾਈ ਹੇਠ ‘ਟੇਲੈਂਟ ਹੰਟ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਪ੍ਰੋ. ਲਖਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀ ਸਨਮ ਵਲੋਂ ਸ਼ਬਦ ਗਾਇਨ, ਮਹਿਕ, ਲਵਪ੍ਰੀਤ, ਅੰਮ੍ਰਿਤ ਅਤੇ ਰਾਇਨਾ ਵਲੋਂ ਗੀਤ ਗਾਇਨ, ਲਕਸ਼ਦੀਪ ਅਤੇ ਅੰਜਲੀ ਕੌਰ ਵੱਲੋਂ ਕਾਵਿ ਉਚਾਰਨ, ਪਿ੍ਰੰਸਪ੍ਰੀਤ ਵਲੋਂ ਭਾਸ਼ਨ, ਰਾਇਨਾ ਭੱਲਾ ਅਤੇ ਸਾਨੀਆ ਵਲੋਂ ਵਾਦ-ਵਿਵਾਦ, ਬਬਲੀਨ ਕੌਰ, ਸੁਖਮਨੀ ਅਤੇ ਹਰਮਨਦੀਪ ਕੌਰ ਵਲੋਂ ਮੁਹਾਵਰੇਦਾਰ ਵਾਰਤਾਲਾਪ, ਮਾਨਵੀ ਤੇ ਮਹਿਕ ਵਲੋਂ ਰਵਾਇਤੀ ਟੱਪੇ ਗਾਏ ਗਏ। ਵਿਦਿਆਰਥੀਆਂ ਦੀ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਵੀ ਬਾਕਮਾਲ ਰਹੀ। ਵਿਦਿਆਰਥੀਆਂ ਵਲੋਂ ਐਲੋਕੇਸ਼ਨ, ਸਟਿੱਲ ਲਾਈਫ, ਕਾਰਟੂਨਿੰਗ, ਪੋਸਟਰ ਮੇਕਿੰਗ, ਆਨ ਦਾ ਸਪਾਟ ਪੇਟਿੰਗ, ਕਲਾਜ ਅਤੇ ਇੰਸਟਾਲੇਸ਼ਨ, ਹੈਰੀਟੇਜ ਕੁਇਜ਼ ਤੇ ਜਨਰਲ ਕੁਇਜ਼ ਵੀ ਹਿੱਸਾ ਲਿਆ। ਵਿਰਾਸਤੀ ਵੰਨਗੀਆਂ ਜਿਵੇਂ ਈਨੂੰ ਬਣਾਉਣਾ, ਖਿੱਦੋ ਬਣਾਉਣਾ, ਬਾਗ਼, ਫੁਲਕਾਰੀ, ਮਹਿੰਦੀ, ਪੀੜੀ ਬੁਣਨਾ, ਕਰੋਸ਼ੀਆ, ਮਿੱਟੀ ਦੇ ਖਿਡੌਣੇ ਵਿਚ ਵਿਦਿਆਰਥੀਆਂ ਨੇ ਦਿਲਚਸਪੀ ਦਿਖਾਈ। ਡਾ. ਮਨਬੀਰ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਡਾ. ਕੰਵਲਜੀਤ ਕੌਰ ਤੇ ਪ੍ਰੋ. ਸੌਰਵ ਦਾਦਰੀ ਨੇ ਚਲਾਈ।