04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ - ਡਾ: ਸਿੱਧੂ

ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵਿਖੇ ਹੋਈ ਜ਼ੋਨਲ ਅਥਲੈਟਿਕ ਮੀਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ, ਆਪਣੇ ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਇਹ ਸਮੁੱਚੀ ਸਫਲਤਾ ਡਾਇਰੈਕਟਰ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵਿਖੇ ਹੋਈ ਜ਼ੋਨਲ ਅਥਲੈਟਿਕ ਮੀਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ, ਆਪਣੇ ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਇਹ ਸਮੁੱਚੀ ਸਫਲਤਾ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਸਕੂਲ ਵਲੋਂ ਖੇਡਾਂ ਨੂੰ ਦਿੱਤੀ ਜਾ ਰਹੀ ਮਹੱਤਤਾ ਅਤੇ ਵਿਦਿਆਰਥੀਆਂ ਨੂੰ ਮਿਲ ਰਹੇ ਲਗਾਤਾਰ ਉਤਸ਼ਾਹ ਦਾ ਨਤੀਜਾ ਹੈ। ਅੰਡਰ-14 ਵਰਗ ‘ਚ ਵਿਦਿਆਰਥੀਆਂ ਨੇ ਕਈ ਮੁਕਾਬਲਿਆਂ ‘ਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਪ੍ਰਤਾਪ ਸਿੰਘ (ਕਲਾਸ 6ਵੀਂ) ਨੇ ਲੌਂਗ ਜੰਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸੇ ਵਰਗ ਦੀ ਰਿਲੇਅ ਦੌੜ ‘ਚ ਨਵਜੋਤ ਕੌਰ, ਅਨਮਨਪ੍ਰੀਤ ਕੌਰ, ਸੁਖਮਨਪ੍ਰੀਤ ਕੌਰ ਅਤੇ ਵਿਸ਼ਨਮਪ੍ਰੀਤ ਕੌਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਤਗਮਾ, ਰਿਲੇਅ ਦੌੜ (ਲੜਕੇ) ‘ਚ ਅਸ਼ੀਸ਼, ਜੁਗਰਾਜ ਸਿੰਘ, ਮਨਵੀਰ ਸਿੰਘ, ਏਕਮਜੀਤ ਰੱਤੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਨਵੀਰ ਸਿੰਘ (ਕਲਾਸ 8ਵੀਂ) ਨੇ 600 ਮੀਟਰ ਦੌੜ ‘ਚ ਕਾਂਸੀ ਦਾ ਤਗਮਾ, ਏਕਮਜੀਤ ਸਿੰਘ (ਕਲਾਸ 8ਵੀਂ) ਨੇ 600 ਮੀਟਰ ਦੌੜ ‘ਚ ਸੋਨੇ ਦਾ ਤਗਮਾ ਜਿੱਤਿਆ। ਏਕਮਜੀਤ ਸਿੰਘ ਨੇ ਹਾਈ ਜੰਪ ‘ਚ ਵੀ ਸੋਨੇ ਦਾ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਤਨੁਜ ਸਲਾਰੀਆ (ਕਲਾਸ 8ਵੀਂ) ਨੇ ਡਿਸਕਸ ਥਰੋ ‘ਚ ਕਾਂਸੀ ਦਾ ਤਗਮਾ, ਹਰਕਮਲ (ਕਲਾਸ 8ਵੀਂ) ਨੇ ਡਿਸਕਸ ਥਰੋਅ ‘ਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਡਿਸਕਸ ਥਰੋ (ਲੜਕੀਆਂ) ‘ਚ ਜੈਸਮੀਨ ਨੇ ਚਾਂਦੀ ਦਾ ਤਗਮਾ, ਪਾਹੁਲ ਨੇ ਕਾਂਸੀ ਦਾ ਤਗਮਾ ਤੇ ਲੌਂਗ ਜੰਪ ‘ਚ ਸੁਖਮਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਵਰਗ ‘ਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੁਨਨੂਰ ਸੂਸ (ਕਲਾਸ 10ਵੀਂ-ਬੀ) ਨੇ ਡਿਸਕਸ ਥਰੋ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਤੇ ਸ਼ਾਟਪੁੱਟ ‘ਚ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸੇ ਵਰਗ ‘ਚ ਸਮੇਤਾ ਕੌਰ (ਕਲਾਸ 10ਵੀਂ-ਏ) ਨੇ ਜੈਵਲਿਨ ਥਰੋ ‘ਚ ਕਾਂਸੀ ਦਾ ਤਗਮਾ ਜਿੱਤਿਆ, ਲੜਕਿਆ ‘ਚੋਂ ਰੁਸ਼ਾਂਤ (10ਵੀਂ) ਡਿਸਕਸ ਥਰੋ ‘ਚ ਚਾਂਦੀ ਦਾ ਤਗਮਾ, ਗੁਰਸ਼ਾਨ (11ਵੀਂ) ਹਾਈ ਜੰਪ ‘ਚ ਤੀਜਾ ਸਥਾਨ, ਹਿਤੇਸ਼ (10ਵੀਂ) ਨੇ ਜੈਵਲਿਨ ਥਰੋ ‘ਚ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਵਰਗ ‘ਚ ਵਿਦਿਆਰਥੀਆਂ ਨੇ ਕਈ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਹਾਸਿਲ ਕੀਤੇ। ਡਿਸਕਸ ਥਰੋ ‘ਚ ਅਵਨੀਤ ਕੌਰ ਨੇ ਸੋਨੇ ਦਾ ਤਗਮਾ ਤੇ ਸਹਿਜਦੀਪ ਕੌਰ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਸ਼ਾਟਪੁੱਟ ‘ਚ ਅਵਨੀਤ ਕੌਰ ਨੇ ਚਾਂਦੀ ਅਤੇ ਰਾਜਦੀਪ ਕੌਰ ਨੇ ਕਾਂਸੀ ਦੇ ਤਗਮੇ, ਹਾਈ ਜੰਪ ‘ਚ ਸ਼ੁਭਨੀਕ ਨੇ ਸੋਨੇ ਦਾ ਤਗਮਾ, ਜਦਕਿ ਟਰਿੱਪਲ ਜੰਪ ‘ਚ ਚਾਂਦੀ ਦਾ ਤਗਮਾ ਜਿੱਤਿਆ। ਜੈਵਲਿਨ ਥਰੋ ‘ ਚ ਸਹਿਜਦੀਪ ਕੌਰ ਨੇ ਕਾਂਸੀ ਦਾ ਤਗਮਾ, 800 ਮੀਟਰ ਦੌੜ ‘ਚ ਪੱਲਵੀ ਨੇ ਕਾਂਸੀ ਦਾ ਤਗਮਾ, ਰਿਲੇਅ ਦੌੜ (ਲੜਕੀਆਂ) ‘ਚ ਸਕੂਲ ਦੀ ਟੀਮ ਸਾਕਸ਼ੀ ਠਾਕੁਰ, ਸਹਿਜਦੀਪ ਕੌਰ, ਹਰਲੀਨ ਕੌਰ, ਸੁਖਲੀਨ ਕੌਰ, ਸ਼ੁਭਨੀਕ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਸਾਕਸ਼ੀ ਠਾਕੁਰ ਨੇ 100 ਮੀਟਰ ਦੌੜ ‘ਚ ਚਾਂਦੀ ਦਾ ਤਗਮਾ, ਗੁਰਜਾਪ ਸਿੰਘ ਨੇ ਅੰਡਰ-19 ਵਰਗ ‘ਚ ਲੌਂਗ ਜੰਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਲ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ‘ਤੇ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਪ੍ਰਿੰ: ਅਸ਼ਵਨੀ ਕੁਮਾਰ ਅਤੇ ਵਾਇਸ ਪ੍ਰਿੰਸੀਪਲ ਜਗਮੀਤ ਕੌਰ ਨੇ ਵੀ ਸਾਰੇ ਖਿਡਾਰੀਆਂ ਦੀ ਹੌਸਲਾ-ਅਫ਼ਜਾਈ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਐੱਸ. ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਅਗਲੀ ਖ਼ਬਰ ਹੁਸ਼ਿਆਰਪੁਰ ’ਚ 50 ਮੀਟਰ ਤੋਂ ਵੱਧ ਡੂੰਘੀ ਖੁਦਾਈ ਦੀ ਸ਼ਿਕਾਇਤ, ਹਾਈ ਕੋਰਟ ਵਲੋਂ ਮੌਕੇ ਦੀ ਜਾਂਚ ਦੇ ਹੁਕਮ
Ad Position 24